WhatsApp ’ਤੇ ਇੰਝ ਭੇਜੋ ਨਵੇਂ ਸਾਲ ਦੀ ਵਧਾਈ, ਦੋਸਤ ਵੀ ਕਰਨਗੇ ਯਾਦ

12/31/2019 6:15:09 PM

ਗੈਜੇਟ ਡੈਸਕ– ਬਸ ਕੁਝਹੀ ਘੰਟਿਆਂ ’ਚ ਨਵੇਂ ਸਾਲ ਯਾਨੀ 2020 ਦਾ ਆਗਾਜ਼ ਹੋ ਜਾਵੇਗਾ ਅਤੇ ਤੁਹਾਡੇ ਕੋਲ ਵਟਸਐਪ ਅਤੇ ਦੂਜੇ ਮੈਸੇਜਿੰਗ ਪਲੇਟਫਾਰਮਾਂ ’ਤੇ ਢੇਰਾਂ ਵਿਸ਼ ਆਉਣੇ ਸ਼ੁਰੂ ਹੋ ਜਾਣਗੇ। ਇਸ ਖਾਸ ਮੌਕੇ ’ਤੇ ਮੁਮਕਿਨ ਹੈ ਕਿ ਤੁਸੀਂ ਵੀ ਆਪਣਿਆਂ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਪਸੰਦ ਕਰੋਗੇ। ਅਜਿਹੇ ’ਚ ਜੇਕਰ ਤੁਸੀਂ ਵਟਸਐਪ ਇਸਤੇਮਾਲ ਕਰਦੇ ਹੋ ਅਤੇ ਵਦਾਈ ਸੰਦੇਸ਼ ਦੇਣ ਦਾ ਕੋਈ ਆਕਰਸ਼ਕ ਤਰੀਕੇ ਚਾਹੁੰਦੇ ਹੋ ਤਾਂ ਸਟਿਕਰਜ਼ ਦੀ ਮਦਦ ਲੈ ਸਕਦੇ ਹੋ। ਵਟਸਐਪ ’ਚ ਟਿਕਰਜ਼ ਦੀ ਸੁਪੋਰਟ ਪਿਛਲੇ ਸਾਲ ਦਿੱਤੀ ਗਈ ਸੀ। ਯੂਜ਼ਰਜ਼ ਵਟਸਐਪ ਲਈ ਥਰਡ ਪਾਟਰੀ ਐਪ ਰਾਹੀਂ ਰੈਡੀਮੇਡ ਸਟਿਕਰਜ਼ ਇੰਪੋਰਟ ਕਰ ਸਕਦੇ ਹਨ, ਇਹ ਹੈ ਤਰੀਕਾ–

- ਸਭ ਤੋਂ ਪਹਿਲਾਂ ਚੈਟ ਬਾਰ ’ਚ ਇਮੋਜੀ ਆਈਕਨ ’ਤੇ ਕਲਿੱਕ ਕਰ ਕੇ ਵਟਸਐਪ ਸਟਿਕਰਜ਼ ਸੈਕਸ਼ਨ ’ਚ ਜਾਓ। ਇਥੇ ਸਟਿਕਰਜ਼ ਦਾ ਆਪਸ਼ਨ ਸਿਲੈਕਟ ਕਰੋ।
- ਵਟਸਐਪ ਪਹਿਲਾਂ ਤੋਂ ਹੀ ਕੁਝ ਸਟਿਕਰਜ਼ ਪੈਕ ਦੇ ਨਾਲ ਆਉਂਦਾ ਹੈ। ਹਾਲਾਂਕਿ ਸ਼ਾਇਦ ਤੁਹਾਨੂੰ ਇਥੇ ਨਿਊ ਯੀਅਰ ਸਟਿਕਰ ਪੈਕ ਨਹੀਂ ਮਿਲੇਗਾ। ਅਜਿਹੇ ’ਚ ਤੁਹਾਨੂੰ ਕਿਸੇ ਦੂਜੇ ਐਪ ਤੋਂ ਸਟਿਕਰ ਪੈਕ ਐਕਸਪੋਰਟ ਕਰਨ ਦੀ ਲੋੜ ਪਵੇਗੀ। ਇਸ ਲਈ ਪਹਿਲਾਂ ਤੁਹਾਨੂੰ ਐਡ ਮੋਰ (+) ਆਈਕਨ ’ਤੇ ਟੈਪ ਕਰਨਾ ਹੋਵੇਗਾ। ਇਥੇ ਤੁਹਾਨੂੰ ਵਟਸਐਪ ਦੀ ਲਿਸਟ ਮਿਲੇਗੀ। ਇਥੇ ਆਲ ਸਟਿਕਰਜ਼ ਲਿਸਟ ’ਚ ਤੁਹਾਨੂੰ ਸਭ ਤੋਂ ਹੇਠਾਂ ਜਾ ਕੇ Get More Stickers ’ਤੇ ਕਲਿੱਕ ਕਰਨਾ ਹੋਵੇਗਾ। ਇਹ ਆਪਸ਼ਨ ਤੁਹਾਨੂੰ ਗੂਗਲ ਪਲੇਅ ਸਟੋਰ ’ਚ ਰਿਡਾਇਰੈਕਟ ਕਰੇਗਾ। 

- ਇਥੇ ਤੁਹਾਨੂੰ ਨਿਊ ਯੀਅਰ ਸਟਿਕਰਜ਼ ਪੈਕ ਲਈ ਐਪ ਸਰਚ ਕਰਨਾ ਹੋਵੇਗਾ। ਜਿਵੇਂ ਹੀ ਇਹ ਐਪ ਇਕ ਵਾਰ ਡਾਊਨਲੋਡ ਹੋ ਜਾਵੇਗਾ, ਇਥੇ ਤੁਹਾਨੂੰ ਸਿਲੈਕਟ ਕਰਨ ਲਈ ਸਟਿਕਰਜ਼ ਦੇ ਪੈਕਸ ਦੀ ਲਿਸਟ ਦਿਖਾਈ ਦੇਵੇਗੀ।

- ਇਸ ਤੋਂ ਬਾਅਦ ਤੁਸੀਂ ਆਪਣੇ ਪੰਸਦ ਦਾ ਇਕ ਪੈਕ ਸਿਲੈਕਟ ਕਰ ਸਕਦੇ ਹੋ ਅਤੇ ਜਿਵੇਂ ਹੀ ਇਹ ਡਾਊਨਲੋਡ ਹੋਵੇਗਾ, ਐਪ ਤੁਹਾਡੇ ਕੋਲੋਂ ਇਸ ਪੈਕ ਨੂੰ ਵਟਸਐਪ ’ਚ ਐਡ ਕਰਨ ਦੀ ਪਰਮਿਸ਼ਨ ਮੰਗੇਗਾ। 

-ਇਸ ਤੋਂ ਬਾਅਦ ਜਿਵੇਂ ਹੀ ਤੁਸੀਂ ਇਕ ਵਾਰ ‘ਯੈਸ’ (yes) ਸਿਲੈਕਟ ਕਰੋਗੇ, ਇਹ ਸਟਿਕਰ ਪੈਕ ਤੁਹਾਡੇ ਵਟਸਐਪ ’ਚ ਸਟਿਕਰ ਸੈਕਸ਼ਨ ’ਚ ਦਿਖਾਈ ਦੇਣ ਲੱਗੇਗਾ। ਇਸ ਤੋਂ ਬਾਅਦ ਤੁਸੀਂ ਇਸ ਨੂੰ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਭੇਜ ਸਕਦੇ ਹੋ।