ਐਂਡ੍ਰਾਇਡ ਯੂਜ਼ਰਸ ਲਈ ਵਟਸਐਪ ਨੇ ਜਾਰੀ ਕੀਤਾ ਇਹ ਸ਼ਾਨਦਾਰ ਫੀਚਰ

11/01/2019 12:33:37 AM

ਗੈਜੇਟ ਡੈਸਕ—ਵਟਸਐਪ ਨੇ ਬਾਇਓਮੈਟਰਿਕ ਆਥੈਂਟੀਕੇਸ਼ਨ ਦਾ ਫੀਚਰ ਐਂਡ੍ਰਾਇਡ ਸਮਾਰਟਫੋਨਸ ਲਈ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਆਈ.ਓ.ਐੱਸ. ਦੇ ਲਈ ਇਹ ਫੀਚਰ ਦਿੱਤਾ ਗਿਆ ਸੀ ਜਿਥੇ ਯੂਜ਼ਰਸ ਨੂੰ ਫੇਸ ਆਈ.ਡੀ. ਨਾਲ ਵਟਸਐਪ ਸਕਿਓਰ ਕਰਨ ਦਾ ਆਪਸ਼ਨ ਮਿਲਦਾ ਹੈ। ਨਾ ਸਿਰਫ ਫੇਸ ਆਈ.ਡੀ. ਬਲਕਿ ਜਿਨ੍ਹਾਂ ਆਈਫੋਨਜ਼ 'ਚ ਟੱਚ ਆਈ.ਡੀ. ਹੈ ਉਨ੍ਹਾਂ ਨੂੰ ਵੀ ਇਹ ਫੀਚਰ ਪਹਿਲਾਂ ਤੋਂ ਦਿੱਤਾ ਗਿਆ ਸੀ। ਵਟਸਐਪ ਨੇ ਕਿਹਾ ਕਿ ਉਨ੍ਹਾਂ ਐਂਡ੍ਰਾਇਡ ਸਮਾਰਟਫੋਨਸ 'ਚ ਜਿਨ੍ਹਾਂ 'ਚ ਫਿਗਰਪ੍ਰਿੰਟ ਸਕੈਨਰ ਦਿੱਤੇ ਗਏ ਹਨ, ਯੂਜ਼ਰਸ ਨੂੰ ਫਿਗਰਪ੍ਰਿੰਟ ਸਕੈਰਨ ਰਾਹੀਂ ਵਟਸਐਪ ਲਾਕ ਕਰਨ ਦਾ ਫੀਚਰ ਮਿਲੇਗਾ। ਇਸ ਨੂੰ ਅਨੇਬਲ ਤੁਹਾਨੂੰ ਮੈਨੁਅਲੀ ਕਰਨਾ ਹੋਵੇਗਾ। ਤੁਸੀਂ ਆਪਣੇ ਵਟਸਐਪ ਐਪ ਨੂੰ ਅਪਡੇਟ ਕਰ ਸਕਦੇ ਹੋ।

ਸਐਪ ਨੇ ਆਪਣੇ ਆਫੀਸ਼ੀਅਲ ਬਲਾਗਪੋਸਟ 'ਚ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ 'ਚ ਕੰਪਨੀ ਨੇ ਆਈਫੋਨ ਲਈ ਟੱਚ ਆਈ.ਡੀ. ਅਤੇ ਫੇਸ ਆਈ.ਡੀ. ਦਾ ਸਪੋਰਟ ਦਿੱਤਾ ਸੀ ਤਾਂ ਕਿ ਯੂਜ਼ਰਸ ਨੂੰ ਐਕਸਟਰਾ ਲੇਅਰ ਸਕਿਓਰਟੀ ਦਿੱਤੀ ਜਾ ਸਕੀ। ਹੁਣ ਇਸ ਤਰ੍ਹਾਂ ਦਾ ਆਥੈਂਟੀਕੇਸ਼ਨ ਐਂਡ੍ਰਾਇਡ ਸਮਾਰਟਫੋਨਸ ਲਈ ਲਾਂਚ ਕੀਤਾ ਜਾ ਰਿਹਾ ਹੈ।

ਇਡ ਯੂਜ਼ਰਸ ਇੰਝ ਸੈਟ ਕਰ ਸਕਦੇ ਹੋ ਫਿਗਰਪ੍ਰਿੰਟ ਲਾਕ
ਸਭ ਤੋਂ ਪਹਿਲਾਂ ਵਟਸਐਪ ਓਪਨ ਕਰਨਾ ਹੋਵੇਗਾ ਅਤੇ ਓਪਨ ਕਰਨ ਤੋਂ ਬਾਅਦ ਸੈਟਿੰਗ 'ਚ ਟੈਪ ਕਰਨਾ ਹੋਵੇਗਾ। ਇਥੇ ਅਕਾਊਂਟ ਸਲੈਕਟ ਕਰਨ ਤੋਂ ਬਾਅਦ ਪ੍ਰਾਈਵੇਸੀ ਆਪਸ਼ਨ ਦੇ ਅੰਦਰ Fingerprint ਲਾਕ ਦਾ ਆਪਸ਼ਨ ਮਿਲੇਗਾ। ਇਥੋਂ ਤੁਸੀਂ ਇਸ ਨੂੰ ਆਨ ਕਰ ਲਵੋ ਅਤੇ ਕਨਫਰਮ ਕਰ ਲਵੋ। ਇਸ ਤੋਂ ਬਾਅਦ ਵਟਸਐਪ ਓਪਨ ਕਰਨ ਲਈ ਫਿਗਰਪ੍ਰਿੰਟ ਆਥੈਂਟੀਕੇਸ਼ਨ ਦੀ ਜ਼ਰੂਰਤ ਹੋਵੇਗੀ। ਦੱਸਣਯੋਗ ਹੈ ਕਿ ਐਂਡ੍ਰਾਇਡ 'ਚ ਕਈ ਤਰ੍ਹਾਂ ਦੇ ਥਰਡ ਪਾਰਟੀ ਐਪਸ ਮਿਲਦੇ ਹਨ ਜਿਸ ਨਾਲ ਲੋਕ ਵਟਸਐਪ ਅਤੇ ਦੂਜੀਆਂ ਐਪਸ ਨੂੰ ਲਾਕ ਕਰਦੇ ਹਨ। ਵਟਸਐਪ ਦੇ ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਹੁਣ ਕਿਸੇ ਫਿਗਰਪ੍ਰਿੰਟ ਸਕੈਨਰ ਵਾਲੇ ਸਮਾਰਟਫੋਨ ਯੂਜ਼ਰਸ ਨੂੰ ਕਿਸੇ ਵੀ ਥਰਡ ਪਾਰਟੀ ਐਪਸ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਜੇਕਰ ਤੁਹਾਡੇ ਵਟਸਐਪ ਲਈ ਅਪਡੇਟ ਨਹੀਂ ਆਈ ਹੈ ਤਾਂ ਕੁਝ ਸਮੇਂ ਲਈ ਇੰਤਜ਼ਾਰ ਕਰਨ ਹੋਵੇਗਾ।

Karan Kumar

This news is Content Editor Karan Kumar