WhatsApp 'ਚ ਆਵੇਗਾ Contact ਸ਼ੇਅਰ ਕਰਨ ਦਾ ਨਵਾਂ ਤਰੀਕਾ: ਰਿਪੋਰਟ

11/15/2018 1:17:04 PM

ਗੈਜੇਟ ਡੈਸਕ- Facebook ਦੇ ਪਾਪੂਲਰ ਇੰਸਟੈਂਟ ਮੈਸੇਜਿੰਗ ਐਪ WhatsApp ਨੇ ਇਸ ਸਾਲ ਯੂਜ਼ਰਸ ਨੂੰ ਕਈ ਨਵੇਂ ਫੀਚਰਸ ਉਪਲੱਬਧ ਕਰਾਏ। ਵਟਸਐਪ ਰਾਹੀਂ ਦਿੱਤੇ ਨਵੇਂ ਫੀਚਰਸ ਨੂੰ ਯੂਜ਼ਰਸ ਨੇ ਕਾਫ਼ੀ ਪਸੰਦ ਵੀ ਕੀਤਾ। ਈਮੋਜੀ ਤੋਂ ਬਾਅਦ ਹੁਣ ਚੈਟਿੰਗ ਦੇ ਅੰਦਾਜ ਨੂੰ ਬਦਲਨ ਲਈ ਹਾਲ ਹੀ 'ਚ WhatsApp ਨੇ ਆਪਣੇ ਪਲੇਟਫਾਰਮ 'ਤੇ ਸਟਿੱਕਰਸ ਫੀਚਰ ਨੂੰ ਜਾਰੀ ਕੀਤਾ। ਸਟਿੱਕਰ ਫੀਚਰ  ਤੋਂ ਬਾਅਦ ਹੁਣ ਕੰਪਨੀ ਸਟਿੱਕਰਸ ਲੱਭਣ ਲਈ ਸਰਚ ਫੀਚਰ ਤੇ ਕਸਟਮ ਸਟਿੱਕਰ ਕ੍ਰਿਏਟ ਕਰਨ 'ਤੇ ਕੰਮ ਕਰ ਰਹੀ ਹੈ।

