WhatsApp ਯੂਜ਼ਰਸ ਨੂੰ ਮਿਲਣ ਜਾ ਰਹੀ ਹੈ ਵੱਡੀ ਸੌਗਾਤ, ਚੁਟਕੀ 'ਚ ਹੋਵੇਗੀ ਪੇਮੈਂਟ

02/08/2020 10:01:20 AM

ਗੈਜੇਟ ਡੈਸਕ– WhatsApp ਯੂਜ਼ਰਸ ਨੂੰ ਵੱਡੀ ਸੌਗਾਤ ਮਿਲਣ ਜਾ ਰਹੀ ਹੈ। ਜਲਦ ਹੀ ਤੁਸੀਂ ਇਸ ਤੋਂ ਵੀ ਪੇਮੈਂਟ ਕਰ ਸਕੋਗੇ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਨੇ ਫੇਸਬੁੱਕ ਦੀ WhatsApp ਨੂੰ ਡਿਜੀਟਲ ਭੁਗਤਾਨ ਸਰਵਿਸ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਐੱਨ.ਪੀ.ਸੀ.ਆਈ. ਤੋਂ ਲਾਇਸੰਸ ਮਿਲਣ ਤੋਂ ਬਾਅਦ ਵਟਸਐਪ ਰਾਹੀਂ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂ.ਪੀ.ਆਈ.) ਦੀ ਮਦਦ ਨਾਲ ਪੇਮੈਂਟ ਕੀਤੀ ਜਾ ਸਕੇਗੀ। ਵਟਸਐਪ ਪੇਮੈਂਟ ਲਈ ਕੰਪਨੀ ਸਾਲ 2018 ਤੋਂ ਹੀ ਬੀਟਾ ਟੈਸਟਿੰਗ ਕਰ ਰਹੀ ਹੈ। ਇਸ ਲਈ ਵਟਸਐਪ ਨੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਨਾਲ ਸਾਂਝੇਦਾਰੀ ਕੀਤੀ ਹੈ। 

ਐੱਨ.ਪੀ.ਸੀ.ਆਈ. ਤੋਂ ਲਾਇਸੰਸ ਮਿਲਣ ਦੀ ਪੁਸ਼ਟੀ ਅਜੇ ਤਕ ਵਟਸਐਪ ਨੇ ਅਧਿਕਾਰਤ ਤੌਰ ’ਤੇ ਨਹੀਂ ਕੀਤੀ। ਬਿਜ਼ਨੈੱਸ ਸਟੈਂਡਰਡ ਦੀ ਇਕ ਰਿਪੋਰਟ ਮੁਤਾਬਕ, ਪਹਿਲੇ ਫੇਜ਼ ’ਚ ਵਟਸਐਪ ਪੇਅ ਦਾ ਐਕਸੈਸ ਕਰੀਬ 1 ਕਰੋੜ ਲੋਕਾਂ ਨੂੰ ਮਿਲੇਗਾ, ਜਦਕਿ ਭਾਰਤ ’ਚ ਵਟਸਐਪ ਦੇ ਯੂਜ਼ਰਜ਼ ਦੀ ਗਿਣਤੀ 40 ਕਰੋੜ ਤੋਂ ਪਾਰ ਹੈ। ਦਸ ਦੇਈਏ ਕਿ ਪਿਛਲੇ ਹਫਤੇ ਹੀ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕਿਹਾ ਸੀ ਕਿ ਅਗਲੇ 6 ਮਹੀਨਿਆਂ ’ਚ ਵਟਸਐਪ ਪੇਅ ਕਈ ਦੇਸ਼ਾਂ ’ਚ ਲਾਈਵ ਹੋ ਜਾਵੇਗਾ, ਜਿਸ ਵਿਚ ਭਾਰਤ ਵੀ ਸ਼ਾਮਲ ਹੈ। ਭਾਰਤ ਤੋਂ ਇਲਾਵਾ ਵਟਸਐਪ ਪੇਅ ਬ੍ਰਾਜ਼ੀਲ, ਇੰਡੋਨੇਸ਼ੀਆ ਅਤੇ ਮੈਕਸੀਕੋ ’ਚ ਵੀ ਲਾਂਚ ਹੋਵੇਗਾ। 

ਭਾਰਤ ’ਚ ਵਟਸਐਪ ਪੇਅ ਨੂੰ ਮਨਜ਼ੂਰੀ ਨਾ ਮਿਲਣ ਦਾ ਸਭ ਤੋਂ ਵੱਡਾ ਕਾਰਨ ਸਕਿਓਰਿਟੀ ਹੈ। ਕਈ ਸਾਈਬਰ ਐਕਸਪਰਟਸ ਨੇ ਵੀ ਵਟਸਐਪ ਪੇਅ ਦੀ ਸਕਿਓਰਿਟੀ ਨੂੰ ਲੈ ਕੇ ਚਿੰਤਾ ਜਤਾਈ ਹੈ, ਪਿਛਲੇ ਕੁਝ ਮਹੀਨਿਆਂ ’ਚ ਵਟਸਐਪ ’ਚ ਇਕ ਤੋਂ ਬਾਅਦ ਇਕ ਸਕਿਓਰਿਟੀ ਬਗ ਪਾਏ ਗਏ ਹਨ। ਪਿਛਲੇ ਸਾਲ ਅਗਸਤ ’ਚ ਛਪੀ ਇਕ ਰਿਪੋਰਟ ਮੁਤਾਬਕ, ਭਾਰਤ ’ਚ ਡਿਜੀਟਲ ਹਰ ਸਾਲ 12.7 ਫੀਸਦੀ ਦੀ ਦਰ ਨਾਲ ਵੱਧ ਰਿਹਾ ਹੈ।