ਵਟਸਐਪ 'ਤੇ ਹੁਣ ਅਣਜਾਣ ਮੈਸੇਜ ਜਾਂ ਕਾਨਟੈਕਟ ਨੂੰ ਇਸ ਤਰ੍ਹਾਂ ਕਰ ਸਕੋਗੇ ਰਿਪੋਰਟ

06/12/2017 3:30:14 PM

ਜਲੰਧਰ- ਅੱਜਕਲ ਵਟਸਐਪ 'ਤੇ ਕਈ ਯੂਜ਼ਰਜ਼ ਗਲਤ ਅਤੇ ਭਰਮ 'ਚ ਪਾਉਣ ਵਾਲੇ ਮੈਸੇਜ ਫੈਲਾ ਰਹੇ ਹਨ। ਇਸ ਨਾਲ ਸਮਾਜ 'ਚ ਕਈ ਗਲਤ ਜਾਣਕਾਰੀਆਂ ਫੈਲਣ ਲੱਗੀਆਂ ਹਨ। ਇਸ ਦੇ ਹੱਲ ਲਈ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਇਕ ਨਵਾਂ ਫੀਚਰ ਲੈ ਕੇ ਆਈ ਹੈ। ਇਸ ਤਹਿਤ ਯੂਜ਼ਰਜ਼ ਕਿਸੇ ਵੀ ਗਰੁੱਪ ਜਾਂ ਪਰਸਨਲ ਕੰਟੈਂਟ ਨੂੰ ਰਿਪੋਰਟ ਕਰ ਸਕਦੇ ਹਨ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੇਕਰ ਤੁਹਾਡੇ ਕਿਸੇ ਗਰੁੱਪ 'ਚ ਗਲਤ ਜਾਂ ਸਮਾਜ ਦੇ ਖਿਲਾਫ ਮੈਸੇਜ ਭੇਜੇ ਜਾ ਰਹੇ ਹਨ ਤਾਂ ਤੁਸੀਂ ਰਿਪੋਰਟ ਸਪੈਮ ਕਰ ਸਕਦੇ ਹੋ। ਫਿਲਹਾਲ ਇਹ ਫੀਚਰ ਐਂਡਰਾਇਡ ਬੀਟਾ ਯੂਜ਼ਰਜ਼ ਲਈ ਉਪਲੱਬਧ ਕਰਵਾਇਆ ਗਿਆ ਹੈ ਪਰ ਜਲਦੀ ਹੀ ਇਸ ਨੂੰ ਸਾਰੇ ਯੂਜ਼ਰਜ਼ ਲਈ ਜਾਰੀ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਅਜਿਹਾ ਸਿਰਫ unknown (ਅਣਜਾਣ) ਨੰਬਰ ਨਾਲ ਕੀਤਾ ਜਾ ਸਕਦਾ ਸੀ। ਜਿਵੇਂ, ਜੇਕਰ ਤੁਹਾਨੂੰ ਕਿਸੇ ਨੰਬਰ ਤੋਂ ਮੈਸੇਜ ਆਉਂਦਾ ਹੈ ਤਾਂ ਤੁਸੀਂ ਉਸ ਨੂੰ ਬਲਾਕ/ਰਿਪੋਰਟ ਕਰ ਸਕਦੇ ਸੀ ਪਰ ਹੁਣ ਵਟਸਐਪ ਨੇ ਤੁਹਾਡੇ ਕਾਨਟੈਕਟ ਅਤੇ ਗਰੁੱਪ ਨੂੰ ਵੀ ਰਿਪੋਰਟ ਸਪੈਮ ਕਰਨ ਦਾ ਆਪਸ਼ਨ ਦਿੱਤਾ ਹੈ। 

ਇਸ ਤਰ੍ਹਾਂ ਹੋਵੇਗਾ ਯੂਜ਼
ਇਹ ਆਪਸ਼ਨ ਯੂਜ਼ਰਜ਼ ਨੂੰ ਕਾਨਟੈਕਟ ਦੀ Info 'ਤੇ ਜਾਣ ਨਾਲ ਮਿਲ ਜਾਵੇਗਾ। ਇਸ ਲਈ ਯੂਜ਼ਰ ਨੂੰ ਵਟਸਐਪ ਚੈਟ 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਜਿਸ ਵੀ ਯੂਜ਼ਰ ਨੂੰ ਤੁਸੀਂ ਸਪੈਮ ਜਾਂ ਬਲਾਕ ਕਰਨਾ ਚਾਹੁੰਦੇ ਹੋ ਉਸ 'ਤੇ ਕਲਿੱਕ ਕਰੋ। ਹੁਣ ਉਸ ਦੀ ਪ੍ਰੋਫਾਇਲ ਓਪਨ ਹੋਵੇਗੀ, ਇਥੇ ਸਭ ਤੋਂ ਹੇਠਾਂ ਬਲਾਕ ਅਤੇ ਸਪੈਮ ਦਾ ਆਪਸ਼ਨ ਦਿੱਤਾ ਗਿਆ ਹੋਵੇਗਾ, ਇਸ 'ਤੇ ਟੈਪ ਕਰ ਦਿਓ। ਠੀਕ ਅਜਿਹਾ ਹੀ ਤੁਸੀਂ ਕਿਸੇ ਵਟਸਐਪ ਗਰੁੱਪ ਦੇ ਨਾਲ ਵੀ ਕਰ ਸਕਦੇ ਹੋ।