ਵਟਸਐਪ 'ਚ ਆਇਆ ਨਵਾਂ ਦਿਲਚਸਪ ਫੀਚਰ, ਇੰਝ ਕਰੋ ਇਸਤੇਮਾਲ

03/01/2018 6:25:42 PM

ਜਲੰਧਰ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੇ ਨਵੇਂ ਵਰਜਨ 'ਚ ਕੁਝ ਨਵੇਂ ਫੀਚਰਸ ਜੁੜੇ ਹਨ ਦਿਲਚਸਪ ਹਨ। ਵਟਸਐਪ ਦੇ 2.18.30 ਵਰਜਨ 'ਚ ਕੁਝ ਵੱਡੇ ਬਦਲਾਅ ਵੀ ਦੇਖਣ ਨੂੰ ਮਿਲਣਗੇ। ਨਵੇਂ ਫੀਚਰ ਦੇ ਤਹਿਤ ਫੋਟੋਜ਼ ਅਤੇ ਵੀਡੀਓਜ਼ 'ਤੇ ਟਾਈਮ ਅਤੇ ਲੋਕੇਸ਼ਨ ਦਾ ਸਟਿਕਰ ਲੱਗਾ ਹੈ। 

ਇਹ ਨਵੀਂ ਅਪਡੇਟ ਆਈਫੋਨ ਯੂਜ਼ਰਸ ਲਈ ਹੈ। ਜੇਕਰ ਤੁਹਾਡੇ ਕੋਲ ਆਈਫੋਨ ਹੈ ਤਾਂ ਤੁਸੀਂ ਆਪਣੇ ਵਟਸਐਪ ਨੂੰ ਅਪਡੇਟ ਕਰ ਸਕਦੇ ਹੋ। ਅਪਡੇਟ ਕਰਨ ਤੋਂ ਬਾਅਦ ਤੁਹਾਨੂੰ ਨਵਾਂ ਆਪਸ਼ਨ ਮਿਲੇਗਾ। ਉਦਾਹਰਣ ਦੇ ਤੌਰ 'ਤੇ ਜੇਕਰ ਤੁਸੀਂ ਕਿਸੇ ਨੂੰ ਇਹ ਸਟਿਕਰਸ ਵਾਲੇ ਫੋਟੋਜ਼ ਅਤੇ ਵੀਡੀਓਜ਼ ਭੇਜਣਾ ਚਾਹੁੰਦੇ ਹੋ ਤਾਂ ਉਹੀ ਤਰੀਕਾ ਅਪਣਾਉਣਾ ਹੋਵੇਗਾ ਜੋ ਸਟੈਂਡਰਡ ਹੈ। ਪਲੱਸ ਆਈਕਨ 'ਤੇ ਕਲਿੱਕ ਕਰਕੇ ਲਾਈਬ੍ਰੇਰੀ 'ਚੋਂ ਫੋਟੋ ਅਤੇ ਵੀਡੀਓ ਸਿਲੈਕਟ ਕਰੋ, ਇਸ ਤੋਂ ਬਾਅਦ ਉਪਰਲੇ ਪਾਸੇ ਇਮੋਜੀ ਆਈਕਨ ਨੂੰ ਟੈਪ ਕਰਕੇ ਇਥੇ ਤੁਹਾਨੂੰ ਸਟਿਕਰਸ ਲਗਾਉਣ ਦਾ ਆਪਸ਼ਨ ਮਿਲੇਗਾ। ਇਥੋਂ ਤੁਸੀਂ ਟਾਈਮ, ਕਲਾਕ ਅਤੇ ਲੋਕੇਸ਼ਨ ਐਡ ਕਰ ਸਕਦੇ ਹੋ। ਜਲਦੀ ਹੀ ਇਹ ਫੀਚਰ ਐਂਡਰਾਇਡ ਯੂਜ਼ਰਸ ਲਈ ਵੀ ਆ ਸਕਦਾ ਹੈ।