ਵਟਸਐਪ ਡਾਊਨ : ਲੋਕਾਂ ਨੇ ਮਜ਼ਾਕੀਆ ਅੰਦਾਜ਼ 'ਚ ਇੰਝ ਬਿਆਨ ਕੀਤੀ ਆਪਣੀ ਪ੍ਰੇਸ਼ਾਨੀ (ਟਵੀਟਸ)

01/20/2020 1:38:44 AM

ਗੈਜੇਟ ਡੈਸਕ—ਦਿੱਗਜ ਸੋਸ਼ਲ ਮੀਡੀਆ ਐਪ ਵਟਸਐਪ ਦਾ ਸਰਵਰ ਭਾਰਤ ਸਣੇ ਕਈ ਦੇਸ਼ਾਂ 'ਚ ਡਾਊਨ ਹੋ ਗਿਆ ਹੈ। ਇਸ ਦੇ ਚੱਲਦੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਪ੍ਰੇਸ਼ਾਨ ਝੱਲਣੀ ਪਈ। ਕਈ ਲੋਕਾਂ ਨੇ ਟਵਿਟਰ 'ਤੇ ਮਜ਼ਾਕੀਆ ਅੰਦਾਜ਼ 'ਚ ਆਪਣੀ ਪ੍ਰੇਸ਼ਾਨੀ ਤਕ ਬਿਆਨ ਕਰ ਦਿੱਤੀ।

 

 

ਐਤਵਾਰ ਸ਼ਾਮ ਵਟਸਐਪ ਡਾਊਨ ਹੋਣ ਨਾਲ ਯੂਜ਼ਰਸ ਨੂੰ ਐਪ 'ਤੇ ਸਟਿਕਰਸ ਅਤੇ ਮੀਡੀਆ ਫਾਈਲਸ ਭੇਜਣ 'ਚ ਦਿੱਕਤ ਹੋ ਰਹੀ ਹੈ। ਭਾਰਤ ਦੇ ਸੈਕੜਾਂ ਯੂਜ਼ਰਸ ਨੇ ਵਟਸਐਪ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਅਤੇ ਬਾਕੀ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਇਸ ਦੇ ਬਾਰੇ 'ਚ ਲਿਖ ਰਹੇ ਹਨ। 

ਭਾਰਤ ਤੋਂ ਇਲਾਵਾ ਯੂ.ਏ.ਆਈ., ਜਰਮਨੀ, ਸਪੇਨ ਅਤੇ ਫ੍ਰਾਂਸ ਵਰਗੇ ਦੇਸ਼ਾਂ 'ਚ ਵੀ ਮਸ਼ਹੂਰ ਮੈਸੇਜਿੰਗ ਪਲੇਟਫਾਰਮ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਹੈ। ਦਿੱਲੀ, ਹੈਦਰਾਬਾਦ ਅਤੇ ਬੈਂਗਲੁਰੂ ਵਰਗੇ ਸ਼ਹਿਰਾਂ ਤੋਂ ਯੂਜ਼ਰਸ ਨੇ ਲਿਖਿਆ ਕਿ ਪਲੇਟਫਾਰਮਸ ਕੁਝ ਤਕਨੀਕੀ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਹੈ।

 

 

 

 

 

Karan Kumar

This news is Content Editor Karan Kumar