WhatsApp beta ਨਾਲ ਕੁਇਕ ਸ਼ੇਅਰਿੰਗ ਹੋਈ ਹੋਰ ਵੀ ਆਸਾਨ

Monday, Sep 19, 2016 - 04:27 PM (IST)

WhatsApp beta ਨਾਲ ਕੁਇਕ ਸ਼ੇਅਰਿੰਗ ਹੋਈ ਹੋਰ ਵੀ ਆਸਾਨ

ਜਲੰਧਰ : ਵਿੰਡੋਜ਼ ਫੋਨ ਲਈ ਕੋਈ ਅਪਡੇਟ ਆਉਣਾ ਹੈਰਾਨੀ ਦੀ ਗੱਲ ਹੁੰਦੀ ਹੈ ਪਰ ਵਟਸਐਪ ਦਾ ਬੀਟਾ ਵਰਜ਼ਨ 2.16.208 ਵਿੰਡੋਜ਼ ਫੋਨ ਲਈ ਇਕ ਕਮਾਲ ਦਾ ਫੀਚਰ ਲੈ ਕੇ ਆਇਆ ਹੈ। ਵਿੰਡੋਜ਼ ਲਈ ਵਟਸਐਪ ਦੇ ਬੀਟਾ ਵਰਜ਼ਨ ''ਚ ਇਕ ਨਵਾਂ ਕੈਮਰਾ ਆਈਕਨ ਐਡ ਕੀਤਾ ਗਿਆ ਹੈ ਜੋ ਚੈਟ ਵਿੰਡੋ ਦੇ ਨਾਲ ਦਿਖਾਈ ਦਵੇਗਾ। ਇਸ ਦੀ ਮਦਦ ਨਾਲ ਇੰਸਟੈਂਟ ਫੋਟੋਜ਼ ਤੇ ਵੀਡੀਓਜ਼ ਬਣਾ ਕੇ ਕਾਂਟੈਕਟਸ ਨਾਲ ਸ਼ੇਅਰ ਕੀਤੀਆਂ ਜਾ ਸਕਦੀਆਂ ਹਨ।

 

ਇਸ ਆਈਕਨ ਦੀ ਮਦਦ ਨਾਲ ਕਵਿਕ ਮੀਡੀਆ ਸ਼ੇਅਰਿੰਗ ਆਸਾਨ ਹੋ ਜਾਵੇਗੀ। ਸਭ ਤੋਂ ਵੱਡੀ ਗੱਲ ਇਹ ਕਿ ਤੁਹਾਨੂੰ ਇਕ-ਇਕ ਕਰਕੇ ਕਾਂਟੈਕਟਸ ਨੂੰ ਫੋਟੋਜ਼ ਸ਼ੇਅਰ ਕਰਨ ਦੇ ਝੰਜਟ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਤੋਂ ਪਹਿਲੇ ਵਟਸਐਪ ਬੀਟਾ ਵਰਜ਼ਨ ''ਚ ਚੈਟ ਬੈਕਅਪ ਨੂੰ ਵਨ-ਡ੍ਰਾਈਵ ''ਚ ਰੱਖਣ ਦਾ ਫੀਚਰ ਮੌਜੂਦ ਸੀ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਹ ਫੀਚਰ ਰੈਗੂਲਰ ਵਟਸਐਪ ਵਿੰਡੋਜ਼ ਫੋਨ ਐਪ ''ਚ ਐਡ ਕੀਤਾ ਜਾਵੇਗਾ।


Related News