WhatsApp ਮੈਸੇਜ ਆਪਣੇ ਆਪ ਹੋ ਜਾਣਗੇ ਡਿਲੀਟ, ਇੰਝ ਕਰੋ ਸੈਟਿੰਗ

11/28/2019 3:24:10 PM

ਗੈਜੇਟ ਡੈਸਕ– ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ ਵਟਸਐਪ ਜਲਦ ਹੀ ਇਕ ਖਾਸ ਫੀਚਰ ਜਾਰੀ ਕਰਨ ਵਾਲੀ ਹੈ। ਵਟਸਐਪ ’ਚ ਇਸ ਫੀਚਰ ਦੇ ਆਉਣ ਤੋਂ ਬਾਅਦ ਇਕ ਤੈਅ ਸਮੇਂ ਬਾਅਦ ਭੇਜੇ ਗਏ ਮੈਸੇਜ ਆਪਣੇ ਆਪ ਡਿਲੀਟ ਹੋ ਜਾਣਗੇ। ਇਸ ਲਈ ਵਟਸਐਪ ’ਚ ਡਿਸਅਪੀਅਰਡ ਫੀਚਰ ਜਾਰੀ ਕੀਤਾ ਜਾਵੇਗਾ ਜਿਸ ਨੂੰ ਸਿਲੈਕਟ ਕਰਨ ਤੋਂ ਬਾਅਦ ਸਾਰੇ ਮੈਸੇਜ ਆਪਣੇ ਆਪ ਡਿਲੀਟ ਹੋ ਜਾਣਗੇ। ਦੱਸ ਦੇਈਏ ਕਿ ਚੈਟ ਗਾਇਬ ਹੋਣ ਵਾਲਾ ਡਿਸਅਪੀਅਰਡ ਫੀਚਰ ਪਹਿਲਾਂ ਤੋਂ ਹੀ ਸੋਸ਼ਲ ਮੀਡੀਆ ਪਲੇਟਫਾਰਮ ਟੈਲੀਗ੍ਰਾਮ ’ਤੇ ਮੌਜੂਦ ਹੈ। ਵਟਸਐਪ ’ਚ ਡਿਸਅਪੀਅਰਡ ਮੈਸੇਜ ਫੀਚਰ ਬਾਰੇ ਵਟਸਐਪ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ wabetainfo ਨੇ ਜਾਣਕਾਰੀ ਦਿੱਤੀ ਹੈ। ਨਵੇਂ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਜ਼ ਦੇ ਇਕ ਘੰਟੇ ਤੋਂ ਲੈ ਕੇ ਇਕ ਸਾਲ ਤਕ ਮੈਸੇਜ ਡਿਲੀਟ ਕਰਨ ਦਾ ਆਪਸ਼ਨ ਮਿਲੇਗਾ। ਵਟਸਐਪ ਦੇ ਐਂਡਰਾਇਡ ਦੇ ਬੀਟਾ ਵਰਜ਼ਨ ’ਤੇ 2.19.282 ’ਤੇ ਇਸ ਫੀਚਰ ਨੂੰ ਦੇਖਿਆ ਜਾ ਸਕਦਾ ਹੈ। 

ਉਦਾਹਰਣ ਦੇ ਤੌਰ ’ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਭੇਜੇ ਗਏ ਮੈਸੇਜ ਇਕ ਮਹੀਨੇ ਬਾਅਦ ਆਪਣੇ ਆਪ ਡਿਲੀਟ ਹੋ ਜਾਣ ਤਾਂ ਤੁਹਾਨੂੰ 1 ਮਹੀਨੇ ਵਾਲਾ ਆਪਸ਼ਨ ਚੁਣਨਾ ਹੋਵੇਗਾ। ਹਾਲਾਂਕਿ ਇਹ ਫੀਚਰ ਫਿਲਹਾਲ ਬੀਟਾ ਵਰਜ਼ਨ ’ਤੇ ਟੈਸਟਿੰਗ ਦੌਰ ’ਚ ਹੈ। ਜਲਦ ਹੀ ਇਸ ਨੂੰ ਜਾਰੀ ਕੀਤਾ ਜਾਵੇਗਾ। 

ਇੰਝ ਕਰੋ ਸੈਟਿੰਗ
ਸੈਟਿੰਗ ਜਾਣਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਵਟਸਐਪ ਦਾ ਇਹ ਫੀਚਰ ਸਿਰਫ ਗਰੁੱਪ ਲਈ ਹੀ ਮਿਲੇਗਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਕ ਤੈਅ ਸਮੇਂ ਬਾਅਦ ਮੈਸੇਜ ਆਪਣੇ ਆਪ ਡਿਲੀਟ ਹੋ ਜਾਣ ਤਾਂ ਤੁਸੀਂ ਗਰੁੱਪ ਸੈਟਿੰਗ ਜਾਂ ਕਾਨਟੈਕਟ ਇੰਫੋ ’ਚ ਜਾਣਾ ਹੋਵੇਗਾ। ਇਸ ਤੋਂ ਬਾਅਦ Delete Messages ਦਾ ਆਪਸ਼ਨ ਮਿਲੇਗਾ। ਉਸ ’ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਕ ਘੰਟਾ, ਇਕ ਦਿਨ, ਇਕ ਹਫਤਾ, ਇਕ ਮਹੀਨਾ ਅਤੇ ਇਕ ਸਾਲ ’ਚੋਂ ਕਿਸੇ ਵੀ ਆਪਸਨ ਨੂੰ ਚੁਣ ਸਕਦੇ ਹੋ। ਸੈਟਿੰਗ ਹੋਣ ਤੋਂ ਬਾਅਦ ਤੈਅ ਸਮੇਂ ’ਤੇ ਮੈਸੇਜ ਆਪਣੇ ਆਪ ਡਿਲੀਟ ਹੋ ਜਾਣਗੇ।