ਆਰੋਗਿਆ ਸੇਤੂ, ਜ਼ੋਮਾਟੋ ਤੇ ਓਲਾ ਵਰਗੇ ਐਪਸ ਵੀ ਇਕੱਠਾ ਕਰਦੇ ਹਨ ਡਾਟਾ, ਫਿਰ ਸਾਡੇ ਕੋਲੋਂ ਹੀ ਸਵਾਲ ਕਿਉਂ: ਵਟਸਐਪ

05/12/2021 4:36:57 PM

ਗੈਜੇਟ ਡੈਸਕ– ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ 15 ਮਈ ਤੋਂ ਲਾਗੂ ਹੋ ਰਹੀ ਹੈ ਅਤੇ ਉਸ ਤੋਂ ਪਹਿਲਾਂ 13 ਮਈ ਨੂੰ ਦਿੱਲੀ ਹਾਈ ਕੋਰਟ ’ਚ ਵਟਸਐਪ ਦੀ ਪੇਸ਼ੀ ਹੈ। ਹੁਣ ਵਟਸਐਪ ਨੇ ਦਿੱਲੀ ਹਾਈ ਕੋਰਟ ’ਚ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਇਕ ਪਟੀਸ਼ਨ ਦਾਖਲ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇੰਟਰਨੈੱਟ ਆਧਾਰਿਤ ਸਾਰੇ ਐਪਸ ਦੀ ਇਹੀ ਪਾਲਿਸੀ ਹੈ ਜੋ ਸਾਡੀ ਹੈ। ਬਿਗ ਬਾਸਕਿਟ, ਕੂ, ਓਲਾ, ਟਰੂਕਾਲਰ, ਜ਼ੋਮਾਟੋ ਅਤੇ ਆਰੋਗਿਆ ਸੇਤੂ ਐਪ ਵੀ ਯੂਜ਼ਰਸ ਦਾ ਡਾਟਾ ਐਕਸੈਸ ਕਰਦੇ ਹਨ। ਵਟਸਐਪ ਨੇ 5 ਮਈ ਨੂੰ ਕੋਰਟ ’ਚ ਐਫੀਡੇਵਿਟ ਦਿੱਤਾ ਹੈ ਜਿਸ ਵਿਚ ਹੋਰ ਐਪਸ ਦੁਆਰਾ ਲਏ ਜਾ ਰਹੇ ਯੂਜ਼ਰਸ ਦੇ ਡਾਟਾ ਦੇ ਐਕਸੈਸ ਦੀ ਆਲੋਚਨਾ ਕੀਤੀ ਗਈ ਹੈ। ਆਪਣੇ ਐਫੀਡੇਵਿਟ ’ਚ ਵਟਸਐਪ ਨੇ ਗੂਗਲ, ਮਾਈਕ੍ਰੋਸਾਫਟ, ਜ਼ੂਮ ਅਤੇ ਰਿਪਬਲਿਕ ਵਰਲਡ ਦਾ ਵੀ ਨਾਂ ਲਿਆ ਹੈ ਜੋ ਕਿ ਰਿਪਬਲਿਕ ਟੀਵੀ ਦਾ ਡਿਜੀਟਲ ਵੈਂਚਰ ਹੈ। 

ਵਟਸਐਪ ਨੇ ਕੋਰਟ ਨੂੰ ਕਿਹਾ ਹੈ ਕਿ ਜੇਕਰ ਭਾਰਤ ’ਚ ਉਸ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਬਲਾਗ ਕੀਤੀ ਜਾਂਦੀ ਹੈ ਤਾਂ ਇਸ ਫੈਸਲੇ ਨਾਲ ਹੋਰ ਕੰਪਨੀਆਂ ਵੀ ਪ੍ਰਭਾਵਿਤ ਹੋਣਗੀਆਂ। ਵਟਸਐਪ ਨੇ ਦਾਅਵਾ ਕੀਤਾ ਹੈ ਕਿ ਭਾਰਤ ’ਚ ਸੇਵਾਵਾਂ ਦੇ ਰਹੀ ਗ੍ਰੋਸਰੀ ਐਪ ਅਤੇ ਆਨਲਾਈਨ ਡਾਕਟਰ ਦੇ ਅਪੌਇੰਟਮੈਂਟ ਦਿਵਾਉਣ ਵਾਲੇ ਐਪਸ ਵੀ ਇਸ ਫੈਸਲੇ ਨਾਲ ਪ੍ਰਭਾਵਿਤ ਹੋਣਗੇ। 

Rakesh

This news is Content Editor Rakesh