Whatsapp ’ਚ ਜੁੜੇ ਕਮਾਲ ਦੇ ਫੀਚਰਜ਼, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

10/09/2020 4:35:22 PM

ਗੈਜੇਟ ਡੈਸਕ– ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ’ਚ ਕਈ ਬਦਲਾਅ ਕੀਤੇ ਗਏ ਹਨ। ਵਟਸਐਪ ’ਚ ਕਈ ਨਵੇਂ ਫੀਚਰਜ਼ ਨਾਲ ਢੇਰਾਂ ਨਵੇਂ ਇਮੋਜੀ ਜੋੜੇ ਗਏ ਹਨ। ਜੇਕਰ ਤੁਹਾਨੂੰ ਅਜੇ ਤਕ ਨਵੇਂ ਫੀਚਰਜ਼ ਜਾਂ ਇਮੋਜੀ ਨਹੀਂ ਮਿਲੇ ਤਾਂ ਤੁਰੰਤ ਐਪ ਅਪਡੇਟ ਕਰ ਲਓ। ਦਰਅਸਲ, ਵਟਸਐਪ ਇਨ੍ਹਾਂ ਫੀਚਰਜ਼ ਨੂੰ ਲੰਬੇ ਸਮੇਂ ਤੋਂ ਆਪਣੇ ਐਪ ਦੇ ਬੀਟਾ ਵਰਜ਼ਨ ’ਚ ਟੈਸਟ ਕਰ ਰਿਹਾ ਸੀ। ਹੁਣ ਸਾਰੇ ਯੂਜ਼ਰਸ ਲਈ ਸਟੇਬਲ ਐਪ ’ਚ ਇਹ ਫੀਚਰ ਰੋਲਆਊਟ ਕਰ ਦਿੱਤਾ ਗਿਆ ਹੈ ਅਤੇ ਐਡਵਾਂਸ ਸਰਚ ਦਾ ਆਪਸ਼ਨ ਯੂਜ਼ਰਸ ਨੂੰ ਐਪ ’ਚ ਮਿਲ ਰਿਹਾ ਹੈ। ਹਾਲਾਂਕਿ, ਕੁਝ ਯੂਜ਼ਰਸ ਨੂੰ ਉਨ੍ਹਾਂ ਦੇ ਡਿਵਾਈਸ ’ਚ ਇਸ ਨਵੇਂ ਫੀਚਰ ਲਈ ਥੋੜ੍ਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ। 

ਵਟਸਐਪ ਐਡਵਾਂਸ ਸਰਚ
ਐਪ ਅਪਡੇਟ ਕਰਨ ਤੋਂ ਬਾਅਦ ਜਿਵੇਂ ਹੀ ਤੁਸੀਂ ਸਰਚ ਆਈਕਨ ’ਤੇ ਟੈਪ ਕਰੋਗੇ, ਤੁਹਾਨੂੰ ਬਦਲਾਅ ਵਿਖਾਈ ਦੇਵੇਗਾ। ਵਟਸਐਪ ਯੂਜ਼ਰਸ ਆਸਾਨੀ ਨਾਲ ਫੋਟੋ, ਵੀਡੀਓ, ਲਿੰਕਸ, ਆਡੀਓ, GIF ਅਤੇ ਡਾਕਿਊਮੈਂਟਸ ਸਰਚ ਕਰ ਸਕਣਗੇ। ਯਾਨੀ ਮੈਸੇਜਿਸ ਤੋਂ ਇਲਾਵਾ ਮੀਡੀਆ ਫਾਇਲਾਂ ਨੂੰ ਸਰਚ ਕਰਨਾ ਵੀ ਆਸਾਨ ਹੋ ਜਾਵੇਗਾ। ਪਿਹਲਾਂ ਯੂਜ਼ਰਸ ਨੂੰ ਮੀਡੀਆ ਫਾਇਲਾਂ ਅਤੇ ਟੈਕਸਟ ਲਈ ਸਿੰਗਲ ਸਰਚ ਦਾ ਆਪਸ਼ਨ ਮਿਲਦਾ ਸੀ ਅਤੇ ਫਾਇਲ ਲੱਭਣ ਲਈ ਪਰੇਸ਼ਾਨ ਹੋਣਾ ਪੈਂਦਾ ਸੀ। ਨਵੇਂ ਆਪਸਨ ਨਾਲ ਜੋ ਵੀ ਮੈਸੇਜ ਜਾਂ ਫਾਇਲ ਯੂਜ਼ਰ ਲੱਭਣਾ ਚਾਹੁੰਦਾ ਹੈ, ਉਸ ਨੂੰ ਸਿਲੈਕਟ ਕਰਕੇ ਸਰਚ ਕੀਤਾ ਜਾ ਸਕਦਾ ਹੈ। 

