ਡਾਊਨਲੋਡ ਲਈ ਉਪਲੱਬਧ ਹੋਈ whatsapp business ਦੀ APK ਫਾਇਲ

10/09/2017 12:46:32 PM

ਜਲੰਧਰ- ਪਿਛਲੇ ਕਾਫੀ ਸਮੇਂ ਤੋਂ ਚਰਚਾ ਹੈ ਕਿ ਵਟਸਐਪ ਇਕ ਨਵੀਂ ਐਪਲੀਕੇਸ਼ਨ 'ਤੇ ਕੰਮ ਕਰ ਰਿਹਾ ਹੈ ਜੋ ਕਿ ਖਾਸ ਤੌਰ 'ਤੇ ਬਿਜ਼ਨੈੱਸ 'ਤੇ ਆਧਾਰਿਤ ਹੋਵੇਗੀ। ਉਥੇ ਹੀ ਹੁਣ ਸਾਹਮਣੇ ਆਈ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਵਟਸਐਪ ਬਿਜ਼ਨੈੱਸ ਐਪ ਟੈਸਟਿੰਗ ਪੱਧਰ 'ਤੇ ਪਹੁੰਚ ਗਈ ਹੈ। ਐਂਡਰਾਇਡ ਪੁਲਿਸ ਦੀ ਰਿਪੋਰਟ 'ਚ ਇਹ ਵੀ ਪਤਾ ਲੱਗਾ ਹੈ ਕਿ ਸ਼ੁਰੂਆਤੀ ਟੈਸਟਰਜ਼- ਜਿਨ੍ਹਾਂ ਨੇ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾਇਆ ਸੀ, ਨਵੀਂ ਐਪ ਦੀ ਟੈਸਟਿੰਗ ਕਰਨ ਦੇ ਯੋਗ ਹਨ। ਮਤਲਬ ਕਿ ਟੈਸਟਿੰਗ ਐਪ ਦੀ ਵਰਤੋਂ ਉਹੀ ਯੂਜ਼ਰਸ ਕਰ ਸਕਦੇ ਹਨ ਜਿਨ੍ਹਾਂ ਨੇ ਟੈਸਟਿੰਗ ਐਪ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਇਆ ਹੋਵੇ। ਵਟਸਐਪ, ਅਧਿਕਾਰਤ ਤੌਰ 'ਤੇ ਜਾਣਨ ਲਈ ਐਪ ਦਾ ਐਲਾਨ ਕਰਨ ਤੋਂ ਪਹਿਲਾਂ ਐਪ ਲਈ ਫੀਡਬੈਕ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 

ਹੁਣ ਵਟਸਐਪ ਬਿਜ਼ਨੈੱਸ ਐਪ ਦੀ APK ਫਾਇਲ ਡਾਊਨਲੋਡ ਲਈ ਉਪਲੱਬਧ ਹੈ ਅਤੇ ਸ਼ੁਰੂਆਤੀ ਟੈਸਟਰਜ਼ ਦੁਆਰਾ ਜਾਂ ਕੀਤੀ ਜਾ ਰਹੀ ਹੈ। ਫੇਸਬੁੱਕ ਦੀ ਮਲਕੀਅਤ ਵਾਲੇ ਮੈਸੇਜਿੰਗ ਪਲੇਟਫਾਰਮ ਦੁਆਰਾ ਨਵੀਂ ਐਪ ਦੇ ਜਲਦੀ ਹੀ ਅਧਿਕਾਰਤ ਤੌਰ 'ਤੇ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਵਟਸਐਪ ਬਿਜ਼ਨੈੱਸ ਐਪ ਦੇ APK ਵਰਜ਼ਨ ਦੇ ਆਪਣੇ 'ਅਬਾਊਟ' ਸੈਕਸ਼ਨ 'ਚ ਦੱਸਿਆ ਹੈ ਕਿ ਇਹ ਐਪ ਕਿਵੇਂ ਬਿਜ਼ਨੈੱਸ ਐਪਲੀਕੇਸ਼ਨ ਲਈ ਵਟਸਐਪ ਦੇ ਨਾਲ ਕੰਮ ਕਰੇਗੀ। ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਯੂਜ਼ਰ ਕਿਵੇਂ ਇਕ ਨਿਜੀ ਅਤੇ ਵਪਾਰਕ ਵਟਸਐਪ ਅਕਾਊਂਟ ਨੂੰ ਮੈਨੇਜ ਕਰ ਸਕਦਾ ਹੈ। 
ਰਿਪੋਰਟ 'ਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਨਿਜੀ ਵਟਸਐਪ ਅਤੇ ਬਿਜ਼ਨੈੱਸ ਐਪ ਨੂੰ ਇਕੱਠੇ ਕਿਵੇਂ ਮੈਨੇਜ ਕੀਤਾ ਜਾ ਸਕਦਾ ਹੈ। APK ਫਾਇਲ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਫੋਨ 'ਚ ਵਟਸਐਪ ਬਿਜ਼ਨੈੱਸ ਐਪ ਦੀ APK ਫਾਇਲ ਡਾਊਨਲੋਡ ਕਰਨੀ ਹੋਵੇਗੀ। ਇਸ ਤੋਂ ਬਾਅਦ ਆਪਣੇ ਸਾਰੇ ਬਿਜ਼ਨੈੱਸ ਕਾਨਟੈਕਟਸ ਨੂੰ ਬਿਜ਼ਨੈੱਸ 'ਤੇ ਟ੍ਰਾਂਸਫਰ ਕਰਕੇ ਇਸ ਦਾ ਇਸਤੇਮਾਲ ਕਰ ਸਕੋਗੇ।