WhatsApp ’ਚ ਆਈ ਵੱਡੀ ਖਾਮੀ, ਕੰਮ ਨਹੀਂ ਕਰ ਰਿਹਾ ਇਹ ਖ਼ਾਸ ਫੀਚਰ

07/22/2020 2:10:11 PM

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ’ਚ ਇਕ ਵੱਡੀ ਖਾਮੀ ਦਾ ਪਤਾ ਲੱਗਾ ਹੈ। ਵਟਸਐਪ ’ਚ ਪਿਛਲੇ ਕਈ ਦਿਨਾਂ ਤੋਂ ਅਜਿਹੀ ਪਰੇਸ਼ਾਨੀ ਆ ਰਹੀ ਹੈ ਜਿਸ ਨਾਲ ਲੋਕ ਇਸ ਦੇ ਜ਼ਰੂਰੀ ਫੀਚਰ ’ਚੋਂ ਇਕ PIP (Picture in Picture) ਮੋਡ ਦੀ ਵਰਤੋਂ ਨਹੀਂ ਕਰ ਪਾ ਰਹੇ ਹਨ। WABetaInfo ਨੇ ਟਵੀਟ ਕਰਕੇ ਦੱਸਿਆ ਕਿ ਵਟਸਐਪ ’ਚ ਯੂਟਿਊਬ ਪ੍ਰੀਵਿਊ ਨੂੰ ਲੈ ਕੇ ਪਰੇਸ਼ਾਨੀ ਆ ਰਹੀ ਹੈ। ਇਸ ਨਾਲ ਯੂਜ਼ਰਸ ਚੈਟ ’ਚ ਯੂਟਿਊਬ ਵੀਡੀਓ ਨੂੰ PIP ਮੋਡ ਰਾਹੀਂ ਨਹੀਂ ਵੇਖ ਪਾ ਰਹੇ ਹਨ। 

ਟਵੀਟ ’ਚ ਦੱਸਿਆ ਗਿਆ ਹੈ ਕਿ ਇਹ ਪਰੇਸ਼ਾਨੀ ਵਟਸਐਪ ਦੇ ਐਂਡਰਾਇਡ, ਆਈ.ਓ.ਐੱਸ. ਅਤੇ ਵੈੱਬ/ਡੈਸਕਟਾਪ ’ਤੇ ਵੀ ਹੋ ਰਹੀ ਹੈ। ਅੱਗੇ ਕਿਹਾ ਗਿਆ ਹੈ ਕਿ ਹੋ ਸਕਦਾ ਹੈ ਕਿ ਯੂਟਿਊਬ ਵਲੋਂ ਕੋਈ ਬਦਲਾਅ ਕੀਤਾ ਜਾ ਰਿਹਾ ਹੋਵੇ ਅਤੇ ਫਿਰ ਤੋਂ ਇਸ ਦੀ ਸੁਪੋਰਟ ਲਈ ਇਸ ਵਿਚ ਅਪਡੇਟ ਦੀ ਲੋੜ ਹੋਵੇਗੀ।

 

ਦਰਅਸਲ, ਵਟਸਐਪ ’ਚ PIP ਮੋਡ ਰਾਹੀਂ ਚੈਟ ’ਚ ਕਿਸੇ ਵੀ ਲਿੰਕ ਨੂੰ ਚੈਟ ਦੇ ਅੰਦਰ ਹੀ ਵੇਖਿਆ ਜਾ ਸਕਦਾ ਹੈ ਪਰ ਹੁਣ ਯੂਟਿਊਬ ਦਾ ਲਿੰਕ ਪਲੇਅ ਕਰਨ ’ਤੇ ਚੈਟ ’ਚ ਵੀਡੀਓ ਪਲੇਅ ਨਹੀਂ ਹੋ ਰਹੀ। 

ਕੀ ਹੈ PIP ਮੋਡ?
ਜੇਕਰ ਤੁਹਾਡੇ ਵਟਸਐਪ ’ਚ ਕੋਈ ਵੀਡੀਓ ਆਉਂਦੀ ਹੈ ਤਾਂ ਤੁਸੀਂ ਵਟਸਐਪ ’ਚੋਂ ਬਾਹਰ ਜਾਏ ਬਿਨ੍ਹਾਂ ਉਥੇ ਹੀ ਉਸ ਵੀਡੀਓ ਨੂੰ ਵੇਖ ਸਕਦੇ ਹੋ। ਯਾਨੀ ਜੇਕਰ ਤੁਹਾਡੇ ਕੋਲ ਵਟਸਐਪ ’ਤੇ ਯੂਟਿਊਬ ਦਾ ਕੋਈ ਲਿੰਕ ਆਉਂਦਾ ਹੈ ਤਾਂ ਤੁਸੀਂ ਉਸ ਨੂੰ ਉਥੇ ਹੀ ਵੇਖ ਸਕਦੇ ਹੋ।

Rakesh

This news is Content Editor Rakesh