ਐਂਡਰਾਇਡ ਯੂਜ਼ਰਜ਼ ਲਈ ਖੁਸ਼ਖਬਰੀ, WhatsApp ’ਚ ਆਏ 2 ਖਾਸ ਫੀਚਰ

05/30/2019 1:55:36 PM

ਗੈਜੇਟ ਡੈਸਕ– ਐਂਡਰਾਇਡ ਸਮਾਰਟਫੋਨ ’ਤੇ ਵਟਸਐਪ ਚਲਾਉਣ ਵਾਲੇ ਯੂਜ਼ਰਜ਼ ਲਈ ਖੁਸ਼ਖਬਰੀ ਹੈ। ਕੰਪਨੀ ਨੇ ਨਵੀਂ ਅਪਡੇਟ ’ਚ ਯੂਜ਼ਰਜ਼ ਲਈ ਦੋ ਖਾਸ ਫੀਚਰਜ਼ continuous voice note ਅਤੇ forwarding info ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਦੋਵੇਂ ਹੀ ਫੀਚਰਜ਼ ਹੁਣ ਤਕ ਟੈਸਟਿੰਗ ਮੋਡ ’ਚ ਸਨ ਪਰ ਹੁਣ ਇਹ ਐਂਡਰਾਇਡ ਦੀ v2.19.150 ਅਪਡੇਟ ਨਾਲ ਉਪਲੱਬਧ ਹਨ। ਜਾਣੋ ਦੋਵਾਂ ਫੀਚਰਜ਼ ’ਚ ਕੀ ਹੈ ਖਾਸ–

ਕੰਟਿਨਿਊ ਵਾਈਸ ਮੈਸੇਜਿਸ ਫੀਚਰ
ਜਿਵੇਂ ਕਿ ਨਾਂ ਤੋਂ ਹੀ ਪਤਾ ਚੱਲਦਾ ਹੈ ਕਿ ਇਸ ਫੀਚਰ ਦੇ ਆਉਣ ਤੋਂ ਬਾਅਦ ਹੁਣ ਯੂਜ਼ਰਜ਼ ਨੂੰ ਹਰ ਆਡੀਓ ਨੋਟ ਨੂੰ ਵੱਖ-ਵੱਖ ਪਲੇਅ ਨਹੀਂ ਕਰਨਾ ਹੋਵੇਗਾ। ਹਾਲਾਂਕਿ ਇਹ ਲਗਾਤਾਰ ਭੇਜੇ ਗਏ ਵਾਈਸ ਮੈਸੇਜ ਦੇ ਨਾਲ ਹੀ ਕੰਮ ਕਰੇਗਾ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਵਾਲੇ ਵਾਈਸ ਨੋਟ ਨੂੰ ਪਲੇਅ ਕਰਨਾ ਹੋਵੇਗਾ, ਜਿਸ ਤੋਂ ਬਾਅਦ ਲਗਾਤਾਰ ਇਕ ਤੋਂ ਬਾਅਦ ਇਕ ਵਾਈਸ ਮੈਸੇਜ ਆਪਣੇ ਆਪ ਸੀਕਵੰਸ ’ਚ ਪਲੇਅ ਹੋ ਜਾਣਗੇ। 

ਫਾਰਵਰਡਿੰਗ ਇਨਫਾਰਮੇਸ਼ਨ ਫੀਚਰ
ਫਾਰਵਰਡਿੰਗ ਇਨਫਾਰਮੇਸ਼ਨ ਫੀਚਰ ਨੂੰ ਸਭ ਤੋਂ ਪਹਿਲਾਂ ਅਪ੍ਰੈਲ ’ਚ ਬੀਟਾ ਵਰਜਨ ’ਚ ਦੇਖਿਆ ਗਿਆ ਸੀ। ‘ਫਾਰਵਰਡਿੰਗ ਇੰਫੋ’ ਰਾਹੀਂ ਯੂਜ਼ਰਜ਼ ਜਾਣ ਸਕਣਗੇ ਕਿ ਕੋਈ ਮੈਸੇਜ ਕਿੰਨੀ ਵਾਰ ਫਾਰਵਰਡ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਇਹ ਜਾਣਕਾਰੀ ਤੁਹਾਨੂੰ ਤਾਂ ਹੀ ਪਤਾ ਲੱਗੇਗੀ, ਜਦੋਂ ਤੁਸੀਂ ਖੁਦ ਇਸ ਨੂੰ ਕਿਸੇ ਨੂੰ ਫਾਰਵਰਡ ਕਰੋਗੇ। ਯਾਨੀ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਕੋਈ ਮੈਸੇਜ ਕਿੰਨੀ ਵਾਰ ਫਾਰਵਰਡ ਕੀਤਾ ਗਿਆ ਹੈ ਤਾਂ ਇਸ ਲਈ ਪਹਿਲਾਂ ਤੁਹਾਨੂੰ ਇਸ ਨੂੰ ਫਾਰਵਰਡ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਤੁਹਾਨੂੰ ਮੈਸੇਜ ਇੰਫੋ ’ਚ ਨਜ਼ਰ ਆਏਗਾ ਕਿ ਕਿੰਨੀ ਵਾਰ ਇਸ ਨੂੰ ਭੇਚਿਆ ਜਾ ਚੁੱਕਾ ਹੈ।