ਵਟਸਐਪ ’ਤੇ ਆ ਰਹੇ ਨਵੇਂ ਫੀਚਰਜ਼, ਸਨੈਪਚੈਟ ਦੀ ਤਰ੍ਹਾਂ ਗਾਇਬ ਹੋ ਜਾਣਗੇ ਮੈਸੇਜ

10/25/2019 1:56:20 PM

ਗੈਜੇਟ ਡੈਸਕ– ਦੁਨੀਆ ਦਾ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਜ਼ ਲਈ ਲਗਾਤਾਰ ਨਵੇਂ ਫੀਚਰਜ਼ ਲਿਆਉਂਦਾ ਰਹਿੰਦਾ ਹੈ। ਕੰਪਨੀ ਨਵੇਂ-ਨਵੇਂ ਪ੍ਰਯੋਗ ਕਰਕੇ ਯੂਜ਼ਰਜ਼ ਦੇ ਚੈਟ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਦੁਨੀਆ ਭਰ ’ਚ ਵਟਸਐਪ ਯੂਜ਼ਰਜ਼ ਦੀ ਗਿਣਤੀ 150 ਕਰੋੜ ਦੇ ਪਾਰ ਪਹੁੰਚ ਗਈ ਹੈ। ਹੁਣ ਵਟਸਐਪ ਇਕ ਤੋਂ ਬਾੱਦ ਇਕ ਕਈ ਫੀਚਰਜ਼ ਲਿਆਉਣ ਜਾ ਰਹੀ ਹੈ। ਇਨ੍ਹਾਂ ’ਚੋਂ ਇਕ ਫੀਚਰ ਨੌਜਵਾਨਾਂ ’ਚ ਪਾਪੁਲਰ ਸਨੈਪਚੈਟ ਐਪ ਤੋਂ ਪ੍ਰੇਰਿਤ ਹੋਵੇਗਾ। ਇਸ ਫੀਚਰ ਦਾ ਨਾਂ Self-destructing messaging ਹੈ। ਇਸ ਤੋਂ ਇਲਾਵਾ ਜਲਦੀ ਹੀ ਵਟਸਐਪ ’ਚ ਡਾਰਕ ਮੋਡ ਅਤੇ ਪਹਿਲਾਂ ਨਾਲੋਂ Muted Status ਆਉਣ ਜਾ ਰਹੇ ਹਨ। 

ਸਨੈਪਚੈਟ ਦੀ ਤਰ੍ਹਾਂ ਗਾਇਬ ਹੋ ਜਾਣਗੇ ਵਟਸਐਪ ਮੈਸੇਜ
ਵਟਸਐਪ ਜਲਦੀ ਹੀ ਸਨੈਪਚੈਟ ਦੀ ਤਰ੍ਹਾਂ self-destructing ਮੈਸੇਜਿੰਗ ਦਾ ਫੀਚਰ ਲਿਆਉਣ ਜਾ ਰਹੀ ਹੈ। ਇਹ ਹਾਲ ਹੀ ’ਚ ਆਏ ਐਂਡਰਾਇਡ ਬੀਟਾ ਵਰਜ਼ਨ ’ਚ ਦੇਖਣ ਨੂੰ ਮਿਲਿਆ ਹੈ। ਇਸ ਫੀਚਰ ਰਾਹੀਂ ਤੁਹਾਡਾ ਭੇਜਿਆ ਹੋਇਆ ਮੈਸੇਜ ਥੋੜ੍ਹੀ ਦੇਰ ਬਾਅਦ ਗਾਇਬ ਹੋ ਜਾਵੇਗਾ। ਇਹ ਯੂਜ਼ਰ ਨੂੰ 5 ਸੈਕਿੰਡ, 1 ਘੰਟਾ, 1 ਦਿਨ, 7 ਦਿਨ ਜਾਂ 30 ਦਿਨ ’ਚੋਂ ਕਿਸੇ ਇਕ ਆਪਸ਼ਨ ਨੂੰ ਚੁਣਨ ਦਾ ਆਪਸ਼ਨ ਦੇਵੇਗਾ। ਸਿਲੈਕਟ ਕੀਤੀ ਗਈ ਸੈਟਿੰਗ ਮੁਤਾਬਕ, ਮੈਸੇਜ ਗਾਇਬ ਹੋ ਜਾਵੇਗਾ। 

 

ਪਹਿਲਾਂ ਨਾਲੋਂ ਬਿਹਤਰ ਹੋਵੇਗਾ Muted Status
ਜੇਕਰ ਤੁਸੀਂ ਕਿਸੇ ਦਾ ਸਟੇਟਸ ਦੇਖਣਾ ਨਹੀਂ ਚਾਹੁੰਦੇ ਤਾਂ ਵਟਸਐਪ ਤੁਹਾਨੂੰ ਕਿਸੇ ਵੀ ਕਾਨਟੈਕਟ ਦੇ ਸਟੇਟਸ ਨੂੰ ਮਿਊਟ ਕਰਨ ਦੀ ਸੁਵਿਧਾ ਦਿੰਦਾ ਹੈ। ਹਾਲਾਂਕਿ, ਫਿਰ ਵੀ ਸਟੇਟਸ ਫੀਡ ’ਚ ਉਹ ਤੁਹਾਨੂੰ ਸਭ ਤੋਂ ਹੇਠਾਂ ਵਲ ਦਿਸਦਾ ਰਹਿੰਦਾ ਹੈ। ਜਲਦੀ ਹੀ ਵਟਸਐਪ ਇਸ ਫੀਚਰ ਨੂੰ ਪਹਿਲਾਂ ਨਾਲੋਂ ਹੋਰ ਬਿਹਤਰ ਬਣਾਉਣ ਜਾ ਰਿਹਾ ਹੈ। 

ਜਲਦੀ ਆਏਗਾ ਡਾਰਕ ਮੋਡ
ਵਟਸਐਪ ਦੇ ਡਾਰਕ ਮੋਡ ਫੀਚਰ ਦਾ ਸਾਰਿਆਂ ਨੂੰ ਕਾਫੀ ਇੰਤਜ਼ਾਰ ਹੈ। ਕੁਝ ਦਿਨ ਪਹਿਲਾਂ ਹੀ ਇਸ ਨੂੰ ਬੀਟਾ ਵਰਜ਼ਨ 2.19.282 ’ਚ ਦੇਖਿਆ ਗਿਆ ਹੈ। ਇਸ ਵਿਚ ਥੀਮ ਸੈਟਿੰਗ ਲਈ ਇਕ ਨਵਾਂ ਸੈਕਸ਼ਨ ਦਿੱਤਾ ਗਿਆ ਹੈ। ਇਥੇ ਯੂਜ਼ਰ ਲਈ ਵੱਖ-ਵੱਖ ਮੋਡ ਦਿੱਤੇ ਗਏ ਹਨ ਜਿਸ ਨਾਲ ਥੀਮ ਨੂੰ ਬਦਲਿਆ ਜਾ ਸਕਦਾ ਹੈ। ਇਨ੍ਹਾਂ ’ਚੋਂ ਇਕ ਡਾਰਕ ਮੋਡ ਵੀ ਹੋਵੇਗਾ।