ਇੰਝ ਕੰਮ ਕਰੇਗਾ ਨਵਾਂ ਫੀਚਰ
ਪਹਿਲਾਂ ਕੰਮ ਐਪ ਅਪਡੇਟ ਕਰਨਾ ਹੋਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਤੁਹਾਨੂੰ ਵਟਸਐਪ ਓਪਨ ਕਰਨਾ ਪਵੇਗਾ। ਇਥੇ ਟਾਪ ਰਾਈਟ ਕਾਰਨਰ ’ਚ ਵਿਖਾਈ ਦੇ ਰਹੇ ਸਰਚ (ਲੈੱਨਜ਼) ਆਈਕਨ ’ਤੇ ਟੈਪ ਕਰਦੇ ਹੀ ਤੁਹਾਨੂੰ 6 ਆਪਸ਼ਨ ਵਿਖਾਈ ਦੇਣਗੇ। ਇਹ ਫੋਟੋ, ਵੀਡੀਓ,ਲਿੰਕਸ, GIFs, ਆਡੀਓ ਅਤੇ ਡਾਕਿਊਮੈਂਟਸ ਹਨ। ਹੁਣ ਜੇਕਰ ਤੁਸੀਂ ਕੋਈ ਫੋਟੋ ਸਰਚ ਕਰਨੀ ਹੈ ਤਾਂ ਫੋਟੋ ’ਤੇ ਟੈਪ ਕਰਨਾ ਹੋਵੇਗਾ, ਇਸ ਤੋਂ ਬਾਅਦ ਤੁਸੀਂ ਜੋ ਵੀ ਸਰਚ ਟਰਮ ਲਿਖੋਗੇ, ਉਸ ਨਾਲ ਜੁੜੀ ਫੋਟੋ ਵਿਖਾਈ ਦੇਵੇਗੀ। ਇਸੇ ਤਰ੍ਹਾਂ ਜੇਕਰ ਤੁਸੀਂ ਕੋਈ ਡਾਕਿਊਮੈਂਟ ਸਰਚ ਕਰਨਾ ਹੈ ਤਾਂ ਡਾਕਿਊਮੈਂਟ ’ਤੇ ਟੈਪ ਕਰਨ ਤੋਂ ਬਾਅਦ ਉਸ ਦਾ ਨਾਂ ਟਾਈਪ ਕਰਨ ’ਤੇ ਸਿਰਫ ਡਾਕਿਊਮੈਂਟ ਹੀ ਨਜ਼ਰ ਆਉਣਗੇ।  

 

ਢੇਰਾਂ ਨਵੇਂ ਇਮੋਜੀ ਵੀ ਮਿਲੇ
ਐਡਵਾਂਸ ਸਰਚ ਦਾ ਆਪਸ਼ਨ ਯੂਜ਼ਰਸ ਲਈ ਮੈਸੇਜਿਸ ਅਤੇ ਮੀਡੀਆ ਫਾਇਲਾਂ ਨੂੰ ਫਿਲਟਰ ਕਰ ਦਿੰਦਾ ਹੈ। ਉਦਾਹਰਣ ਲਈ ਵੀਡੀਓ ’ਤੇ ਟੈਪ ਕਰਨ ਤੋਂ ਬਾਅਦ ਸਰਚ ਨਤੀਜਿਆਂ ’ਚ ਸਿਰਫ ਵੀਡੀਓ ਹੀ ਨਜ਼ਰ ਆਉਣਗੀਆਂ। ਇਸ ਐਡਵਾਂਸ ਫੀਚਰ ਤੋਂ ਇਲਾਵਾ ਵਟਸਐਪ ਦੇ ਆਈਕਨ ਪੈਕ ’ਚ ਢੇਰਾਂ ਨਵੇਂ ਇਮੋਜੀ ਵੀ ਸਾਮਲ ਕੀਤੇ ਗਏ ਹਨ। ਇਸੇ ਸਾਲ ਅਗਸਤ ਮਹੀਨੇ ਸਾਹਮਣੇ ਆਇਆ ਸੀ ਕਿ ਐਪ ’ਚ ਯੂਜ਼ਰਸ ਨੂੰ 138 ਨਵੇਂ ਇਮੋਜੀ ਦਿੱਤੇ ਜਾਣਗੇ। ਐਪ ’ਚ ਆਏਨਵੇਂ ਇਮੋਜੀ ’ਚ ਵੀਲਚੇਅਰ ’ਤੇ ਬੈਠੇ ਲੋਕ, ਨਕਲੀ ਹੱਥ, ਟੈਂਪਲ, ਨਵੀਂ ਕਲੋਦਿੰਗ, ਆਟੋ,ਸਕੰਕ ਵਰਗੇ ਜਾਨਵਰ, ਯੋਗਾ ਕਰਦੇ ਲੋਕ, LGBTQਕਪਲਸ ਅਤੇ ਕੁਝ ਸਾਈਨ-ਲੈਂਗਵੇਜ ਸਿੰਬਲਸ ਵੀ ਸ਼ਾਮਲ ਹਨ। 


Rakesh

Content Editor

Related News