ਵਟਸਐਪ ਨੂੰ ਪਛਾੜ TikTok ਬਣੀ ਸਭ ਤੋਂ ਜ਼ਿਆਦਾ ਡਾਊਨਲੋਡ ਹੋ ਵਾਲੀ ਐਪ

02/27/2020 12:55:52 PM

ਗੈਜੇਟ ਡੈਸਕ– ਸ਼ਾਰਟ-ਵੀਡੀਓ ਕੰਟੈਂਟ ਪਲੇਟਫਾਰਮ ਟਿਕਟਾਕ ਯੂਜ਼ਰਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਇਹੀ ਕਾਰਨ ਹੈ ਕਿ ਪ੍ਰਸਿੱਧੀ ਦੇ ਮਾਮਲੇ ’ਚ ਟਿਕਟਾਕ ਨੇ ਦੂਜੀਆਂ ਸਾਰੀਆਂ ਐਪਸ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲ ਹੀ ’ਚ ਆਈ ਸੈਂਸਰ ਟਾਪਰ ਦੀ ਇਕ ਰਿਪੋਰਟ ਦੀ ਮੰਨੀਏ ਤਾਂ ਜਨਵਰੀ 2020 ’ਚ ਟਿਕਟਾਕ, ਵਟਸਐਪ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਵਾਰ ਡਾਊਨਲੋਡ ਹੋਣ ਵਾਲੀ ਐਪ ਬਣ ਗਈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਟਿਕਟਾਕ ਅਤੇ ਇਸ ਦੇ ਚੀਨੀ ਵਰਜ਼ਨ Duoyin ਨੂੰ ਜਨਵਰੀ ’ਚ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ 104 ਮਿਲੀਅਨ (10.4 ਕਰੋੜ) ਵਾਰ ਡਾਊਨਲੋਡ ਕੀਤਾ ਗਿਆ ਸੀ। 

46 ਫੀਸਦੀ ਦਾ ਵਾਧਾ
ਲੇਟੈਸਟ ਡਾਟਾ ਮੁਤਾਬਕ, ਟਿਕਟਾਕ ਨੇ ਜਨਵਰੀ ’ਚ ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤੇ ਗਏ ਐਪ ਵਟਸਐਪ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਜਨਵਰੀ 2019 ਦੇ ਮੁਕਾਬਲੇ 46 ਫੀਸਦੀ ਜ਼ਿਆਦਾ ਹੈ। ਉਥੇ ਹੀ ਦਸੰਬਰ 2019 ਦੇ ਮੁਕਾਬਲੇ ਇਸ ਵਿਚ 27 ਫੀਸਦੀ ਦਾ ਵਾਧਾ ਹੋਇਆ ਹੈ। 

ਭਾਰਤ ’ਚ ਸਭ ਤੋਂ ਜ਼ਿਆਦਾ ਡਾਊਨਲੋਡ
ਡਾਊਨਲੋਡ ਦੇ ਇਨ੍ਹਾਂ ਅੰਕੜਿਆਂ ’ਚ ਟਿਕਟਾਕ ਦੇ ਤਿੰਨ ਟਾਪ ਬਾਜ਼ਾਰਾਂ ਨੂੰ ਦਿਖਾਇਆ ਗਿਆ ਹੈ। ਇਸ ਵਿਚ 34.4 ਫੀਸਦੀ ਡਾਊਨਲੋਡ ਦੇ ਨਾਲ ਭਾਰਤ ਨੰਬਰ 1 ’ਤੇ ਰਿਹਾ। ਉਥੇ ਹੀ ਬ੍ਰਾਜ਼ੀਲ ’ਚ ਇਹ 10.4 ਫੀਸਦੀ ਅਤੇ ਅਮਰੀਕਾ ’ਚ ਇਹ 7.3 ਫੀਸਦੀ ਰਿਹਾ। ਇਹ ਅੰਕੜਾ ਅਜੇ ਹੋਰ ਜ਼ਿਆਦਾ ਹੋ ਸਕਦਾ ਹੈ, ਕਿਉਂਕਿ ਇਸ ਵਿਚ ਚੀਨ ਅਤੇ ਦੂਜੇ ਇਲਾਕਿਆਂ ’ਚ ਐਂਡਰਾਇਡ ਤੋਂ ਇਲਾਵਾ ਥਰਡ ਪਾਰਟੀ ਪਲੇਟਫਾਰਮਸ ਰਾਹੀਂ ਕੀਤੇ ਗਏ ਡਾਊਨਲੋਡਸ ਨੂੰ ਸ਼ਾਮਲ ਨਹੀਂ ਕੀਤਾ ਗਿਆ।