WhatsApp ਨੇ ਦਿੱਤਾ ਵੱਡਾ ਝਟਕਾ, 20 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਕੀਤੇ ਬੰਦ

10/02/2021 3:28:27 PM

ਗੈਜੇਟ ਡੈਸਕ– ਫੇਸਬੁੱਕ ਦੀ ਮਲਕੀਅਤ ਵਾਲੇ ਵਟਸਐਪ ਨੇ ਹੁਣ ਨਵੇਂ ਆਈ.ਟੀ. ਨਿਯਮਾਂ ਦਾ ਅਨੁਪਾਲਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਦੇ ਮੱਦੇਨਜ਼ਰ ਕੰਪਨੀ ਨੇ ਅਗਸਤ ਮਹੀਨੇ ’ਚ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ, ਕੰਪਨੀ ਨੂੰ ਅਗਸਤ ਮਹੀਨੇ ’ਚ 420 ਸ਼ਿਕਾਇਤਾਂ ਨਾਲ ਜੁੜੀ ਇਕ ਰਿਪੋਰਟ ਮਿਲੀ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਉਸ ਨੇ ਇਹ ਕਦਮ ਚੁੱਕਿਆ। ਵਟਸਐਪ ਨੇ ਆਪਣੀ ਅਨੁਪਾਲਨ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਵਟਸਐਪ ਨੇ ਭਾਰਤ ’ਚ 16 ਜੂਨ ਤੋਂ 31 ਜੁਲਾਈ ਤਕ ਸਿਰਫ 46 ਦਿਨਾਂ ਦੇ ਅੰਦਰ 3,027,000 ਖਾਤਿਆਂ ਨੂੰ ਬੈਨ ਕਰ ਦਿੱਤਾ ਸੀ। 

ਇਹ ਵੀ ਪੜ੍ਹੋ– WhatsApp ’ਤੇ ਕਿਸ ਨਾਲ ਕਰਦੇ ਹੋ ਸਭ ਤੋਂ ਜ਼ਿਆਦਾ ਗੱਲਾਂ, ਸਕਿੰਟਾਂ ’ਚ ਕਰੋ ਪਤਾ

ਅਗਸਤ ਮਹੀਨੇ ਬੈਨ ਹੋਏ 20,70,000 ਭਾਰਤੀਆਂ ਦੇ ਅਕਾਊਂਟ
ਉਥੇ ਹੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਅਗਸਤ ਮਹੀਨੇ ਦੌਰਾਨ ਨਿਯਮਾਂ ਦੇ 10 ਉਲੰਘਣ ਦੀ ਕੈਟੇਗਰੀ ’ਚ 3.17 ਕਰੋੜ ਕੰਟੈਂਟ ’ਤੇ ਕਾਰਵਾਈ ਕੀਤੀ। ਵਟਸਐਪ ਨੇ ਆਪਣੀ ਤਾਜ਼ਾ ਰਿਪੋਰਟ ’ਚ ਦੱਸਿਆ ਕਿ ਉਸ ਨੇ ਅਗਸਤ ਮਹੀਨੇ ਦੌਰਾਨ 20,70,000 ਭਾਰਤੀ ਖਾਤਿਆਂ ’ਤੇ ਰੋਕ ਲਗਾਈ ਹੈ। 

ਇਹ ਵੀ ਪੜ੍ਹੋ– ਬੁਰੀ ਖ਼ਬਰ! 1 ਨਵੰਬਰ ਤੋਂ ਇਨ੍ਹਾਂ 43 ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ ਵਟਸਐਪ, ਦੇਖੋ ਪੂਰੀ ਲਿਸਟ

ਵਟਸਐਪ ਨੇ ਇਸ ਕਾਰਨ ਬੈਨ ਕੀਤੇ ਅਕਾਊਂਟ
ਵਟਸਐਪ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜਿਨ੍ਹਾਂ ਖਾਤਿਆਂ ’ਤੇ ਰੋਕ ਲਗਾਈ ਗਈ ਹੈ ਉਨ੍ਹਾਂ ’ਚੋਂ 95 ਫੀਸਦੀ ਤੋਂ ਜ਼ਿਆਦਾ ਖਾਤਿਆਂ ’ਤੇ ਰੋਕ ਉਨ੍ਹਾਂ ਦੁਆਰਾ ‘ਬਲਕ ਮੈਸੇਜਿਸ’ (Bulk Messages) ਦਾ ਅਣਅਧਿਕਾਰਤ ਇਸਤੇਮਾਲ ਕੀਤੇ ਜਾਣ ਕਾਰਨ ਲਗਾਈ ਗਈ ਹੈ। ਗਲੋਬਲ ਪੱਧਰ ’ਤੇ ਵਟਸਐਪ ਐਪ ਆਪਣੇ ਮੰਚ ਦੀ ਦੁਰਵਰਤੋਂ ’ਤੇ ਔਸਤਨ ਹਰ ਮਹੀਨੇ 80 ਲੱਖ ਖਾਤਿਆਂ ’ਤੇ ਰੋਕ ਲਗਾਉਂਦਾ ਹੈ। ਵਟਸਐਪ ਨੇ ਕਿਹਾ ਕਿ ਉਸ ਨੂੰ ਭਾਰਤ ’ਚ ਉਪਭੋਗਤਾਵਾਂ ਕੋਲੋਂ ਦੋ ਤਰੀਕਿਆਂ ਨਾਲ ਸ਼ਿਕਾਇਤਾਂ ਮਿਲੀਆਂ। ਪਹਿਲਾ, ਵਟਸਐਪ ਦੀ ਸੇਵਾ ਦੀਆਂ ਸ਼ਰਤਾਂ ਦੇ ਉਲੰਘਣ ਦੇ ਸਬੰਧ ’ਚ ਭਾਰਤ ’ਚ ਵਟਸਐਪ ਦੇ ਸ਼ਿਕਾਇਤ ਅਧਿਕਾਰੀ ਨੂੰ ਭੇਜੇ ਗਏ ਈ-ਮੇਲ ਰਾਹੀਂ ਜਾਂ ਵਟਸਐਪ ਖਾਤਿਆਂ ਬਾਰੇ ਪ੍ਰਸ਼ਨ, ਸਹਾਇਤਾ ਕੇਂਦਰ ’ਚ ਪ੍ਰਕਾਸ਼ਿਤ ਅਤੇ ਦੂਜਾ, ਡਾਕ ਰਾਹੀਂ ਭਾਰਤ ਦੇ ਸ਼ਿਕਾਇਤ ਅਧਿਕਾਰੀ ਨੂੰ ਭੇਜੇ ਗਏ ਮੇਲ ਰਾਹੀਂ। 

ਇਹ ਵੀ ਪੜ੍ਹੋ– iPhone ਖ਼ਰੀਦਣ ਦਾ ਸ਼ਾਨਦਾਰ ਮੌਕਾ, ਸਿਰਫ 26 ਹਜ਼ਾਰ ਰੁਪਏ ’ਚ ਮਿਲ ਰਿਹੈ ਇਹ ਮਾਡਲ

Rakesh

This news is Content Editor Rakesh