WhatsApp ਐਂਡਰਾਇਡ ਐਪ ''ਚ ਆਇਆ ਨਵਾਂ ਫੀਚਰ, ਹੁਣ ਹਰ ਤਰ੍ਹਾਂ ਦੀ ਫਾਇਲ ਸ਼ੇਅਰ ਕਰਨਾ ਹੋਵੇਗਾ ਆਸਾਨ

07/14/2017 2:08:47 PM

ਜਲੰਧਰ- ਵਟਸਐਪ ਐਂਡਰਾਇਡ ਯੂਜ਼ਰ ਨੂੰ ਆਖਰਕਾਰ ਹਰ ਤਰ੍ਹਾਂ ਦੀ ਫਾਇਲ ਨੂੰ ਟਰਾਂਸਫਰ ਕਰਨ ਲਈ (ਆਰਕਾਈਵ ਸਮੇਤ) ਸਪੋਰਟ ਕਰਨ ਵਾਲੇ ਫੀਚਰ ਲਈ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਇਕ ਵਾਰ 'ਚ ਇਕੱਠੀਆਂ ਤਸਵੀਰਾਂ ਨੂੰ ਭੇਜਣ ਵਾਲਾ ਫੀਚਰ (ਫੋਟੋ ਬੰਡਲ) ਵੀ ਹੁਣ ਆਮ ਐਂਡਰਾਇਡ ਯੂਜ਼ਰ ਇਸਤੇਮਾਲ ਕਰ ਸਕਣਗੇ। ਗੌਰ ਕਰਨ ਵਾਲੀ ਗੱਲ ਹੈ ਕਿ ਇਸ ਤੋਂ ਪਹਿਲਾਂ ਇਹ ਨਵੇਂ ਵਟਸਐਪ ਫੀਚਰ ਐਂਡਰਾਇਡ ਬੀਟਾ ਐਪ 'ਚ ਦੇਖੇ ਗਏ ਸਨ ਅਤੇ ਹੁਣ ਇਨ੍ਹਾਂ ਨੂੰ ਆਮ ਯੂਜ਼ਰ ਲਈ ਸਟੇਬਲ ਐਪ 'ਚ ਰੋਲਆਊਟ ਕੀਤਾ ਜਾ ਰਿਹਾ ਹੈ। 
ਐਂਡਰਾਇਡ ਵਟਸਐਪ ਯੂਜ਼ਰ ਨੂੰ ਗੂਗਲ ਪਲੇ 'ਚ ਜਾ ਕੇ ਐਪ ਦਾ ਨਵਾਂ ਵਰਜ਼ਨ ਡਾਊਨਲੋਡ ਕਰਨਾ ਹੋਵੇਗਾ। ਹਰ ਤਰ੍ਹਾਂ ਦੀ ਫਾਇਲ ਸਪੋਰਟ ਅਤੇ ਮੀਡੀਆ ਬੰਡਲ ਤੋਂ ਇਲਾਵਾ ਨਵੇਂ ਵਟਸਐਪ ਅਪਡੇਟ ਦੇ ਨਾਲ ਟੈਚ ਟੈਕਸਟ ਫਾਰਮੇਟ ਕਰਨ ਦਾ ਵੀ ਵਿਕਲਪ ਮਿਲੇਗਾ। ਕਿਸੇ ਚੈਟ 'ਚ ਟਾਈਪਿੰਗ ਕਰਦੇ ਸਮੇਂ ਯੂਜ਼ਰ ਹੁਣ ਟੈਕਸਟ ਨੂੰ ਆਸਾਨੀ ਨਾਲ ਬੋਲਡ ਅਤੇ ਇਟਾਲਿਕ ਕਰਨ ਲਈ ਉਸ 'ਤੇ ਟੈਪ ਅਤੇ ਹੋਲਡ ਕਰ ਸਕਦੇ ਹਨ। ਇਸ ਤੋਂ ਪਹਿਲਾਂ ਇਹ ਫੀਚਰ ਬੀਟਾ ਯੂਜ਼ਰ ਲਈ ਹੀ ਉਪਲੱਬਧ ਸੀ। ਨਵੀਂ ਵਟਸਐਪ ਅਪਡੇਟ ਦੇ ਨਾਲ ਹੀ ਵਟਸਐਪ ਦੇ ਕਾਲ ਸਕਰੀਨ 'ਚ ਥੋੜ੍ਹਾ ਜਿਹਾ ਬਦਲਾਅ ਹੋਇਆ ਹੈ। ਹੁਣ ਯੂਜ਼ਰ ਨੂੰ ਕੋਈ ਕਾਲ ਚੁੱਕਣ ਲਈ ਸਾਈਡ 'ਚ ਸਵਾਈਪ ਕਰਨ ਦੀ ਥਾਂ ਉੱਪਰ ਵੱਲ ਸਵਾਈਪ ਕਰਨਾ ਹੋਵੇਗਾ। ਬਦਲੇ ਹੋਏ ਵਟਸਐਪ ਕਾਲ ਸਕਰੀਨ ਨੂੰ ਵੀ ਪਿਛਲੇ ਮਹੀਨੇ ਦੇਖਿਆ ਗਿਆ ਸੀ।