ਵੀਡੀਓ ਕਾਲ ਨਾਲ ਹੈਕ ਹੋ ਸਕਦੈ ਤੁਹਾਡਾ WhatsApp ਅਕਾਊਂਟ, ਇੰਝ ਬਚੋ

10/31/2019 2:07:59 PM

ਗੈਜੇਟ ਡੈਸਕ– ਵਟਸਐਪ ਨੂੰ ਜੇਕਰ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਮੈਸੇਜਿੰਗ ਐਪ ਸਮਝਦੇ ਹੋ ਤਾਂ ਇਹ ਤੁਹਾਡਾ ਭਰਮ ਹੈ। ਕਿਉਂਕਿ ਪਿਛਲੇ 2 ਹਫਤਿਆਂ ’ਚ ਵਟਸਐਪ ਦੇ 1,400 ਤੋਂ ਜ਼ਿਆਦਾ ਅਕਾਊਂਟਸ ਹੈਕ ਕੀਤੇ ਗਏ ਹਨ। ਫੇਸਬੁੱਕ ਨੇ ਹੈਕਿੰਗ ਲਈ ਇਜ਼ਰਾਇਲੀ ਕੰਪਨੀ ਐੱਨ.ਐੱਸ.ਓ. ਦਾ ਹੱਥ ਦੱਸਿਆ ਹੈ। ਫੇਸਬੁੱਕ ਨੇ ਐੱਨ.ਐੱਸ.ਓ. ’ਤੇ ਮੁਕੱਦਮਾ ਦਰਜ ਕਰਨ ਦਾ ਐਲਾਨ ਕੀਤਾ ਹੈ। ਫੇਸਬੁੱਕ ਮੁਤਾਬਕ, ਐੱਨ.ਐੱਸ.ਓ. ਗਰੁੱਪ ਇਕ ਅਜਿਹੀ ਤਕਨੀਕ ’ਤੇ ਕੰਮ ਕਰ ਰਹੀ ਹੈ ਜੋ ਹੈਕਰਾਂ ਅਤੇ ਇਜ਼ਾਇਲ ਦੇ ਸਰਕਾਰੀ ਅਧਿਕਾਰੀਆਂ ਨੂੰ ਲੋਕਾਂ ਦੇ ਵਟਸਐਪ ’ਤੇ ਕੀਤੇ ਗਏ ਨਿੱਜੀ ਮੈਸੇਜਿਸ ਤਕ ਪਹੁੰਚ ਕਰਾ ਰਹੀ ਹੈ। 

ਅਣਾਜਣ ਵੀਡੀਓ ਕਾਲ ਨਾ ਚੁੱਕੋ
ਵਟਸਐਪ ਨੇ ਲੋਕਾਂ ਨੂੰ ਅਲਰਟ ਕੀਤਾ ਹੈ ਕਿ ਤੁਸੀਂ ਅਣਜਾਣ ਵੀਡੀਓ ਕਾਲਸ ਨੂੰ ਨਾ ਚੁੱਕੋ, ਨਹੀਂ ਤਾਂ ਤੁਹਾਡਾ ਅਕਾਊਂਟ ਹੈਕ ਹੋਣ ਦੀ ਸੰਭਾਵਨਾ ਹੈ। ਹੈਕਰ ਵੀਡੀਓ ਕਾਲਸ ਰਾਹੀਂ ਯੂਜ਼ਰਜ਼ ਦੇ ਸਮਾਰਟਫੋਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸੇ ਸੰਭਾਵਿਤ ਹਮਲੇ ਤੋਂ ਬਚਾਉਣ ਲਈ ਵਟਸਐਪ ਨੇ ਯੂਜ਼ਰਜ਼ ਲਈ ਸਕਿਓਰਿਟੀ ਅਪਡੇਟ ਵੀ ਰਿਲੀਜ਼ ਕੀਤੇ ਹਨ। 

2019 ’ਚ ਕੀਤਾ ਗਿਆ ਸੀ ਨੋਟਿਸ
ਮਈ 2019 ’ਚ ਫੇਸਬੁੱਕ ਦੇ ਇੰਜੀਨੀਅਰਾਂ ਨੇ ਸਾਈਬਰ ਅਟੈਕ ਨੂੰ ਨੋਟਿਸ ਕੀਤਾ ਸੀ। ਇਹ ਸਾਈਬਰ ਅਟੈਕ ਵਟਸਐਪ ਵੀਡੀਓ ਕਾਲਿੰਗ ਰਾਹੀਂ ਕੀਤਾ ਗਿਆ ਸੀ। ਫਿਲਹਾਲ ਦੇਸ਼ ’ਚ 40 ਕਰੋੜ ਤੋਂ ਵੀ ਜ਼ਿਆਦਾ ਵਟਸਐਪ ਯੂਜ਼ਰਜ਼ ਹਨ। 

ਭਾਰਤ ਦੇ 100 ਲੋਕ ਹੋਏ ਹਨ ਪ੍ਰਭਾਵਿਤ
ਵਟਸਐਪ 1,400 ਯੂਜ਼ਰਜ਼ ਨੂੰ ਫੋਨ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਅਕਾਊਂਟ ਹੈਕ ਹੋਣ ਦੀ ਜਾਣਕਾਰੀ ਦੇ ਰਿਹਾ ਹੈ। ਪ੍ਰਭਾਵਿਤ ਹੋਣ ਵਾਲੇ ਲੋਕਾਂ ’ਚ 100 ਤੋਂ ਜ਼ਿਆਦਾ ਭਾਰਤ ਦੇ ਸਿਵਲ ਸੋਸਾਈਟਿਜ਼ ਦੇ ਲੋਕ ਹਨ। ਜਿਨ੍ਹਾਂ 1,400 ਲੋਕਾਂ ਦੀ ਜਾਸੂਸੀ ਕੀਤੀ ਗਈ ਹੈ, ਉਨ੍ਹਾਂ ’ਚ ਜ਼ਿਆਦਾਤਰ ਹਾਈ ਪ੍ਰੋਫਾਈਲ ਵਾਲੇ ਲੋਕ ਜਾਂ ਫਿਰ ਪੱਤਰਕਾਰ ਹਨ।