WhatsApp ਗਰੁੱਪ ਚੈਟ ''ਚ ਜਲਦੀ ਆਏਆ ਪ੍ਰਾਈਵੇਟ ਰਿਪਲਾਈ ਫੀਚਰ : ਰਿਪੋਰਟ

01/01/2018 5:29:55 PM

ਜਲੰਧਰ- ਵਟਸਐਪ ਨੇ ਹਾਲ ਹੀ 'ਚ ਵਿੰਡੋਜ਼ ਫੋਨ ਲਈ ਇਕ ਬੀਟਾ ਅਪਡੇਟ 'ਚ ਗਲਤੀ ਨਾਲ ਪ੍ਰਾਈਵੇਟ ਰਿਪਲਾਈ ਫੀਚਰ ਜਾਰੀ ਕਰ ਦਿੱਤਾ ਹੈ। ਇਸ ਫੀਚਰ ਰਾਹੀਂ ਯੂਜ਼ਰ ਕਿਸੇ ਗਰੁੱਪ 'ਚ ਕਿਸੇ ਇਕ ਮੈਂਬਰ ਨੂੰ ਨਿਜੀ ਤੌਰ 'ਤੇ ਮੈਸੇਜ ਭੇਜ ਸਕਣਗੇ ਅਤੇ ਹੋਰ ਮੈਂਬਰਾਂ ਨੂੰ ਇਸ ਦਾ ਪਤਾ ਵੀ ਨਹੀਂ ਲੱਗੇਗਾ। ਵਟਸਐਪ ਦੇ ਇਸ ਫੀਚਰ 'ਤੇ ਅਜੇ ਕੰਮ ਚੱਲ ਰਿਹਾ ਹੈ ਅਤੇ ਇਸ ਨੂੰ ਹੋਰ ਫੀਚਰ ਦੇ ਨਾਲ ਰੋਲ-ਆਊਟ ਕੀਤਾ ਜਾ ਸਕਦਾ ਹੈ। ਵਟਸਐਪ ਦੇ ਬੀਟਾ ਵਰਜਨ 'ਤੇ ਪ੍ਰਾਈਵੇਟ ਰਿਪਲਾਈ ਫੀਚਰ ਦੇਖਿਆ ਗਿਆ ਅਤੇ ਥੋੜ੍ਹੀ ਦੇਰ ਬਾਅਦ ਹੀ ਫੀਚਰ ਨੂੰ ਹਟਾ ਲਿਆ ਗਿਆ। ਇਸ ਫੀਚਰ ਨੂੰ ਸਭ ਤੋਂ ਪਹਿਲਾਂ @WABetaInfo ਨੇ ਦੇਖਿਆ। ਇਸ ਨਾਲ ਪੁੱਸ਼ਟੀ ਹੋ ਗਈ ਕਿ ਡਿਵੈੱਲਪਰ ਨੇ ਗਲਤੀ ਨਾਲ ਫੀਚਰ ਨੂੰ ਇਨੇਬਲ ਕਰ ਦਿੱਤਾ ਸੀ। 
WABetaInfo ਨੇ ਟਵੀਟ ਕੀਤਾ ਕਿ ਵਿੰਡੋਜ਼ ਫੋਨ 2.17.344 ਨਵੇਂ ਵਰਜਨ 'ਚ ਪ੍ਰਾਈਵੇਟ ਰਿਪਲਾਈ ਫੀਚਰ ਡਿਸੇਪਲ ਕਰ ਦਿੱਤਾ ਗਿਆ ਹੈ। ਸ਼ਾਇਦ ਵਟਸਐਪ ਨੇ ਗਲਤੀ ਨਾਲ 2.17.342 'ਚ ਇਸ ਨੂੰ ਇਨੇਬਲ ਕਰ ਦਿੱਤਾ ਸੀ। ਇਸ ਫੀਚਰ ਨੂੰ ਦੁਬਾਰਾ ਵਰਜਨ 2.17.348 ਬੀਟਾ ਅਪਡੇਟ 'ਚ ਜਾਰੀ ਕੀਤਾ ਗਿਆ। 
