ਇਕ ਵਾਰ ਫਿਰ ਡਾਊਨ ਹੋਇਆ Whatsapp, ਯੂਜ਼ਰਸ ਨੂੰ ਕਰਨਾ ਪਿਆ ਪਰੇਸ਼ਾਨੀ ਦਾ ਸਾਹਮਣਾ

05/18/2017 3:12:19 PM

ਜਲੰਧਰ- ਥੋੜ੍ਹੀ ਦੇਰ ਲਈ ਇੰਟਰਨੈੱਟ ਬੰਦ ਹੋ ਜਾਂਦਾ ਹੈ ਤਾਂ ਅਸੀਂ ਬੇਚੈਨ ਹੋ ਜਾਂਦੇ ਹਾਂ। ਜ਼ਰਾ ਸੋਚੋ ਕਿ ਇੰਟਰਨੈੱਟ ਚੱਲ ਰਿਹਾ ਹੋਵੇ ਅਤੇ ਵਟਸਐਪ ਬੰਦ ਹੋ ਜਾਏ ਤਾਂ ਕਿੰਨੀ ਬੇਚੈਨੀ ਹੋਵੇਗੀ। ਬੁੱਧਵਾਰ ਦੀ ਰਾਤ ਨੂੰ ਕੁਝ ਅਜਿਹਾ ਹੀ ਹੋਇਆ। ਬੁੱਧਵਾਰ ਨੂੰ ਕਈ ਵਟਸਐਪ ਯੂਜ਼ਰਸ ਨੂੰ ਮੈਸੇਜ ਭੇਜਣ ਅਤੇ ਰਿਸੀਵ ਕਰਨ ''ਚ ਕਾਫੀ ਪ੍ਰੇਸ਼ਾਨੀ ਹੋਈ। ਇਹ ਪ੍ਰੇਸ਼ਾਨੀ ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਯੂਜ਼ਰਸ ਨੂੰ ਹੋਈ ਹੈ। ਦੱਸ ਦਈਏ ਕਿ 2 ਹਫਤੇ ਪਹਿਲਾਂ ਵੀ ਵਟਸਐਪ ਡਾਊਨ ਹੋਇਆ ਸੀ। 
ਡਾਊਨ ਡਿਟੈੱਕਟਰ ਦੀ ਰਿਪੋਰਟ ਮੁਤਾਬਕ ਦੁਨੀਆ ਭਰ ਦੇ ਕਰੀਬ 55 ਫੀਸਦੀ ਯੂਜ਼ਰਸ ਨੂੰ ਬੁੱਧਵਾਰ ਦੀ ਰਾਤ ਨੂੰ ਵਟਸਐਪ ''ਚ ਕੁਨੈਕਸ਼ਨ ਦੀ ਸਮੱਸਿਆ ਹੋ ਰਹੀ ਸੀ ਜਦਕਿ 35 ਫੀਸਦੀ ਯੂਜ਼ਰਸ ਮੈਸੇਜ ਰਿਸੀਵ ਨਹੀਂ ਕਰ ਪਾ ਰਹੇ ਸਨ। ਉਥੇ ਹੀ 10 ਫੀਸਦੀ ਯੂਜ਼ਰਸ ਦਾ ਤਾਂ ਐਪ ਹੀ ਨਹੀਂ ਖੁਲ੍ਹ ਪਾ ਰਿਹਾ ਸੀ। ਵਟਸਐਪ ਯੂਜ਼ਰਸ ਨੂੰ ਇਹ ਪਰੇਸ਼ਾਨੀ ਬੁੱਧਵਾਰ ਰਾਤ ਨੂੰ ਕਰੀਬ 10:30 ਵਜੇ ਹੋਈ ਸੀ। 
ਰਿਪੋਰਟ ਮੁਤਾਬਕ ਅਮਰੀਕਾ, ਯੂਰਪ, ਬ੍ਰਾਜ਼ੀਲ ਅਤੇ ਸਾਊਥ ਅਮਰੀਕਾ ''ਚ ਅਜੇ ਵੀ ਯੂਜ਼ਰਸ ਨੂੰ ਪਰੇਸ਼ਾਨੀ ਹੋ ਰਹੀ ਹੈ, ਹਾਲਾਂਕਿ ਭਾਰਤ ''ਚ ਵਟਸਐਪ ਯੂਜ਼ਰਸ ਨੂੰ ਹੁਣ ਕੋਈ ਪਰੇਸ਼ਾਨੀ ਨਹੀਂ ਹੈ। ਵਟਸਐਪ ਠੀਕ ਤਰ੍ਹਾਂ ਕੰਮ ਕਰਨਾ ਲੱਗਾ ਹੈ। ਦੱਸ ਦਈਏ ਕਿ ਇਸ ਸਮੇਂ ਦੁਨੀਆ ਭਰ ''ਚ ਵਟਸਐਪ ਯੂਜ਼ਰਸ ਦੀ ਗਿਣਤੀ 1.2 ਬਿਲੀਅਨ ਤੋਂ ਜ਼ਿਆਦਾ ਹੈ।