ਹੁਣ ਆਈਫੋਨ ਯੂਜ਼ਰਸ ਵੀ ਚੱਲਾ ਸਕਣਗੇ ਵਟਸਐਪ ਬਿਜ਼ਨੈੱਸ ਐਪ

04/04/2019 8:15:14 PM

ਗੈਜੇਟ ਡੈਸਕ—ਫੇਸਬੁੱਕ ਦੀ ਮਲਕੀਅਤ ਵਾਲੀ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਵੀਰਵਾਰ ਨੂੰ ਕਿਹਾ ਕਿ ਹੁਣ ਐਪਲ ਆਈਫੋਨ ਇਸਤੇਮਾਲ ਕਰਨ ਵਾਲੇ 'ਵਟਸਐਪ ਬਿਜ਼ਨੈੱਸ' ਐਪ ਦਾ ਇਸਤੇਮਾਲ ਕਰ ਸਕਣਗੇ। ਪਹਿਲੇ ਇਹ ਸਿਰਫ ਐਂਡ੍ਰਾਇਡ ਯੂਜ਼ਰਸ ਲਈ ਉਪਲੱਬਧ ਸੀ। ਇਹ ਐਪ ਉਧਮੀਆਂ ਨੂੰ ਧਿਆਨ 'ਚ ਰੱਖ ਕੇ ਲਿਆਇਆ ਗਿਆ ਸੀ। ਵਟਸਐਪ ਨੇ ਬਿਆਨ 'ਚ ਕਿਹਾ ਕਿ ਛੋਟੇ ਕਾਰੋਬਾਰੀਆਂ ਨੂੰ ਲਗਾਤਾਰ ਅਨੁਰੋਧ ਆ ਰਹੇ ਸਨ ਕਿ ਉਹ ਆਪਣੇ ਪਸੰਦ ਦੇ ਉਪਕਰਣ 'ਤੇ ਵਟਸਐਪ ਬਿਜ਼ਨੈੱਸ ਐਪ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ। ਹੁਣ ਉਹ ਅਜਿਹਾ ਕਰ ਸਕਦੇ ਹਨ।
ਵਟਸਐਪ ਨੇ ਐਂਡ੍ਰਾਇਡ ਯੂਜ਼ ਕਰਨ ਵਾਲਿਆਂ ਲਈ ਪਿਛਲੇ ਸਾਲ ਵਟਸਐਪ ਬਿਜ਼ਨੈੱਸ ਐਪ ਪੇਸ਼ ਕੀਤਾ ਸੀ। ਇਸ ਦੇ ਰਾਹੀਂ ਕੰਪਨੀਆਂ ਗਾਹਕਾਂ ਨਾਲ ਸੰਪਰਕ ਕਰ ਸਕਦੀ ਹੈ ਅਤੇ ਲੱਖਾਂ ਦੀ ਗਿਣਤੀ 'ਚ ਉਪਭੋਗਕਰਤਾ ਕਾਰੋਬਾਰੀ ਇਕਾਈਆਂ ਨਾਲ ਗੱਲ ਕਰ ਸਕਦੇ ਹਨ। ਮੈਸੇਜਿੰਗ ਪਲੇਟਫਾਰਮ ਨੇ ਵੀਰਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਵਟਸਐਪ ਬਿਜ਼ਨੈੱਸ ਐਪ ਬ੍ਰਾਜ਼ੀਲ, ਜਰਮਨੀ, ਇੰਡੋਨੇਸ਼ੀਆ, ਭਾਰਤ, ਮੈਕਸਿਕੋ, ਬ੍ਰਿਟੇਨ 'ਚ ਐਪ ਸਟੋਰ ਤੋਂ ਮੁਫਤ 'ਚ ਡਾਊਨਲੋਡ ਲਈ ਉਪਲੱਬਧ ਹੋਵੇਗਾ ਅਤੇ ਆਉਣ ਵਾਲੇ ਕੁਝ ਹਫਤਿਆਂ 'ਚ ਇਹ ਹੋਰ ਦੇਸ਼ਾਂ 'ਚ ਵੀ ਉਪਲੱਬਧ ਕਰਵਾਇਆ ਜਾਵੇਗਾ।
ਵਟਸਐਪ ਬਿਜ਼ਨੈੱਸ ਐਪ ਨੂੰ ਐਂਡ੍ਰਾਇਡ ਵਰਜ਼ਨ ਦੀ ਤਰ੍ਹਾਂ ਹੀ ਐਪਲ ਐਪ ਸਟੋਰ ਤੋਂ ਮੁਫਤ 'ਚ ਡਾਊਨਲੋਡ ਕੀਤਾ ਜਾ ਸਕੇਗਾ। ਇਸ 'ਚ ਗਾਹਕਾਂ ਅਤੇ ਛੋਟੇ ਕਾਰੋਬਾਰੀ ਇਕਾਈਆਂ ਦੇ ਇਕ-ਦੂਜੇ ਨਾਲ ਸੰਪਰਕ ਸਾਧਨ ਲਈ ਫੀਚਰਸ ਸ਼ਾਮਲ ਹੋਣਗੇ।

Karan Kumar

This news is Content Editor Karan Kumar