WABetaInfo ਨੇ ਕਿਹਾ ਕਿ ਪ੍ਰਾਈਵੇਟ ਰਿਪਲਾਈ ਫੀਚਰ ਸਿਰਫ ਗਰੁੱਪ ਚੈਟ 'ਚ ਹੀ ਉਪਲੱਬਧ ਹੋਵੇਗਾ ਅਤੇ ਜਦੋਂ ਯੂਜ਼ਰ ਕਿਸੇ ਮੈਸੇਜ ਨੂੰ ਦੇਰ ਤੱਕ ਪ੍ਰੈੱਸ ਅਤੇ ਹੋਲਡ ਕਰਨਗੇ ਤਾਂ ਇਕ ਛੋਟੇ ਮੈਨਿਊ 'ਚ ਪਾਪ-ਅਪ ਦੀ ਤਰ੍ਹਾਂ ਦਿਸੇਗਾ। ਇਸ ਤੋਂ ਬਾਅਦ ਯੂਜ਼ਰ ਮੈਸੇਜ ਨੂੰ ਕੋਟ ਕਰਕੇ ਸਾਹਮਣੇ ਵਾਲੇ ਯੂਜ਼ਰ ਨੂੰ ਜਵਾਬ ਦੇ ਸਕਣਗੇ ਅਤੇ ਇਹ ਇਕ ਨਿਜੀ ਚੈਟ ਹੋਵੇਗੀ। ਇਸ ਤੋਂ ਪਹਿਲਾਂ ਜਦੋਂ ਇਸ ਫੀਚਰ ਨੂੰ ਦੇਖਿਆ ਗਿਆ ਸੀ ਤਾਂ ਕਈ ਮੁਸ਼ਕਿਲਾਂ ਸਾਹਮਣੇ ਆਈਆਂ ਸਨ। WABetaInfo ਨੇ ਦੱਸਿਆ ਕਿ ਇਹ ਮੈਸੇਜ ਗਰੁੱਪ ਚੈਟ 'ਚ ਦਿਸਣ ਦੀ ਥਾਂ ਨਿਜੀ ਚੈਟ ਦਿਸੇਗੀ। 
ਵਿੰਡੋਜ਼ ਫੋਨ ਵਰਜਨ 2.17.336 ਅਤੇ 2.17.342 ਦੇ ਬੀਟਾ ਅਪਡੇਟ ਦੇ ਹੋਰ ਫੀਚਰ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਕਾਲ ਲਈ ਨਵਾਂ ਯੂ.ਆਈ. ਡਿਜ਼ਾਇਨ ਵੀ ਆ ਗਿਆ ਹੈ ਜੋ ਐਂਡਰਾਇਡ ਇੰਟਰਫੇਸ ਦੀ ਤਰ੍ਹਾਂ ਹੈ ਜੋ ਡਿਫਾਲਟ ਤੌਰ 'ਤੇ ਡਿਸੇਬਲ ਹੈ। ਇਸ ਤੋਂ ਇਲਾਵਾ ਵੀਡੀਓ ਕਾਲ 'ਤੇ ਫਟਾਫਟ ਸਵਿੱਚ ਕਰਨਾ ਅਤੇ ਬਿਨਾਂ ਗੱਲਬਾਤ ਨੂੰ ਰੋਕੇ ਕਿਸੇ ਵੁਆਇਸ ਕਾਲ ਤੋਂ ਵੀਡੀਓ ਕਾਲ 'ਤੇ ਸਵਿੱਚ ਕਰਨ ਵਰਗੇ ਆਪਸ਼ਨ ਵੀ ਆ ਗਏ ਹਨ। ਇਸ ਤੋਂ ਇਲਾਵਾ ਐਡਵਾਂਸਡ ਗਰੁੱਪ ਸੈਟਿੰਗ ਨੂੰ ਵੀ ਦੇਖਿਆ ਗਿਆ ਹੈ।