ਵਟਸਐਪ ''ਚ ਆਏ ਬਗ ਕਾਰਨ ਆਪਣੇ-ਆਪ ਓਪਨ ਹੋ ਰਹੀ ਹੈ ਐਪ

02/21/2019 9:09:04 PM

ਗੈਜੇਟ ਡੈਸਕ—ਵਟਸਐਪ ਨੇ ਹਾਲ ਹੀ 'ਚ ਆਪਣੇ ਆਈ.ਓ.ਐੱਸ. ਯੂਜ਼ਰਸ ਲਈ ਫੇਸ ਆਈ.ਡੀ. ਅਤੇ ਟੱਚ ਆਈ.ਡੀ. ਬਾਈਓਮੈਟਰਿਕ ਆਥੈਂਟੀਕੇਸ਼ਨ ਫੀਚਰ ਜੋੜਿਆ ਹੈ। ਹੁਣ ਇਸ ਨੂੰ ਲੈ ਕੇ ਇਕ ਰਿਪੋਰਟ ਸਾਹਮਣੇ ਆਈ ਹੈ ਕਿ ਬਾਈਓਮੈਟਰਿਕ ਆਥੈਂਟੀਕੇਸ਼ਨ ਫੀਚਰ 'ਚ ਇਕ ਬਗ ਆ ਗਿਆ ਹੈ ਜੋ ਕਿਸੇ ਨੂੰ ਵੀ ਬਿਨਾਂ ਫੇਸ ਆਈ.ਡੀ. ਅਤੇ ਟੱਚ ਆਈ.ਡੀ. ਦੇ ਵਟਸਐਪ ਦਾ ਐਕਸੈੱਸ ਦੇ ਰਿਹਾ ਹੈ। ਇਸ ਗੱਲ ਨੂੰ ਲੈ ਕੇ ਵਟਸਐਪ ਨੇ ਵੀ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਕਿ ਇਸ ਨੂੰ ਫਿਕਸ ਕਰਨ ਲਈ ਜਲਦ ਹੀ ਅਪਡੇਟ ਕੀਤਾ ਜਾਵੇਗਾ।

ਇਸ ਬਗ ਨੂੰ de_X_ter ਨਾਂ ਦੇ ਇਕ ਰੈਡਿਟ ਯੂਜ਼ਰ ਨੇ ਸਪਾਟ ਕੀਤਾ ਹੈ। ਇਸ ਦੇ ਮੁਤਾਬਕ ਵਟਸਐਪ 'ਚ ਆਇਆ ਇਹ ਬਗ ਉਸ ਸਮੇਂ ਕੰਮ ਕਰਦਾ ਹੈ ਜਦ ਯੂਜ਼ਰਸ ਨੇ ਬਾਈਓਮੈਟਰਿਕ ਆਥੈਂਟੀਫਿਕੇਸ਼ਨ ਨੂੰ Immediately  ਦੀ ਜਗ੍ਹਾ After 1 minute, After 15 minutes ਅਤੇ After 1 hour ਚੁਣਿਆ ਹੋਵੇ। ਉਸ ਨੇ ਲਿਖਿਆ ਕਿ ਇਹ ਬਗ ਉਸ ਸਮੇਂ ਆਕਟੀਵ ਹੋ ਜਾਂਦਾ ਹੈ ਜਦ ਕੋਈ ਕਿਸੇ ਐਪ 'ਚ ਵਟਸਐਪ ਸ਼ੇਅਰ ਐਕਸਟੈਂਸਨ ਦਾ ਇਸਤੇਮਾਲ ਕਰਦਾ ਹੈ। ਜੇਕਰ ਦੇਖਿਆ ਜਾਵੇ ਤਾਂ ਕਿਸੇ ਨੂੰ ਕਿਸੇ ਐਪ ਨਾਲ ਕੋਈ ਫੋਟੋ ਜਾਂ ਵਟਸਐਪ 'ਤੇ ਸ਼ੇਅਰ ਕਰਨਾ ਹੁੰਦਾ ਹੈ ਤਾਂ ਉਸ ਲਈ ਆਈ.ਓ.ਐੱਸ. ਯੂਜ਼ਰਸ ਨੂੰ ਫੇਸ ਆਈ.ਡੀ. ਜਾਂ ਟੱਚ ਆਈ.ਡੀ. ਦੀ ਜ਼ਰੂਰਤ ਹੁੰਦੀ ਹੈ ਪਰ ਜੇਕਰ ਯੂਜ਼ਰਸ ਨੇ Immediately  ਸਕਰੀਨ ਲਾਕ ਦੀ ਜਗ੍ਹਾ ਕੁਝ ਲੋਕ ਇਸ ਨੂੰ ਅਪਡੇਟ ਕਰ ਰਹੇ ਹਨ।

Karan Kumar

This news is Content Editor Karan Kumar