WhatsApp ਪੇਮੈਂਟ ’ਚ ਜੁੜਿਆ ਕਮਾਲ ਦਾ ਫੀਚਰ, ਬਦਲ ਜਾਵੇਗਾ ਪੈਸੇ ਭੇਜਣ ਦਾ ਅੰਦਾਜ਼

08/17/2021 6:35:45 PM

ਗੈਜੇਟ ਡੈਸਕ– ਵਟਸਐਪ ਦੀ ਪੇਮੈਂਟ ਸਰਵਿਸ ਭਾਰਤ ’ਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ। ਆਪਣੀ ਪੇਮੈਂਟ ਸਰਵਿਸ ਨੂੰ ਮਜ਼ੇਦਾਰ ਬਣਾਉਣ ਲਈ ਕੰਪਨੀ ਨੇ ਇਕ ਨਵਾਂ ਪੇਮੈਂਟ ਬੈਕਗ੍ਰਾਊਂਡ ਫੀਚਰ ਪੇਸ਼ ਕੀਤਾ ਹੈ। ਇਸ ਨਵੇਂ ਫੀਚਰ ਦੀ ਮਦਦ ਨਾਲ ਤੁਸੀਂ ਜੇਕਰ ਕਿਸੇ ਨੂੰ ਜਨਮਦਿਨ ’ਤੇ ਸ਼ੁੱਭਕਾਮਨਾਵਾਂ ਦੇ ਰਹੇ ਹੋ ਤਾਂ ਨਵੇਂ ਪੇਮੈਂਟ ਬੈਕਗ੍ਰਾਊਂਡ ਦੀ ਵਰਤੋਂ ਕਰਕੇ ਉਸ ਨੂੰ ਕੁਝ ਖਾਸ ਅਹਿਸਾਸ ਕਰਵਾ ਸਕਦੇ ਹੋ। ਨਵੇਂ ਫੀਚਰ ਦੀ ਅਪਡੇਟ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਲਈ ਆ ਗਈ ਹੈ। 

ਇਹ ਵੀ ਪੜ੍ਹੋ– ਸਭ ਤੋਂ ਜ਼ਿਆਦਾ ਕੌਣ ਵੇਖਦਾ ਹੈ ਤੁਹਾਡੀ WhatsApp DP, ਇੰਝ ਲਗਾਓ ਪਤਾ

ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਡਾਊਨਲੋਡ ਕਰੋ Covid-19 ਵੈਕਸੀਨ ਸਰਟੀਫਿਕੇਟ, ਇਹ ਹੈ ਤਰੀਕਾ

ਹੁਣ ਵਟਸਐਪ ਦੇ ਇਸ ਨਵੇਂ ਫੀਚਰ ਦੇ ਕੰਮ ਕਰਨ ਦੇ ਅੰਦਾਜ਼ ’ਤੇ ਗੱਲ ਕਰੀਏ ਤਾਂ ਉਦਾਹਰਣ ਦੇ ਤੌਰ ’ਤੇ ਜੇਕਰ ਤੁਸੀਂ ਰੱਖੜੀ ਦੇ ਮੌਕੇ ਆਪਣੀ ਭੈਣ ਨੂੰ ਪੈਸੇ ਭੇਜ ਰਹੇ ਹੋ ਤਾਂ ਤੁਸੀਂ ਬੈਕਗ੍ਰਾਊਂਡ ਇਮੇਜ ਦੇ ਤੌਰ ’ਤੇ ਰੱਖੜੀ ਦੀ ਥੀਮ ਚੁਣ ਸਕਦੇ ਹੋ। ਇਸ ਤੋਂ ਇਲਾਵਾ ਵਟਸਐਪ ਨੇ ਜਨਮਦਿਨ, ਪਾਰਟੀ, ਛੁੱਟੀਆਂ ਸਮੇਤ ਕੁਲ 7 ਬੈਕਗ੍ਰਾਊਂਡ ਜੋੜੇ ਹਨ ਜਿਨ੍ਹਾਂ ਦੀ ਵਰਤੋਂ ਤੁਸੀਂ ਆਪਣੀ ਲੋੜ ਦੇ ਹਿਸਾਬ ਨਾਲ ਕਰ ਸਕਦੇ ਹੋ। 

ਇਹ ਵੀ ਪੜ੍ਹੋ– ਇਹ ਹਨ ਭਾਰਤ ’ਚ ਮਿਲਣ ਵਾਲੇ 5 ਸਭ ਤੋਂ ਸਸਤੇ 5G ਸਮਾਰਟਫੋਨ, ਕੀਮਤ 13,999 ਰੁਪਏ ਤੋਂ ਸ਼ੁਰੂ

ਜੇਕਰ ਤੁਸੀਂ ਇਸ ਫੀਚਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਵਟਸਐਪ ਐਪ ’ਚ ਸੈਂਡ ਪੇਮੈਂਟ ਦੇ ਆਪਸ਼ਨ ’ਤੇ ਕਲਿੱਕ ਕਰੋ। ਇਸ ਤੋਂ ਬਾਅਦ ਸਕਰੀਨ ’ਤੇ ਬੈਕਗ੍ਰਾਊਂਡ ਆਈਕਨ ’ਤੇ ਟੈਪ ਕਰੋ ਅਤੇ ਫਿਰ ਪੇਮੈਂਟ ਬੈਕਗ੍ਰਾਊਂਡ ਦੀ ਚੋਣ ਕਰੋ। ਟੈਪ ਕਰਨ ਤੋਂ ਬਾਅਦ ਤੁਹਾਨੂੰ ਕਈ ਤਰ੍ਹਾਂ ਦੇ ਆਪਸ਼ਨ ਦਿਸਣਗੇ ਜਿਨ੍ਹਾਂ ’ਚੋਂ ਤੁਸੀਂ ਕਿਸੇ ਇਕ ਨੂੰ ਚੁਣ ਸਕਦੇ ਹੋ। ਬੈਕਗ੍ਰਾਊਂਡ ਦੇ ਨਾਲ ਤੁਸੀਂ ਕੋਈ ਨੋਟ ਵੀ ਲਿਖ ਸਕਦੇ ਹੋ। ਪੇਮੈਂਟ ਹੋਣ ਤੋਂ ਬਾਅਦ ਜਿਸ ਨੂੰ ਪੇਮੈਂਟ ਪ੍ਰਾਪਤ ਹੋਈ ਹੈ, ਉਸ ਨੂੰ ਵੀ ਤੁਹਾਡਾ ਪੇਮੈਂਟ ਥੀਮ ਦਿਸੇਗਾ। 

ਇਹ ਵੀ ਪੜ੍ਹੋ– ਗਲਤੀ ਨਾਲ ਡਿਲੀਟ ਹੋ ਗਿਆ ਹੈ ਫੋਨ ’ਤੇ ਆਇਆ ਜ਼ਰੂਰੀ ਨੋਟੀਫਿਕੇਸ਼ਨ? ਇੰਝ ਲਿਆਓ ਵਾਪਸ

Rakesh

This news is Content Editor Rakesh