ਜਲਦੀ ਹੀ ਡਿਜੀਟਲ ਪੇਮੈਂਟ ਸੈਕਟਰ ''ਚ ਐਂਟਰੀ ਕਰ ਸਕਦੈ Whatsapp!

02/26/2017 2:22:39 PM

ਜਲੰਧਰ- ਲੋਕਪ੍ਰਿਅ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਜਲਦੀ ਹੀ ਡਿਜੀਟਲ ਕਾਮਰਸ ਸੈਕਟਰ ''ਚ ਕਦਮ ਰੱਖ ਸਕਦਾ ਹੈ। ਵਟਸਐਪ ਦੇ ਕੋ-ਫਾਊਂਡਰ ਬ੍ਰਾਇਨ ਐਕਟਨ ਅਤੇ ਸੂਚਨਾ ਤਕਨੀਕੀ ਮੰਤਰੀ ਰਵੀਸ਼ੰਕਰ ਪ੍ਰਸਾਦ ਦੀ ਮੁਲਾਕਾਤ ਦੌਰਾਨ ਇਸ ਗੱਲ ''ਤੇ ਵੀ ਚਰਚਾ ਹੋਈ ਕਿ ਕਿਵੇਂ ਕੰਪਨੀ ਦੇਸ਼ ਦੇ ਡਿਜੀਟਲ ਕਾਰਮਸ ਖੇਤਰ ''ਚ ਯੋਗਦਾਨ ਕਰ ਸਕਦੀ ਹੈ। 
ਤੁਹਾਨੂੰ ਦੱਸ ਦਈਏ ਕਿ ਵਟਸਐਪ ਦੁਆਰਾ ਦੁਨੀਆ ਭਰ ''ਚ ਹਰ ਮਹੀਨੇ 1.2 ਬਿਲੀਅਨ ਯੂਜ਼ਰਸ ਐਕਟਿਵ ਰਹਿੰਦੇ ਹਨ ਜਿਨ੍ਹਾਂ ''ਚੋਂ 200 ਮਿਲੀਅਨ ਯੂਜ਼ਰਸ ਇਕੱਲੇ ਭਾਰਤ ''ਚੋਂ ਹਨ। ਇਸ ਤਰ੍ਹਾਂ ਭਾਰਤ ਵਟਸਐਪ ਲਈ ਦੁਨੀਆ ਦਾ ਸਭ ਤੋਂ ਵਡਾ ਬਾਜ਼ਾਰ ਹੈ। ਭਾਰਤ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਐਕਟਨ ਨੇ ਕਿਹਾ ਕਿ ਵਟਸਐਪ ਭਾਰਤ ਦੇ ਡਿਜੀਟਲ ਕਾਮਰਸ ਦੀ ਭਵਿੱਖ ਦੀ ਸੋਚ ''ਚ ਯੋਗਦਾਨ ਕਰਨਾ ਚਾਹੁੰਦਾ ਹੈ। 
ਵਟਸਐਪ ਦੇ ਕੋ-ਫਾਊਂਡਰ ਬ੍ਰਾਇਨ ਐਕਟਨ ਨੇ ਕਿਹਾ ਕਿ ਭਾਰਤ ਸਾਡੇ ਲਈ ਕਾਫੀ ਮਹੱਤਵਪੂਰਨ ਦੇਸ਼ ਹੈ। 20 ਕਰੋੜ ਲੋਕ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਭਾਈਚਾਰੇ ਨੂੰ ਜੋੜਨ ਲਈ ਵਟਸਐਪ ਦੀ ਵਰਤੋਂ ਕਰ ਰਹੇ ਹਨ। ਵਟਸਐਪ ਦਾ ਹਰੇਕ ਫੀਚਰ ਆਸਾਨ, ਭਰੋਸੇਮੰਦ ਅਤੇ ਸੁਰੱਖਿਅਤ ਹੈ। ਇਹ ਡਿਜੀਟਲ ਇੰਡੀਆ ਪਹਿਲ ਦੀ ਸੋਚ ਦੇ ਅਨੁਰੂਪ ਹੈ। ਐਕਟਨ ਨੇ ਕਿਹਾ ਕਿ ਉਹ ਭਾਰਤ ''ਚ ਆਪਣਾ ਨਿਵੇਸ਼ ਜਾਰੀ ਰੱਖਣਗੇ।