Whatsapp ''ਤੇ ਆਇਆ ਨਵਾਂ ਅਪਡੇਟ, ਜਾਣੋ ਕੀ ਹੈ ਖਾਸ

07/27/2016 4:21:35 PM

ਜਲੰਧਰ- ਦੁਨੀਆ ਭਰ ''ਚ ਸਭ ਤੋਂ ਲੋਕਪ੍ਰਿਅ ਸੋਸ਼ਲ ਮੈਸੇਜਿੰਗ ਐਪ ਵਟਸਐਪ ਦਾ ਕ੍ਰੇਜ਼ ਨੌਜਵਾਨ ਪੀੜ੍ਹੀ ਦੇ ਸਿਰ ਚੜ੍ਹ ਬੋਲ ਰਿਹਾ ਹੈ। ਯੂਜ਼ਰਸ ਵੱਲੋਂ ਵਟਸਐਪ ''ਤੇ ਚੈਟਿੰਗ ਦੌਰਾਨ ਬਿਨਾਂ ਸ਼ਬਦਾਂ ਦੀ ਵਰਤੋਂ ਕੀਤੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨ ਦਾ ਇਹ ਇਕ ਬਿਹਤਰੀਨ ਤਰੀਕਾ ਹੈ। ਵਟਸਐਪ ਨੇ ਆਈ.ਓ.ਐੱਸ. ''ਚ ਨਵੇਂ ਅਪਡੇਟ ਦੇ ਨਾਲ ਹੀ ਬਹੁਤ ਸਾਰੇ ਨਵੇਂ ਬਦਲਾਅ ਕੀਤੇ ਹਨ। ਹੁਣ ਆਈ.ਓ.ਐੱਸ. ਵਟਸਐਪ ''ਚ ਇਮੋਜੀ ਵੱਡੇ ਹੋ ਗਏ ਹਨ। ਇਸ ਤੋਂ ਇਲਾਵਾ ਵੀਡੀਓ ਰਿਕਾਰਡਿੰਗ ''ਚ ਇਕ ਨਵਾਂ ਜ਼ੂਮ ਇੰਨ ਅਤੇ ਜ਼ੂਮ ਆਊਟ ਫੀਚਰ ਦੇ ਨਾਲ ਮਲਟੀਪਲ ਚੈਟ ਨੂੰ ਡਾਊਨਲੋਡ ਕਰਨ ਦਾ ਵਿਕਲਪ ਵੀ ਮੌਜੂਦ ਹੈ। 
ਜਾਣਕਾਰੀ ਮੁਤਾਬਕ, ਵਟਸਐਪ ਦੇ ਆਈ.ਓ.ਐੱਸ. ਵਰਜ਼ਨ 2.16.7 ''ਚ ਹੁਣ ਵੱਡੇ ਇਮੋਜੀ ਦੇਖੇ ਜਾ ਸਕਦੇ ਹਨ। ਜਦੋਂ ਕੋਈ ਯੂਜ਼ਰ ਕਿਸੇ ਇਕ ਜਾਂ ਗਰੁੱਪ ਚੈਟ ''ਚ ਕੋਈ ਇਮੋਜੀ ਭੇਜਦਾ ਹੈ ਤਾਂ ਇਹ ਪਹਿਲਾਂ ਨਾਲੋਂ ਵੱਡੇ ਆਕਾਰ ''ਚ ਦਿਖਾਈ ਦੇਣਗੇ। ਹਾਲਾਂਕਿ, ਜੇਕਰ ਯੂਜ਼ਰ ਚੈਟ ''ਚ ਇਕੱਠੇ ਇਮੋਜੀ ਭੇਜਦਾ ਹੈ ਤਾਂ ਇਹ ਆਮ ਆਕਾਰ ''ਚ ਹੀ ਦਿਸਣਗੇ। 
ਆਈ.ਓ.ਐੱਸ. ''ਤੇ ਵਟਸਐਪ ਨੂੰ 2.16.7 ਵਰਜ਼ਨ ''ਤੇ ਅਪਡੇਟ ਕਰਨ ਨਾਲ ਹੁਣ ਵੀਡੀਓ ਰਿਕਾਰਡਿੰਗ ਦੌਰਾਨ ਜ਼ੂਮ ਇੰਨ ਅਤੇ ਜ਼ੂਮ ਆਊਟ ਕਰਨ ਦਾ ਵਿਕਲਪ ਵੀ ਮਿਲਦਾ ਹੈ। ਆਈ.ਓ.ਐੱਸ. ''ਤੇ ਵਟਸਐਪ ''ਚ ਸਭ ਤੋਂ ਉੱਪਰ ਹੁਣ ਇਕ ਐਡਿਟ ਬਟਨ ਵੀ ਅਪਡੇਟ ਕੀਤਾ ਗਿਆ ਹੈ। ਹੁਣ ਯੂਜ਼ਰ ਇਕ ਵਾਰ ''ਚ ਹੀ ਮਲਟੀਪਲ ਚੈਟ ਨੂੰ ਡਿਲੀਟ, ਮਾਰਕ ਐੱਜ ਰੀਡ ਕਰ ਸਕਦੇ ਹਨ। ਇਹ ਡਿਲੀਟ ਬਟਨ ਸਿਰਫ ਪਰਸਨਲ ਚੈਟ ਲਈ ਹੀ ਐਕਟੀਵੇਟ ਕੀਤਾ ਗਿਆ ਹੈ ਅਤੇ ਗਰੁੱਪ ਚੈਟ ਨੂੰ ਅਜੇ ਵੀ ਇਕ-ਇਕ ਕਰਕੇ ਹੀ ਡਿਲੀਟ ਕੀਤਾ ਜਾ ਸਕਦਾ ਹੈ। ਹਾਲਾਂਕਿ, ਐਡਿਟ ਫੀਚਰ ਨਾਲ ਯੂਜ਼ਰ ਗਰੁੱਪ ਚੈਟ ਨੂੰ ਮਾਰਕ ਐੱਜ ਰੀਡ ਕਰ ਸਕਦੇ ਹਨ।