WhatsApp ਦੇ ਇਸ ਫੀਚਰ ਨਾਲ ਗਰੁੱਪ ਵੀਡੀਓ ਕਾਲਿੰਗ ਹੋਵੇਗੀ ਹੋਰ ਵੀ ਆਸਾਨ

11/26/2018 4:47:50 PM

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ’ਚ ਕੁਝ ਸਮਾਂ ਪਹਿਲਾਂ ਗਰੁੱਪ ਵੀਡੀਓ ਕਾਲਿੰਗ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਇਸ ਨੂੰ ਇਸਤੇਮਾਲ ਕਰਨ ’ਚ ਕਈ ਯੂਜ਼ਰਜ਼ ਨੂੰ ਪਰੇਸ਼ਾਨੀ ਹੋ ਰਹੀ ਸੀ। ਵੀਡੀਓ ਕਾਲ ’ਚ ਲੋਕਾਂ ਨੂੰ ਜੋੜਨ ਦੀ ਪ੍ਰਕਿਰਿਆ ਥੋੜ੍ਹੀ ਲੰਬੀ ਸੀ ਪਰ ਹੁਣ ਇਸ ਨੂੰ ਆਸਾਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਵਟਸਐਪ ਇਕ ਨਵੇਂ ਫੀਚਰ ’ਤੇ ਕੰਮ ਕਰ ਰਿਹਾ ਹੈ ਜਿਸ ਤਹਿਤ ਗਰੁੱਪ ਕਾਲ ਲਈ ਇਕ ਡੈਡੀਕੇਟਿਡ ਬਟਨ ਦਿੱਤਾ ਜਾਵੇਗਾ। ਇਸ ਤਹਿਤ ਗਰੁੱਪ ’ਚ ਤਤਕਾਲ ਤਿੰਨ ਲੋਕਾਂ ਨਾਲ ਚੈਟਿੰਗ ਕਰਨ ਦੀ ਸੁਵਿਧਾ ਮਿਲੇਗੀ। ਇਸ ਤੋਂ ਪਹਿਲਾਂ ਵਟਸਐਪ ’ਚ ਪਹਿਲਾਂ ਨਾਰਮਲ ਕਾਲ ਕਰਨੀ ਹੁੰਦੀ ਸੀ, ਇਸ ਤੋਂ ਬਾਅਦ ਹੀ ਦੂਜੇ ਲੋਕਾਂ ਨੂੰ ਇਸ ਕਾਲ ’ਚ ਜੋੜ ਸਕਦੇ ਸੀ। 

ਹੁਣ ਇਸ ਨਵੇਂ ਫੀਚਰ ਰਾਹੀਂ ਡਾਇਰੈਕਟ ਵੀਡੀਓ ਕਾਲ ਦੀ ਸ਼ੁਰੂਆਤ ਹੋਵੇਗੀ। ਇਸ ਵਿਚ ਵੁਆਇਸ ਕਾਲ ਵੀ ਸ਼ਾਮਲ ਹੈ। WABetainfo ਦੀ ਇਕ ਰਿਪੋਰਟ ਮੁਤਾਬਕ ਪੁਰਾਣੇ ਵਰਜਨ ’ਚ ਨਾਰਮਲ ਕਾਲ ਤੋਂ ਬਾਅਦ ਗਰੁੱਪ ਕਾਲ ਸ਼ੁਰੂ ਕਰ ਸਕਦੇ ਸੀ ਪਰ ਵਟਸਐਪ ਦੇ ਨਵੇਂ ਫੀਚਰ ਤੋਂ ਬਾਅਦ ਹੁਣ ਡਾਇਰੈਕਟ ਹੀ ਵੀਡੀਓ ਕਾਲ ਕੀਤੀ ਜਾ ਸਕੇਗੀ। ਰਿਪੋਰਟ ਮੁਤਾਬਕ ਸ਼ੁਰੂਆਤ ’ਚ ਇਹ ਫੀਚਰ iOS ਯੂਜ਼ਰਜ਼ ਲਈ ਆਏਗੀ ਅਤੇ ਇਸ ਦੀ ਸ਼ੁਰੂਆਤ ਅਗਲੇ ਹਫਤੇ ਤੋਂ ਹੋਵੇਗੀ। ਇਸ ਮਹੀਨੇ ਦੇ ਅੰਤ ਤਕ ਐਂਡਰਾਇਡ ਯੂਜ਼ਰਜ਼ ਨੂੰ ਵੀ ਇਹ ਫੀਚਰ ਦਿੱਤਾ ਜਾ ਸਕਦਾ ਹੈ।