ਜਿਓਫੋਨ ''ਚ ਵਟਸਐਪ ਲਈ ਅਜੇ ਕਰਨਾ ਪਵੇਗਾ ਥੋੜ੍ਹਾ ਇੰਤਜ਼ਾਰ

08/20/2018 1:41:21 PM

ਜਲੰਧਰ— ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ 41ਵੀਂ ਐਨੁਅਲ ਜਨਰਲ ਮੀਟਿੰਗ ਦੌਰਾਨ ਜਿਓਫੋਨ 2 ਨੂੰ ਲਾਂਚ ਕੀਤਾ ਸੀ। ਲਾਂਚਿੰਗ ਦੌਰਾਨ ਕੰਪਨੀ ਨੇ ਐਲਾਨ ਕੀਤਾ ਸੀ ਕਿ ਜਲਦੀ ਹੀ ਇਹ ਫੋਨ ਫੇਸਬੁੱਕ, ਵਟਸਐਪ ਮੈਸੇਂਜਰ ਅਤੇ ਯੂਟਿਊਬ ਵਰਗੀਆਂ ਪ੍ਰਸਿੱਧ ਐਪਸ ਨੂੰ ਸਪੋਰਟ ਕਰੇਗਾ। ਉਥੇ ਹੀ ਜਿਓ ਫੋਨ 2 ਲਈ ਇਸ ਹਫਤੇ ਇਹ ਐਪਸ ਰਿਲੀਜ਼ ਹੋਣੇ ਸਨ ਪਰ ਅਜਿਹਾ ਨਹੀਂ ਹੋਇਆ। ਰਿਪੋਰਟ ਮੁਤਾਬਕ ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਯੂਟਿਊਬ ਪਹਿਲਾਂ ਤੋਂ ਹੀ ਜਿਓ ਸਟੋਰ 'ਤੇ ਉਪਲੱਬਧ ਕਰਵਾਇਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ 'ਚ ਸਿਸਟਮ ਅਪਡੇਟ ਹੋਲੀ-ਹੋਲੀ ਸ਼ੁਰੂ ਹੋਣ ਤੋਂ ਬਾਅਦ ਯੂਜ਼ਰਸ ਐਪ ਡਾਊਨਲੋਡ ਕਰ ਸਕਣਗੇ। ਮੰਨਿਆ ਜਾ ਰਿਹਾ ਹੈ ਕਿ ਗਾਹਕਾਂ ਨੂੰ ਸਮਾਰਟ ਫੀਚਰ ਫੋਨ 'ਤੇ ਵਟਸਐਪ ਦਾ ਇਸਤੇਮਾਲ ਕਰਨ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਹੋਵੇਗਾ।

 

ਜਿਓ ਫੋਨ 2
ਜਿਓ ਫੋਨ 2 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਵਿਚ 2.4-ਇੰਚ ਦੀ QVGA ਡਿਸਪਲੇਅ ਨਾਲ ਇਕ ਫੁੱਲ ਕਵਰਟੀ ਕੀਪੈਡ ਹੈ। ਇਸ ਵਿਚ 512 ਐੱਮ.ਬੀ. ਰੈਮ ਅਤੇ 4 ਜੀ.ਬੀ. ਇੰਟਰਨਲ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।

 
ਫੋਨ 'ਚ 2 ਮੈਗਾਪਿਕਸਲ ਦਾ ਰੀਅਰ ਅਤੇ 0.3 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ 'ਚ 2,000 ਐੱਮ.ਏ.ਐੱਚ. ਦੀ ਬੈਟਰੀ ਹੈ। ਜਿਓ ਫੋਨ 2 'ਚ ਕੁਨੈਕਟੀਵਿਟੀ ਫੀਚਰਸ 'ਚ ਡਿਊਲ-ਸਿਮ ਸਪੋਰਟ, ਵੀ.ਓ.ਐੱਲ.ਟੀ.ਈ., ਜੀ.ਪੀ.ਐੱਸ., ਬਲੂਟੁੱਥ ਅਤੇ ਵਾਈ-ਫਾਈ ਆਦਿ ਸ਼ਾਮਲ ਹਨ। ਇਸ ਫੋਨ ਦੀ ਕੀਮਤ 2,999 ਰੁਪਏ ਹੈ।