Whatsapp ''ਚ ਸ਼ਾਮਲ ਹੋਇਆ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਫੀਚਰ

02/21/2017 11:22:49 AM

ਜਲੰਧਰ- ਦੁਨੀਆ ਦੀ ਸਭ ਤੋਂ ਲੋਕਪ੍ਰਿਅ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦਾ ਨਵਾਂ ਅਪਡੇਟ ਰਿਲੀਜ਼ ਹੋ ਗਿਆ ਹੈ ਜੋ ਐਂਡਰਾਇਡ ਯੂਜ਼ਰਸ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਵਟਸਐਪ ਨੂੰ ਅਪਡੇਟ ਕਰਨ ਤੋਂ ਬਾਅਦ ਤੁਹਾਨੂੰ ਨਵੇਂ ਇਮੋਜੀ ਦੇਖਣ ਨੂੰ ਮਿਲਣਗੇ ਨਾਲ ਹੀ ਤੁਸੀਂ GIFs ਫਾਈਲਸ ਵੀ ਠੀਕ ਉਸੇ ਤਰ੍ਹਾਂ ਭੇਜ ਸਕੋਗੇ ਜਿਵੇਂ ਫੇਸਬੁੱਕ ਮੈਸੇਂਜਰ ਰਾਹੀਂ ਭੇਜਦੇ ਹੋ। 
ਇਕ ਅਰਬ ਤੋਂ ਜ਼ਿਆਦਾ ਯੂਜ਼ਰਸ ਦੀਆਂ ਸੁਵਿਧਾਵਾਂ ਨੂੰ ਧਿਆਨ ''ਚ ਰੱਖਦੇ ਹੋਏ ਵਟਸਐਪ ਨੇ ਨਵੇਂ ਅਪਡੇਟ ''ਚ ਜਿਨ੍ਹਾਂ ਇਮੋਜੀ ਨੂੰ ਐਡ ਕੀਤਾ ਗਿਆ ਹੈ ਉਨ੍ਹਾਂ ''ਚ ਸੈਲਫੀ, ਮਾਂ-ਬੇਟਾ, ਗਰਭਵਤੀ ਮਹਿਲਾ ਅਤੇ ਦੋ ਬੱਚਿਆਂ ਦੇ ਨਾਲ ਇਕ ਪਿਤਾ ਆਦਿ ਸ਼ਾਮਲ ਹਨ। ਇਨ੍ਹਾਂ ਨਵੇਂ ਅਪਡੇਟ ''ਚ ਰੇਨਬੋ ਫਲੈਗ, ਇੰਗਲੈਂਡ, ਸਕਾਟਲੈਂਡ ਅਤੇ ਹੋਰ ਫਲੈਗ ਵੀ ਯੂਜ਼ਰ ਨੂੰ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਇਸ ਐਪ ''ਚ GIFs ਫਾਈਲ ਭੇਜਣ ਦਾ ਵਿਕਲਪ ਇਮੋਜੀ ਵਾਲੇ ਸੈਕਸ਼ਨ ''ਚ ਦੇਖਣ ਨੂੰ ਮਿਲੇਗਾ। 
ਵਟਸਐਪ ਨੇ ਹਾਲ ਹੀ ''ਚ ਟੂ-ਸੈੱਟਪ ਵੈਰੀਫਿਕੇਸ਼ਨ ਫੀਚਰ ਸ਼ੁਰੂ ਕੀਤਾ ਸੀ। ਇਸ ਫੀਚਰ ਨਾਲ ਤੁਸੀਂ ਵਟਸਐਪ ਦੀ ਸੈਟਿੰਗਸ ਰਾਹੀ 6 ਡਿਜੀਟ ਦਾ ਪਾਸਵਰਡ ਬਣਾ ਸਕਦੇ ਹੋ। ਇਸ ਤੋਂ ਬਾਅਦ ਜੇਕਰ ਤੁਸੀਂ ਆਪਣੇ ਵਟਸਐਪ ਅਕਾਊਂਟ ਨੂੰ ਦੂਜੇ ਫੋਨ ''ਚ ਚਲਾਉਣ ਚਾਹੁੰਦੇ ਹੋ ਤਾਂ ਵੈਰੀਫਿਕੇਸ਼ਨ ਲਈ ਤੁਹਾਡੇ ਕੋਲੋ ਮੋਬਾਇਲ ਨੰਬਰ ਦੇ ਨਾਲ-ਨਾਲ 6 ਡਿਜੀਟ ਵਾਲਾ ਕੋਡ ਵੀ ਮੰਗਿਆ ਜਾਵੇਗਾ। ਇਸ ਨਾਲ ਤੁਹਾਡਾ ਵਟਸਐਪ ਅਕਾਊਂਟ ਹੈਕ ਹੋਣ ਤੋਂ ਬਚ ਜਾਵੇਗਾ। 
ਜ਼ਿਕਰਯੋਗ ਹੈ ਕਿ ਵਟਸਐਪ ਨੇ ਇਸ ਤੋਂ ਪਹਿਲਾਂ ਡਾਊਨਲੋਡਿੰਗ ਦੇ ਨਾਲ-ਨਾਲ ਵੀਡੀਓ ਸਟਰੀਮਿੰਗ ਦਾ ਫੀਚਰ ਵੀ ਲਾਂਚ ਕੀਤਾ ਸੀ। ਵਟਸਐਪ ਦੇ ਇਸ ਨਵੇਂ ਅਪਡੇਟ ਨੂੰ ਯੂਜ਼ਰ ਐਂਡਰਾਇਡ 4.1 ਅਤੇ ਇਸ ਤੋਂ ਉਪਰ ਦੇ ਵਰਜ਼ਨ ''ਤੇ ਅਪਡੇਟ ਕਰਕੇ ਯੂਜ਼ ਕਰ ਸਕਦੇ ਹੋ।