Whatsapp ਨੇ ਜੋੜਿਆ ਨਵਾਂ ਫੀਚਰ, ਦਿੱਤੀ ਵੀਡੀਓ ਕਾਲ ਦੀ ਸੁਵਿਧਾ

10/23/2016 11:48:30 AM

ਜਲੰਧਰ- ਦੁਨੀਆ ਭਰ ''ਚ ਸਭ ਤੋਂ ਲੋਕਪ੍ਰਿਅ ਸੋਸ਼ਲ ਮੈਸੇਜਿੰਗ ਐਪ ਵਟਸਐਪ ਨੇ ਆਪਣੇ ਯੂਜ਼ਰਸ  ਨੂੰ ਆਕਰਸ਼ਿਤ ਕਰਨ ਲਈ ਵੀਡੀਓ ਕਾਲਿੰਗ ਦੀ ਸ਼ੁਰੂਆਤ ਕਰ ਦਿੱਤੀ ਹੈ। ਹਾਲਾਂਕਿ ਅਜੇ ਇਹ ਅਪਡੇਟ ਸਿਰਫ ਵਿੰਡੋਜ਼ ਫੋਨ ਯੂਜ਼ਸ ਲਈ ਉਪਲੱਬਧ ਹੈ। 
ਰਿਪੋਰਟ ਮੁਤਾਬਕ ਅਜੇ ਤਕ ਇਹ ਨਵੀਂ ਦੱਸਿਆ ਗਿਆ ਹੈ ਕਿ ਇਹ ਫੀਚਰ ਐਂਡ੍ਰਾਇਡ ਅਤੇ ਆਈ.ਓ.ਐੱਸ. ''ਤੇ ਕਦੋਂ ਤਕ ਆਏਗਾ। ਇਸ ਵਿਚ ਯੂਜ਼ਰਸ ਨੂੰ ਫਰੰਟ ਕੈਮਰੇ ਤੋਂ ਰਿਅਰ ਕੈਮਰੇ ਅਤੇ ਕਾਲ ਮਿਊਟ ਕਰਨ ਦਾ ਆਪਸ਼ਨ ਦਿੱਤਾ ਗਿਆ ਹੈ। ਇਸ ਲਈ ਯੂਜ਼ਰਸ ਨੂੰ ਸਿਰਫ ਕਾਲ ਬਟਨ ਦਬਾਉਣਾ ਹੋਵੇਗਾ ਅਤੇ ਫਿਰ ''ਵਾਇਸ'' ਅਤੇ ''ਵੀਡੀਓ'' ਆਪਸ਼ਨ ''ਚੋਂ ਇਕ ਨੂੰ ਚੁਣਨਾ ਹੋਵੇਗਾ। ਇਸ ਤੋਂ ਇਲਾਵਾ ਯੂਜ਼ਰਸ ਨੂੰ ਮਿਸਡ ਕਾਲ ਆਉਣ ''ਤੇ ਨੋਟੀਫਿਕੇਸ਼ਨ ਵੀ ਭੇਜਿਆ ਜਾਵੇਗਾ। ਰਿਪੋਰਟ ਮੁਤਾਬਕ ਇਹ ਫੀਚਰ ਵਟਸਐਪ ਬੀਟਾ v2.16.260 ਦੇ ਅਪਡੇਟ ''ਚ ਪਹਿਲਾਂ ਤੋਂ ਇਨੇਬਲ ਹੋ ਕੇ ਆ ਰਿਹਾ ਹੈ।