ਇਸ ਤੋਂ ਇਲਾਵਾ WEBetainfo ਦੀ ਰਿਪੋਰਟ ਦੇ ਮੁਤਾਬਕ ਕੰਪਨੀ ਸ਼ੇਅਰ ਕੰਟੈਕਟ ਇੰਫੋ via ਕਿਊ. ਆਰ. ਫੀਚਰ 'ਤੇ ਕੰਮ ਕਰ ਰਹੀ ਹੈ। ਇਸ ਫੀਚਰ ਦਾ ਇਸਤੇਮਾਲ ਕਰ ਕੇ ਯੂਜ਼ਰ ਆਪਣੇ ਆਪ ਦੀ ਜਾਣਕਾਰੀ  (ਕਾਂਟੈਕਟ ਇੰਫਾਰਮੇਸ਼ਨ) ਕਿਊ. ਆਰ (QR) ਕੋਡ ਦੇ ਰਾਹੀਂ ਅਸਾਨੀ ਤੇ ਤੇਜੀ ਨਾਲ ਸ਼ੇਅਰ ਕਰ ਸਕਣਗੇ। ਇਹ ਫੀਚਰ 9nstagram 'ਤੇ ਮੌਜੂਦ ਨੇਮਟੈਗ ਤੇ Snapchat ਦੇ ਸਨੈਪਕੋਡ ਦੀ ਤਰ੍ਹਾਂ ਹੀ ਕੰਮ ਕਰੇਗਾ। WEBetainfo ਨੇ ਆਪਣੀ ਸਾਈਟ 'ਤੇ ਕਈ ਸਕ੍ਰੀਨਸ਼ਾਟ ਨੂੰ ਸ਼ੇਅਰ ਕੀਤਾ ਹੈ।
ਸਕ੍ਰੀਨਸ਼ਾਟ ਦੇਖਣ ਤੋਂ ਪਤਾ ਚੱਲਦਾ ਹੈ ਕਿ ਵਾਟਸਐਪ ਦਾ ਇਸਤੇਮਾਲ ਕਰਦੇ ਹੋਏ ਯੂਜਰ ਕੇਵਲ ਕਿਊਆਰ ਕੋਡ ਨੂੰ ਸਕੈਨ ਕਰ ਕਿਸੇ ਨਵੇਂ ਕਾਂਟੈਕਟ ਨੂੰ ਜੋੜ ਸਕਣਗੇ। ਕਿਊ. ਆਰ. ਕੋਡ ਠੀਕ ਨਾਲ ਸਕੈਨ ਹੋਣ ਤੋਂ ਬਾਅਦ ਤੁਸੀਂ ਬਿਨਾਂ ਐਪ ਨੂੰ ਬੰਦ ਕੀਤੇ ਵੀ ਅਸਾਨੀ ਨਾਲ ਨਵੇਂ ਕਾਂਟੈਕਟ ਦੀ ਜਾਣਕਾਰੀ ਨੂੰ ਫੋਨ ਬੁੱਕ 'ਚ ਸੇਵ ਕਰ ਸਕਣਗੇ। WEBetainfo ਨੇ ਦਾਅਵਾ ਕੀਤਾ ਹੈ ਕਿ ਇਸ ਫੀਚਰ ਨੂੰ ਫਿਲਹਾਲ iOS ਪਲੇਟਫਾਰਮ 'ਤੇ ਸਪਾਟ ਕੀਤਾ ਗਿਆ ਹੈ। Share Contact info via QR ਤੋਂ ਇਲਾਵਾ ਕੰਪਨੀ ਐਂਡ੍ਰਾਇਡ ਤੇ ਆਈ. ਓ. ਐੱਸ ਪਲੇਟਫਾਰਮ ਲਈ ਨਵੇਂ ਕੰਟੈਕਟ ਫੀਚਰ ਨੂੰ ਰੀ-ਡਿਜ਼ਾਈਨ ਕਰਨ 'ਤੇ ਵੀ ਕੰਮ ਕਰ ਰਹੀ ਹੈ। ਰਿਪੋਰਟ ਮੁਤਾਬਕ ਜਿਵੇਂ ਹੀ ਤੁਸੀ ਦੇਸ਼ ਦੀ ਚੋਣ ਕਰੋਗੇ ਇਹ ਆਪਣੇ ਆਪ ਹੀ ਕੰਟਰੀ ਕੋਡ ਚੁੱਕ ਲਵੇਗਾ। ਫੋਨ ਨੰਬਰ ਦਰਜ ਕਰਨ ਦੇ ਨਾਲ ਹੀ ਇਹ ਦਿਖਾਏਗਾ ਕਿ ਕਾਂਟੈਕਟ ਵਟਸਐਪ ਯੂਜ਼ਰ ਹੈ ਜਾਂ ਨਹੀਂ। ਸਕ੍ਰੀਨਸ਼ਾਟ 'ਚ ਤੁਸੀਂ ਵੇਖ ਸੱਕਦੇ ਹੋ ਕਿ ਨੰਬਰ ਦੇ ਠੀਕ ਹੇਠਾਂ Not on WhatsApp ਲਿੱਖਿਆ ਨਜ਼ਰ ਆ ਰਿਹਾ ਹੈ। ਵਟਸਐਪ ਦਾ ਇਹ ਫੀਚਰ ਮੌਜੂਦਾ New contact ਸ਼ਾਰਟਕੱਟ ਨੂੰ ਰਿਪਲੇਸ ਕਰੇਗਾ। WEBetainfo ਮੁਤਾਬਕ ਦੋਵੇਂ ਹੀ ਫੀਚਰ ਅਜੇ ਐਂਡ੍ਰਾਇਡ ਤੇ ਆਈ. ਓ. ਐੱਸ ਪਲੇਟਫਾਰਮ 'ਤੇ ਉਪਲੱਬਧ ਨਹੀਂ ਹੈ। ਕੰਪਨੀ ਅਜੇ ਦੋਨਾਂ ਹੀ ਫੀਚਰ 'ਤੇ ਕੰਮ ਕਰ ਰਹੀ ਹੈ, ਇਹੀ ਵਜ੍ਹਾ ਹੈ ਕਿ ਇਸ ਫੀਚਰ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਕੰਪਨੀ ਦੁਆਰਾ ਜਾਰੀ ਏੱਫਾ ਜਾਂ ਬੀਟਾ ਵਰਜਨ ਦਾ ਇੰਤਜ਼ਾਰ ਕਰਨਾ ਹੋਵੇਗਾ।