ਵਟਸਐਪ ''ਤੇ ਡਾਰਕ ਮੋਡ ਆਉਣ ਤੋਂ ਪਹਿਲਾ ਇੰਝ ਕਰੋ ਡਾਰਕ

03/25/2019 9:01:48 PM

ਗੈਜੇਟ ਡੈਸਕ—ਵਟਸਐਪ ਦੁਨੀਆ ਦਾ ਸਭ ਤੋਂ ਜ਼ਿਆਦਾ ਯੂਜ਼ ਕੀਤੇ ਜਾਣ ਵਾਲਾ ਇੰਸਟੈਂਟ ਮੈਸੇਜਿੰਗ ਐਪ ਹੈ। ਇਸ ਐਪ 'ਚ ਲਗਾਤਾਰ ਨਵੇਂ ਫੀਚਰਸ ਅਤੇ ਆਪਸ਼ਨਲ ਦਿੱਤੇ ਜਾਂਦੇ ਹਨ। ਡਾਰਕ ਮੋਡ ਇਕ ਅਜਿਹਾ ਫੀਚਰ ਹੈ ਜਿਸ ਦਾ ਇੰਤਜ਼ਾਰ ਵਟਸਐਪ ਦੇ ਫੈਨਸ ਕਾਫੀ ਸਮੇਂ ਤੋਂ ਕਰ ਰਹੇ ਹਨ। ਫਿਲਹਾਲ ਇਹ ਫੀਚਰ ਟੈਸਟਿੰਗ 'ਚ ਹੈ। ਅਜਿਹੀ ਖਬਰ ਹੈ ਪਰ ਆਮ ਯੂਜ਼ਰਸ ਨੂੰ ਕਦੋਂ ਇਹ ਫੀਚਰ ਦਿੱਤਾ ਜਾਵੇਗਾ ਸਾਫ ਨਹੀਂ ਹੈ। ਅਜੇ ਹਾਲ ਹੀ 'ਚ ਫੇਸਬੁੱਕ ਮੈਸੇਂਜਰ 'ਤੇ ਡਾਰਕ ਮੋਡ ਆ ਚੁੱਕਿਆ ਹੈ ਅਤੇ ਲੋਕ ਇਸ ਨੂੰ ਪਸੰਦ ਕਰ ਰਹੇ ਹਨ।

ਕੁਝ ਸਮੇਂ ਪਹਿਲਾਂ ਵਟਸਐਪ ਬੀਟਾ ਇਨਫੋ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਡਾਰਕ ਮੋਡ 'ਤੇ ਕੰਪਨੀ ਕੰਮ ਕਰ ਰਹੀ ਹੈ। ਹਾਲ ਹੀ 'ਚ ਇਕ ਡਾਰਕ ਮੋਡ ਦਾ ਕਾਨਸੈਪਟ ਇਮੇਜ ਵੀ ਇੰਟਰਨੈਟ 'ਤੇ ਆਈ ਹੈ। ਦਰਅਸਲ ਡਾਰਕ ਮੋਡ ਕਈ ਲੋਕਾਂ ਨੂੰ ਪਸੰਦ ਆਉਂਦਾ ਹੈ ਕਿਉਂਕਿ ਇਸ 'ਚ ਕਲਰਸ ਜ਼ਿਆਦਾ ਨਹੀਂ ਹੁੰਦੇ। ਖਾਸ ਕਰ ਰਾਤ ਵੇਲੇ ਡਾਰਕ ਮੋਡ ਜ਼ਿਆਦਾ ਬਿਹਤਰ ਤਰੀਕੇ ਨਾਲ ਯੂਜ਼ ਕੀਤਾ ਜਾ ਸਕਦਾ ਹੈ।

ਡਾਰਕ ਮੋਡ ਤਾਂ ਨਹੀਂ ਪਰ ਵਟਸਐਪ ਨੂੰ ਕੁਝ ਹਦ ਤਕ ਡਾਰਕ ਤੁਸੀਂ ਜ਼ਰੂਰ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਵਟਸਐਪ ਦੇ ਸੈਟਿੰਗਸ 'ਚ ਜਾਣਾ ਹੋਵੇਗਾ। ਇਥੇ ਚੈਟ ਸੈਟਿੰਗਸ ਦਾ ਆਪਸ਼ਨ ਦਿਖੇਗਾ। ਚੈਟ ਸੈਟਿੰਗਸ ਨੂੰ ਟੈਪ ਕਰਦੇ ਹੀ ਤੁਹਾਨੂੰ ਤਿੰਨ ਆਪਸ਼ਨ ਦਿਖਣਗੇ, ਵਾਲਪੇਪਰ ਲਾਈਬਰੇਰੀ, ਸਾਲਿਡ ਕਲਰਸ ਅਤੇ ਫੋਟੋਜ਼। ਇਥੇ ਤੁਹਾਨੂੰ ਸਾਲਿਡ ਕਲਰਸ 'ਤੇ ਟੈਪ ਕਰਕੇ ਆਪਣੇ ਵਟਸਐਪ ਚੈਟ ਦੇ ਵਾਲਪੇਪਰ ਨੂੰ ਡਾਰਕ ਕਰ ਸਕਦੇ ਹੋ। ਜੇਕਰ ਆਲ ਬਲੈਕ ਚਾਹੀਦਾ ਹੈ ਤਾਂ ਤੁਸੀਂ ਇੰਟਰਨੈੱਟ ਤੋਂ ਡਾਰਕ ਵਾਲਪੇਪਰ ਆਪਣੀ ਪਸੰਦ ਨਾਲ ਡਾਊਨਲੋਡ ਕਰਕੇ ਆਪਣੇ ਫੋਨ 'ਚ ਰੱਖ ਲਵੋ।

ਵਟਸਐਪ ਦੇ ਚੈਟ ਸੈਟਿੰਗਸ 'ਚ ਚੈਟ ਵਾਲਪੇਪਰ 'ਚ ਜਾ ਕੇ ਤੁਸੀਂ ਫੋਟੋਜ਼ ਬ੍ਰਾਊਜ਼ ਕਰ ਲਵੋ। ਹੁਣ ਤੁਸੀਂ ਜੋ ਫੋਟੋਆਂ ਆਪਣੀਆਂ ਫੋਨ 'ਚ ਸੇਵ ਕੀਤੀਆਂ ਹਨ ਉਸ ਨੂੰ ਵਟਸਐਪ ਦੇ ਵਾਲਪੇਪਰ ਦੇ ਤੌਰ 'ਤੇ ਸੈਟ ਕਰ ਲਵੋ। ਕੁਲ ਮਿਲਾ ਕੇ ਇਹ ਜਦੋਂ ਤਕ ਆਧਿਕਾਰਿਤ ਤੌਰ 'ਤੇ ਵਟਸਐਪ ਡਾਰਕ ਮੋਡ ਜਾਰੀ ਨਹੀਂ ਕਰਦਾ ਹੈ ਉਦੋਂ ਤਕ ਤੁਸੀਂ ਖੁਦ ਵਟਸਐਪ ਨੂੰ ਡਾਰਕ ਕਰ ਸਕਦੇ ਹੋ।

Karan Kumar

This news is Content Editor Karan Kumar