WhatsApp ਦੇ ਐਂਡਰਾਇਡ ਯੂਜ਼ਰਜ਼ ਲਈ ਆਇਆ ਨਵਾਂ ਫੀਚਰ, ਇੰਝ ਆਏਗਾ ਤੁਹਾਡੇ ਕੰਮ

09/19/2019 12:50:33 PM

ਗੈਜੇਟ ਡੈਸਕ– ਵਟਸਐਪ ਦੇ ਲੇਟੈਸਟ ਐਂਡਰਾਇਡ ਬੀਟਾ ਵਰਜ਼ਨ ’ਚ ਮਿਊਟਿਡ ਸਟੇਟਸ ਨੂੰ ਹਾਈਡ ਕਰਨ ਦਾ ਨਵਾਂ ਫੀਚਰ ਦਿੱਤਾ ਜਾ ਰਿਹਾ ਹੈ। ਪਿਛਲੇ ਕਈ ਮਹੀਨਿਆਂ ਤੋਂ ਵਟਸਐਪ ਦਾ ਇਹ ਫੀਚਰ ਡਿਵੈੱਲਪਮੈਂਟ ਸਟੇਜ ’ਚ ਸੀ ਅਤੇ ਹੁਣ ਇਸ ਫੀਚਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਫੀਚਰ ਦੀ ਮਦਦ ਨਾਲ ਵਟਸਐਪ ਸਟੇਟਸ ਸੈਕਸ਼ਨ ’ਚ ਮਿਊਟਿਡ ਸਟੇਟਸ ਨੂੰ ਹਾਊਡ ਕੀਤਾ ਜਾ ਸਕਦਾ ਹੈ। ਅਜੇ ਮਿਊਟ ਕੀਤਾ ਗਿਆ ਸਟੇਟਸ ਸਭ ਤੋਂ ਹੇਠਾ ਦਿਖਾਈ ਦਿੰਦਾ ਹੈ ਪਰ ਇਸ ਫੀਚਰ ਦੇ ਆਉਣ ਤੋਂ ਬਾਅਦ ਇਹ ਪੂਰੀ ਤਰ੍ਹਾਂ ਹਾਈਡ ਹੋ ਜਾਵੇਗਾ। 

ਅਪਡੇਟ ਨੂੰ ਵਟਸਐਪ ਦੇ ਲੇਟੈਸਟ ਬੀਟਾ ਵਰਜ਼ਨ 2.19.260 ’ਚ ਇਕ ਯੂਜ਼ਰ ਦੁਆਰਾ ਸਪਾਟ ਕੀਤਾ ਗਿਆ ਹੈ। WABetaInfo ਨੇ ਵੀ ਕਨਫਰਮ ਕੀਤਾ ਹੈ ਕਿ ਵਟਸਐਪ ਹਾਈਡ ਮਿਊਟਿਡ ਸਟੇਟਸ ਅਪਡੇਟ ਨੂੰ ਰੋਲ ਆਊਟ ਕਰ ਰਿਹਾ ਹੈ। 

ਜੇਕਰ ਤੁਸੀਂ ਵੀ ਵਟਸਐਪ ਦੇ ਇਸ ਫੀਚਰ ਨੂੰ ਦੇਖਣਾ ਚਾਹੁੰਦੇ ਹੋ ਤਾਂ ਇਸ ਲਈ ਵਟਸਐਪ ਗੂਗਲ ਪਲੇਅ ਬੀਟਾ ਪ੍ਰੋਗਰਾਮ ਦਾ ਹਿੱਸਾ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਏ.ਪੀ.ਕੇ. ਮਿਰਰ ਤੋਂ ਲੇਟੈਸਟ ਵਰਜ਼ਨ ਨੂੰ ਡਾਊਨਲੋਡ ਕਰ ਸਕਦੇ ਹੋ। ਦੱਸ ਦੇਈਏ ਕਿ ਮਿਊਟਿਡ ਸਟੇਟਸ ਅਪਡੇਟ ਫੀਚਰ ਨੂੰ ਸਭ ਤੋਂ ਪਹਿਲੀ ਵਾਰ ਜੂਨ ’ਚ ਵਟਸਐਪ ਬੀਟਾ ਵਰਜ਼ਨ 2.19.183 ’ਚ ਸਪਾਟ ਕੀਤਾ ਗਿਆ ਸੀ। 

ਇਕ ਵਾਰ ਇਸ ਫੀਚਰ ਦੇ ਅਨੇਬਲ ਹੋਣ ਤੋਂ ਬਾਅਦ ਮਿਊਟਿਡ ਅਪਡੇਟ ਆਪਣੇ-ਆਪ ਹਾਈਡ ਹੋ ਜਾਣਗੇ। ਮਿਊਟਿਡ ਅਪਡੇਟ ਟੈਬ ਦੇ ਅੱਗੇ ਡਾਊਨ ਐਰੋ ਨਜ਼ਰ ਆ ਰਿਹਾ ਹੈ, ਇਸ ’ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਮਿਊਟਿਡ ਸਟੇਟਸ ਅਪਡੇਟ ਦਿਸਣ ਲੱਗਣਗੇ, ਜਾਣਕਾਰੀ ਲਈ ਦੱਸ ਦੇਈਏ ਕਿ ਫਿਲਹਾਲ ਐਰੋ ਬਟਨ ਉਪਰਲੇ ਪਾਸੇ ਦਿਖਾਈ ਦੇ ਰਿਹਾ ਹੈ।