WhatsApp ''ਚ ਜਲਦੀ ਹੀ ਆ ਸਕਦੈ ਗਰੁੱਪ ਵੌਇਸ ਤੇ ਵੀਡੀਓ ਕਾਲਿੰਗ ਫੀਚਰ : ਰਿਪੋਰਟ

10/23/2017 5:47:08 PM

ਜਲੰਧਰ- ਆਪਣੇ ਕਰੋੜਾਂ ਯੂਜ਼ਰਸ ਨੂੰ ਇਕ-ਦੂਜੇ ਨਾਲ ਹੋਰ ਬਿਹਤਰ ਢੰਗ ਨਾਲ ਜੋੜਨ ਲਈ ਵਟਸਐਪ 'ਚ ਜਲਦੀ ਹੀ ਇਕ ਨਵਾਂ ਫੀਚਰ ਜੋੜਿਆ ਜਾ ਸਕਦਾ ਹੈ। ਆਈਫੋਨ ਦੇ ਲੇਟੈਸਟ ਬੀਟਾ ਵਰਜ਼ਨ 'ਚ ਵਟਸਐਪ ਦੁਆਰਾ ਗਰੁੱਪ ਵੌਇਸ ਕਾਲ ਦੀ ਟੈਸਟਿੰਗ ਕੀਤੇ ਜਾਣ ਦੀਆਂ ਖਬਰਾਂ ਹਨ। ਇਸ ਤੋਂ ਇਲਾਵਾ ਇਸਟੈਂਟ ਮੈਸੇਜਿੰਗ ਸਰਵਿਸ ਵਟਸਐਪ 'ਚ ਗਰੁੱਪ ਵੀਡੀਓ ਕਾਲਿੰਗ ਫੀਚਰ ਵੀ ਦਿੱਤੇ ਜਾਣ ਦਾ ਪਤਾ ਲੱਗਾ ਹੈ। WABetaInfo ਮੁਤਾਬਕ ਵਟਸਐਪ 'ਚ ਆਉਣ ਵਾਲੇ ਫੀਚਰ, ਗਰੁੱਪ ਕਾਲ ਬਾਰੇ ਜਾਣਕਾਰੀ ਵਟਸਐਪ ਆਈਫੋਨ ਦੇ ਲੇਟੈਸਟ ਬੀਟਾ ਵਰਜ਼ਨ 2.17.70 'ਚ ਕੋਡ ਨਾਲ ਮਿਲੀ ਹੈ। 
WABetaInfo ਨੇ ਐਤਵਾਰ ਨੂੰ ਟਵੀਟ ਕੀਤਾ ਕਿ 2.17.70 ਆਈ.ਓ.ਐੱਸ. ਅਪਡੇਟ 'ਚ ਗਰੁੱਪ ਕਾਲ ਬਾਰੇ ਕੋਡ ਰਾਹੀਂ ਜਾਣਕਾਰੀ ਉਪਲੱਬਧ ਹੈ। ਪਹਿਲਾਂ ਇਸ ਫੀਚਰ ਬਾਰੇ ਖਬਰਾਂ ਆਈਆਂ ਸਨ ਪਰ ਹੁਣ ਇਸ ਦੀ ਪੁਸ਼ਟੀ ਹੋ ਗਈ ਹੈ। ਟਵੀਟ 'ਚ ਕਿਹਾ ਕਿ ਹੈ ਕਿ ਗਰੁੱਪ ਵੌਇਸ ਕਾਲ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਉਪਲੱਬਧ ਹਨ ਪਰ ਗਰੁੱਪ ਵੀਡੀਓ ਕਾਲ ਬਾਰੇ ਸਿਰਫ ਇਕ ਕੋਡ ਰਾਹੀਂ ਹੀ ਜਾਣਕਾਰੀ ਮਿਲਦੀ ਹੈ। ਇਸ ਲਈ ਗਰੁੱਪ ਕਾਲ ਬਾਰੇ ਅਜੇ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੁੰਦੀ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਫੇਸਬੁੱਕ ਦੀ ਮਲਕੀਅਤ ਵਾਲੀ ਮੈਸੇਜਿੰਗ ਐਪ, ਗਰੁੱਪ ਵੌਇਸ 'ਤੇ ਕੰਮ ਕਰ ਰਹੀ ਹੈ ਅਤੇ ਇਸ ਨੂੰ ਅਗਲੇ ਸਾਲ ਰਿਲੀਜ਼ ਕੀਤਾ ਜਾ ਸਕਦਾ ਹੈ। ਫੇਸਬੁੱਕ ਦੇ ਮੈਸੇਂਜਰ 'ਤੇ ਇਹ ਫੀਚਰ ਪਹਿਲਾਂ ਹੀ ਉਪਲੱਬਧ ਹੈ। 
WABetaInfo ਨੇ ਟਵੀਟ ਕੀਤਾ ਕਿ ਵਟਸਐਪ 2.17.70 ਵਰਜ਼ਨ ਸਰਵਰ ਨੂੰ ਇਹ ਪੁੱਛਣ ਲਈ ਰਿਕੁਐਸਟ ਭੇਜਦਾ ਹੈ ਕਿ ਜਿਸ ਯੂਜ਼ਰ ਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਦੂਜੇ ਗਰੁੱਪ ਕਾਲ 'ਚ ਤਾਂ ਨਹੀਂ ਹੈ। The WhatsApp watcher ਨੇ ਵੀ ਰਿਪੋਰਟ ਦਿੱਤੀ ਕਿ ਆਈਫੋਨ ਐਪ 'ਚ ਜਲਦੀ ਗਰੁੱਪ ਐਡਮਿਨ ਨੂੰ ਜ਼ਿਆਦਾ ਪਾਵਰ ਮਿਲੇਗੀ ਅਤੇ ਉਹ ਗਰੁੱਪ 'ਚੋਂ ਇਕ ਵਾਰ 'ਚ ਹੀ ਕਈ ਗਰੁੱਪ ਮੈਂਬਰਾਂ ਨੂੰ ਹਟਾ ਸਕੇਗਾ।