ਵਟਸਐਪ ''ਚ ਜੁੜੇ ਇਹ ਨਵੇਂ ਫੀਚਰਸ, ਡਾਰਕ ਮੋਡ ਵੀ ਜਲਦ ਹੋਵੇਗਾ ਸ਼ਾਮਲ

10/15/2019 8:05:54 PM

ਗੈਜੇਟ ਡੈਸਕ—ਇੰਸਟੈਂਟ ਮੈਸੇਜਿੰਗ ਐਪ ਵਟਸਐਪ 'ਚ ਕੁਝ ਨਵੇਂ ਫੀਚਰਸ ਆਏ ਹਨ। ਇਹ ਫੀਚਰਸ ਆਈ.ਓ.ਐੱਸ. ਯੂਜ਼ਰਸ ਲਈ ਹਨ ਭਾਵ ਆਈਫੋਨ ਤੇ ਆਈਪੈਡ ਲਈ। ਇਹ ਨਵੇਂ ਫੀਚਰ  Version 2.19.100  'ਚ ਮਿਲਣਗੇ। ਦਰਅਸਲ ਨਵੇਂ ਫੀਚਰ ਤਹਿਤ ਯੂਜ਼ਰਸ ਚੈੱਟਸ 'ਚ ਹੀ ਮੀਡੀਆ ਫਾਈਲਸ ਨੂੰ ਐਡਿਟ ਕਰਕੇ ਫਿਰ ਤੋਂ ਸੈਂਡ ਕਰ ਸਕਦੇ ਹਨ। ਨਵੀਂ ਅਪਡੇਟ ਤੋਂ ਬਾਅਦ ਵਟਸਐਪ ਨੋਟੀਫਿਕੇਸ਼ਨ ਤੋਂ ਡਾਇਰੈਕਟ ਆਡੀਓ ਪਲੇਅ ਕੀਤੀ ਜਾ ਸਕੇਗੀ। ਆਈਫੋਨ 'ਚ ਵਟਸਐਪ ਯੂਜ਼ ਕਰਨ ਵਾਲੇ ਯੂਜ਼ਰਸ ਵਟਸਐਪ ਕੈਮਰੇ ਦੇ ਫਾਂਟ ਸਟਾਈਲ ਨੂੰ ਬਦਲਿਆ ਜਾ ਸਕਦਾ ਹੈ। ਇਸ ਦੇ ਲਈ  T ਆਈਕਾਨ ਟੈਪ ਕਰਨਾ ਹੋਵੇਗਾ। WABetainfo ਦੀ ਇਕ ਰਿਪੋਰਟ ਮੁਤਾਬਕ ਵਟਸਐਪ 'ਚ ਜਲਦ ਹੀ ਕਈ ਵੱਖ-ਵੱਖ ਮੋਡਸ ਆਉਣ ਵਾਲੇ ਹਨ। ਇਸ 'ਚ ਡਾਰਕ ਮੋਡ ਵੀ ਸ਼ਾਮਲ ਹੋਵੇਗਾ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਬਲੂ ਸ਼ੈੱਡ 'ਚ ਹੋਵੇਗਾ ਅਤੇ ਪੂਰੀ ਤਰ੍ਹਾਂ ਨਾਲ ਡਾਰਕ ਨਹੀਂ ਹੋਵੇਗਾ। ਕੰਪਨੀ ਨੇ ਐਂਡ੍ਰਾਇਡ ਲਈ 2.19.275 ਵਰਜ਼ਨ ਦਾ ਅਪਡੇਟ ਸਬਮਿਟ ਕੀਤਾ ਹੈ।

ਐਂਡ੍ਰਾਇਡ ਲਈ ਵਟਸਐਪ ਇਕ ਖਾਸ ਫੀਚਰ ਦੀ ਵੀ ਟੈਸਟਿੰਗ ਕਰ ਰਿਹਾ ਹੈ। ਇਸ ਦੇ ਤਹਿਤ ਮੈਸੇਜ ਕੁਝ ਸਮੇਂ 'ਚ ਖੁਦ ਹੀ ਗਾਇਬ ਹੋ ਜਾਣਗੇ। ਇਸ ਦੇ ਤਹਿਤ ਫੀਚਰ ਪਹਿਲੇ ਤੋਂ ਕਈ ਇੰਸਟੈਂਟ ਮੈਸੇਜਿੰਗ ਐਪਸ ਵੀ ਦਿੱਤੇ ਜਾਂਦੇ ਹਨ। ਫੇਸਬੁੱਕ ਮੈਸੇਂਜਰ ਦੀ ਸੀਕ੍ਰੇਟ ਮੋਡ 'ਚ ਵੀ ਇਹ ਫੀਚਰ ਦਿੱਤਾ ਗਿਆ ਹੈ। ਇਸ ਦੇ ਤਹਿਤ ਤੁਸੀਂ ਜਿਵੇਂ ਹੀ ਮੈਸੇਜ ਕਰੋਗੇ ਅਤੇ ਜਿਸ ਨੂੰ ਮੈਸੇਜ ਭੇਜ ਰਹੇ ਹੋ ਉਸ ਨੇ ਪੜ ਲਿਆ ਤਾਂ ਇਹ ਗਾਇਬ ਹੋ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਇਸ 'ਚ ਟਾਈਮਰ ਵੀ ਸੈੱਟ ਕਰ ਸਕਦੇ ਹੋ।

Disappear Message ਦੇ ਇਹ ਫੀਚਰ ਸ਼ੁਰੂਆਤ 'ਚ ਗਰੁੱਪ ਚੈੱਟਸ ਲਈ ਦਿੱਤੇ ਜਾਣਗੇ। ਇਥੇ ਗਰੁੱਪ ਸੈਟਿੰਗ 'ਚ ਜਾ ਕੇ ਤੁਸੀਂ ਇਹ ਸੈੱਟ ਕਰ ਸਕੋਗੇ ਕਿ ਮੈਸੇਜ ਕਦੋਂ ਖਤਮ ਹੋਣਾ ਚਾਹੀਦਾ। ਇਥੇ 5 ਸੈਕਿੰਡ ਅਤੇ 1 ਘੰਟੇ ਦਾ ਆਪਸ਼ਨ ਮਿਲੇਗਾ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਤੁਸੀਂ ਕਿਸੇ ਇਕ ਖਾਸ ਮੈਸੇਜ ਨਾਲ ਇਹ ਟਾਈਮ ਲਿਮਿਟ ਨਹੀਂ ਸੈੱਟ ਕਰ ਸਕੋਗੇ ਇਹ ਪੂਰੀ ਚੈੱਟਸ ਲਈ ਹੋਵੇਗਾ।

Karan Kumar

This news is Content Editor Karan Kumar