WhatsApp ਬੀਟਾ ’ਚ ਆਈ ਕਾਲ ਡ੍ਰੋਪ ਦੀ ਸਮੱਸਿਆ, ਯੂਜ਼ਰਜ਼ ਨੇ ਕੀਤੀ ਸ਼ਿਕਾਇਤ

06/13/2019 1:26:38 PM

ਗੈਜੇਟ ਡੈਸਕ– ਵਟਸਐਪ ਦੇ ਲੇਟੈਸਟ ਬੀਟਾ ਵਰਜਨ 2.19.167 ’ਚ ਸਮੱਸਿਆ ਦੀ ਸ਼ਿਕਾਇਤ ਆ ਰਹੀ ਹੈ। WABetaInfo ਦੇ ਇਕ ਟਵੀਟ ਮੁਤਾਬਕ, ਵਟਸਐਪ ਦੇ ਇਸ ਵਰਜਨ ’ਚ ਜੋ ਬਗ ਹੈ ਉਸ ਕਾਰਨ ਯੂਜ਼ਰਜ਼ ਨੂੰ ਕਾਲ ਡ੍ਰੋਪ ਦੀ ਸ਼ਿਕਾਇਤ ਆ ਰਹੀ ਹੈ। WABetaInfo ਨੇ ਯੂਜ਼ਰਜ਼ ਦੇ ਵਟਸਐਪ ’ਤੇ ਆਉਣ ਵਾਲੇ ਮੈਸੇਜ ਦਾ ਇਕ ਸਕਰੀਨਸ਼ਾਟ ਸ਼ੇਅਰ ਕੀਤਾ ਹੈ। ਇਸ ਮੈਸੇਜ ’ਚ ਲਿਖਿਆ ਹੈ ਕਿ ਫੋਨ ਦੇ ਮਾਈਕ੍ਰੋਫੋਨ ’ਚ ਆਈ ਦਿੱਕਤ ਕਾਰਨ ਕਾਲ ਐਂਡ ਹੋ ਗਈ ਹੈ ਅਤੇ ਇਸ ਲਈਫੋਨ ਨੂੰ ਰੀਸਟਾਰਟ ਕਰਕੇ ਫਿਰ ਤੋਂ ਟਰਾਈ ਕਰੋ। 

ਵਟਸਐਪ ਦਾ ਇਹ ਬੀਟਾ ਅਪਡੇਟ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ। ਏ.ਪੀ.ਕੇ. ਮਿਰਰ ਵੈੱਬਸਾਈਟ ਮੁਤਾਬਕ, ਵਟਸਐਪ ਦੇ ਇਸ ਬੀਟਾ ਅਪਡੇਟ ’ਚ CVE 2019-3568 ਲਈ ਸਕਿਓਰਿਟੀ ਅਪਡੇਟ ਉਪਲੱਬਧ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਇਸ ਅਪਡੇਟ ’ਚ ਯੂਜ਼ਰ ਦੇ ਵਾਰ-ਵਾਰ ਪਲੇਅ ਕੀਤੇ ਬਿਨਾਂ ਰਿਸੀਵ ਹੋਏ ਮੈਸੇਜਿਸ ਨੂੰ ਲਗਾਤਾਰ ਪਲੇਅ ਕਰਨ ਦਾ ਫੀਚਰ ਦਿੱਤਾ ਗਿਆ ਸੀ। ਕੰਪਨੀ ਨੇ ਇਸ ਫੀਚਰ ਦਾ ਨਾਂ ‘ਕੰਟਿਨਿਊਟਿਵ ਆਡੀਓ ਪਲੇਅਬੈਕ’ ਰੱਖਿਆ ਹੈ। 

 

ਇਸ ਫੀਚਰ ਦਾ ਸਟੇਬਲ ਵਰਜਨ ਹੁਣ ਵਟਸਐਪ ਐਂਡਰਾਇਡ ’ਤੇ ਵਰਜਨ ਨੰਬਰ 2.19.150 ਨਾਲ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਨੂੰ ਵਾਰ-ਵਾਰ ਆਡੀਓ ਮੈਸੇਜ ਨੂੰ ਪਲੇਅ ਕਰਨ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਗਿਆ ਹੈ। ਇਸ ਫੀਚਰ ਨੂੰ ਸਭ ਤੋਂ ਪਹਿਲਾਂ ਇਸੇ ਸਾਲ ਮਾਰਚ ’ਚ ਦੇਖਿਆ ਗਿਆ ਸੀ। 


Related News