ਖੁਸ਼ਖਬਰੀ! WhatsApp ''ਚ ਸ਼ਾਮਲ ਹੋਇਆ ਪੁਰਾਣਾ ਸਟੇਟਸ ਫੀਚਰ

03/20/2017 5:26:25 PM

ਜਲੰਧਰ- ਦੁਨੀਆ ਦੀ ਸਭ ਤੋਂ ਲੋਕਪ੍ਰਿਅ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਲੋਕਪ੍ਰਿਅ ਸਟੇਟਸ ਫੀਚਰ ਨੂੰ ਵਾਪਸ ਲੈ ਕੇ ਆਈ ਹੈ। ਵਟਸਐਪ ਦੇ ਬੀਟਾ ਵਰਜ਼ਨ ''ਚ ਇਹ ਫੀਚਰ About and phone number ਨਾਮ ਨਾਲ ਸਾਮਲ ਕੀਤਾ ਗਿਆ ਹੈ। ਇਸ ਵਿਚ ਤੁਸੀਂ ਹੁਣ ਫਿਰ ਤੋਂ ਆਪਣੀ ਪਸੰਦ ਦਾ ਸਟੇਟਸ ਲਿਖ ਸਕਦੇ ਹੋ। 
ਨਵੇਂ ਫੀਚਰ ਦੀ ਵਰਤੋਂ ਕਰਨ ਲਈ ਵਟਸਐਪ ਓਪਨ ਕਰੋ ਅਤੇ ਸੱਜੇ ਪਾਸੇ ਦਿਖਾਈ ਦੇ ਰਹੇ ਤਿੰਨ ਡਾਟਸ ''ਤੇ ਕਲਿੱਕ ਕਰੋ। ਹੁਣ ਤੁਹਾਡੇ ਸਾਹਮਣੇ ਇਕ ਨਵੀਂ ਵਿੰਡੋ ਖੁਲ੍ਹੇਗੀ ਜਿਸ ਵਿਚ ਤੁਹਾਨੂੰ ਆਪਣੀ ਪ੍ਰੋਫਾਈਲ ਫੋਟੋ, ਮੋਬਾਇਲ ਨੰਬਰ ਅਤੇ ਅਬਾਊਟ ਦੇ ਨਾਮ ਨਾਲ ਪੁਰਾਣਾ ਸਟੇਟਸ ਫੀਚਰ ਦਿਸੇਗਾ। ਇਸ ''ਤੇ ਕਲਿੱਕ ਕਰਦੇ ਹੀ ਤੁਹਾਨੂੰ ਉਹ ਸਾਰੇ ਸਟੇਟਸ ਦਿਸ ਜਾਣਗੇ ਜਿਨ੍ਹਾਂ ਦੀ ਵਰਤੋਂ ਤੁਸੀਂ ਪਹਿਲਾਂ ਕੀਤੀ ਹੈ। ਇਥੇ ਤੁਸੀਂ ਪਹਿਲਾਂ ਦੀ ਤਰ੍ਹਾਂ ਹੀ ਨਵਾਂ ਸਟੇਟਸ ਪਾ ਸਕਦੇ ਹੋ। 
ਇਸ ਤੋਂ ਇਲਾਵਾ ਹਾਲ ਹੀ ''ਚ ਲਾਂਚ ਹੋਇਆ ਵੀਡੀਓ, ਜਿਫ ਅਤੇ ਫੋਟੋ ਨੂੰ ਸਟੇਟਸ ''ਚ ਪਾਉਣ ਵਾਲਾ ਫੀਚਰ ਵੀ ਨਵੇਂ ਅਪਡੇਟ ''ਚ ਮਿਲੇਗਾ। ਇਸ ਲਈ ਕਿਸੇ ਵੀ ਯੂਜ਼ਰ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਜਲਦੀ ਹੀ ਇਸ ਅਪਡੇਟ ਨੂੰ ਅਧਿਕਾਰਤ ਤੌਰ ''ਤੇ ਗੂਗਲ ਪਲੇ ਸਟੋਰ ਅਤੇ ਐਪਲ ਸਟੋਰ ''ਤੇ ਉਪਲੱਬਧ ਕੀਤਾ ਜਾਵੇਗਾ।