ਵਟਸਐਪ ਨੂੰ ਟੱਕਰ ਦੇਣ ਲਈ ਪੇ. ਟੀ. ਐੱਮ. ਇਸ ਮਹੀਨੇ ਲਾਂਚ ਕਰੇਗਾ ਮੈਸੇਜ਼ਿੰਗ ਸਰਵਿਸ

08/02/2017 12:12:43 PM

ਜਲੰਧਰ- ਪੇ. ਟੀ. ਐੱਮ. ਇਸ ਮਹੀਨੇ ਦੇ ਅਖੀਰ ਤੱਕ ਇਕ ਮੈਸੇਜ਼ਿੰਗ ਸਰਵਿਸ ਸ਼ੁਰੂ ਕਰੇਗੀ, ਜੋ ਮੈਸੇਜ਼ਿੰਗ ਐਪ ਵਟਸਐਪ ਨੂੰ ਕੜੀ ਟੱਕਰ ਦੇਵੇਗਾ। ਉਹ ਆਪਣੇ ਪਲੇਟਫਾਰਮ 'ਤੇ ਇਕ ਨਵਾਂ ਫੀਚਰ ਜੋੜੇਗੀ, ਜੋ ਗਾਹਕਾਂ ਨੂੰ ਚੈਟ ਦੀ ਸਹੂਲਤ ਨਾਲ ਚੈਟ, ਤਸਵੀਰ ਅਤੇ ਵੀਡੀਓ ਸਾਂਝੀ ਕਰਨ ਦੀ ਸਹੂਲਤ ਦੇਵੇਗੀ। ਕੰਪਨੀ ਇਸ 'ਤੇ ਤਿੰਨ ਮਹੀਨਿਆਂ ਤੋਂ ਕੰਮ ਕਰ ਰਹੀ ਹੈ।
ਕੰਪਨੀ ਇਹ ਸਹੂਲਤ ਅਜਿਹੇ ਸਮੇਂ 'ਚ ਕਰਨ ਜਾ ਰਹੀ ਹੈ, ਜਦੋਂ ਵਟਸਐਪ ਡਿਜ਼ੀਟਲ ਭੁਗਤਾਨ ਖੇਤਰ 'ਚ ਆਉਣ ਲਈ ਕੰਮ ਕਰ ਰਹੀ ਹੈ, ਜਲਦ ਹੀ ਕੰਪਨੀ UPI  ਪੇਮੈਂਟ ਸਿਸਟਮ ਸਪੋਰਟ ਕਰੇਗੀ।
ਖਬਰਾਂ ਮੁਤਾਬਕ ਫੇਸਬੁੱਕ ਮਲਕੀਅਤ ਵਸਟਐਪ ਇਸ ਸਾਲ ਦੇ ਅਖੀਰ ਤੱਕ UPI (ਯੂਨਿਫਾਇਰ ਪੇਮੈਂਟ ਇੰਟਰਫੇਸ) ਸਪੋਰਟ ਸ਼ੁਰੂ ਕਰ ਸਕਦਾ ਹੈ, ਵਟਸਐਪ ਵੱਲੋਂ ਬੈਂਕਾਂ ਅਤੇ NPCI 'ਤੇ UPI-ਬੇਸਡ ਪੇਮੈਂਟ ਸਪੋਰਟ ਨੂੰ ਲੈ ਕੇ ਗੱਲ-ਬਾਤ ਚੱਲ ਰਹੀ ਹੈ