WhatsApp ''ਚ ਵਾਪਸ ਆ ਰਿਹੈ ਇਹ ਫੀਚਰ, ਇਕ ਸਾਲ ਪਹਿਲਾਂ ਕੰਪਨੀ ਨੇ ਕਰ ਦਿੱਤਾ ਸੀ ਬੰਦ

11/27/2023 6:08:33 PM

ਗੈਜੇਟ ਡੈਸਕ- ਵਟਸਐਪ ਆਮਤੌਰ 'ਤੇ ਨਵੇਂ ਫੀਚਰ ਹੀ ਜਾਰੀ ਕਰਦਾ ਹੈ ਜਾਂ ਫਿਰ ਪੁਰਾਣੇ ਫੀਚਰ ਹਮੇਸ਼ਾ ਲਈ ਬੰਦ ਕਰ ਦਿੱਤੇ ਜਾਂਦੇ ਹਨ ਪਰ ਹੁਣ ਇਸਦਾ ਉਲਟਾ ਹੋਣ ਜਾ ਰਿਹਾ ਹੈ। ਵਟਸਐਪ ਆਪਣੇ ਇਕ ਫੀਚਰ ਨੂੰ ਮੁੜ ਲਾਂਚ ਕਰਨ ਜਾ ਰਿਹਾ ਹੈ ਜਿਸਨੂੰ ਇਕ ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। 

ਵਟਸਐਪ ਦੇ ਇਸ ਫੀਚਰ ਦਾ ਨਾਂ ‘View Once’ ਹੈ ਜਿਸ ਬਾਰੇ ਤੁਸੀਂ ਸਾਰੇ ਜਾਣਦੇ ਹੋਵੋਗੇ। ਇਸਦੇ ਨਾਂ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਕ ਵਾਰ ਦੇਖਣ ਤੋਂ ਬਾਅਦ ਇਹ ਖਤਮ ਹੋ ਜਾਵੇਗਾ। ਇਸ ਫੀਚਰ ਰਾਹੀਂ ਯੂਜ਼ਰਜ਼ ਫੋਟੋ ਅਤੇ ਵੀਡੀਓ ਭੇਜ ਸਕਦੇ ਹਨ ਜੋ ਕਿ ਇਕ ਵਾਰ ਦੇਖਣ ਤੋਂ ਬਾਅਦ ਗਾਇਬ ਹੋ ਜਾਂਦੇ ਹਨ। 

ਇਹ ਵੀ ਪੜ੍ਹੋ- ਭੁੱਲ ਕੇ ਵੀ ਫੋਨ 'ਚ ਡਾਊਨਲੋਡ ਨਾ ਕਰੋ ਇਹ Apps, ਗੂਗਲ ਨੇ ਦਿੱਤੀ ਚਿਤਾਵਨੀ

ਇਸ ਫੀਚਰ ਨੂੰ ਵਟਸਐਪ ਨੇ ਡੈਸਕਟਾਪ ਯੂਜ਼ਰਜ਼ ਲਈ ਇਕ ਸਾਲ ਪਹਿਲਾਂ ਖਤਮ ਕਰ ਦਿੱਤਾ ਸੀ ਅਤੇ ਹੁਣ ਖਬਰ ਹੈ ਕਿ ਇਸ ਫੀਚਰ ਦੀ ਮੁੜ ਵਾਪਸੀ ਹੋ ਰਹੀ ਹੈ। WABetainfo ਦੀ ਇਕ ਰਿਪੋਰਟ ਮੁਤਾਬਕ, ਇਹ ਫੀਚਰ ਕੁਝ ਬੀਟਾ ਯੂਜ਼ਰਜ਼ ਨੂੰ ਫਿਰ ਮਿਲ ਰਿਹਾ ਹੈ ਅਤੇ ਜਲਦੀ ਹੀ ਇਸਨੂੰ ਸਾਰਿਆਂ ਲਈ ਜਾਰੀ ਕੀਤਾ ਜਾ ਸਕਦਾ ਹੈ। 

ਹ ਵੀ ਪੜ੍ਹੋ- Google Pay ਤੋਂ ਮੋਬਾਇਲ ਰੀਚਾਰਜ ਕਰਵਾਉਣਾ ਪਵੇਗਾ ਮਹਿੰਗਾ, ਕੱਟੇ ਜਾਣਗੇ ਵਾਧੂ ਪੈਸੇ

Rakesh

This news is Content Editor Rakesh