WhatsApp 'ਚ ਆ ਰਿਹੈ AI ਚੈਟਬਾਟ ਦਾ ਸਪੋਰਟ, ਇਨ੍ਹਾਂ ਯੂਜ਼ਰਜ਼ ਨੂੰ ਮਿਲਿਆ ਅਪਡੇਟ

11/21/2023 4:23:21 PM

ਗੈਜੇਟ ਡੈਸਕ- ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦਾ ਇਸਤੇਮਾਲ ਅੱਜ ਹਰ ਥਾਂ ਹੋ ਰਿਹਾ ਹੈ। ਅਜਿਹੇ 'ਚ ਮੈਟਾ ਦੀ ਮਲਕੀਅਤ ਵਾਲਾ ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ ਵਟਸਐਪ ਵੀ ਕਿੱਥੇ ਪਿੱਛੇ ਰਹਿਣ ਵਾਲਾ ਹੈ। ਵਟਸਐਪ ਵੀ ਹੁਣ ਆਪਣੇ ਐਪ 'ਚ ਏ.ਆਈ. ਚੈਟਬਾਟ ਦਾ ਸਪੋਰਟ ਦੇਣ ਜਾ ਰਿਹਾ ਹੈ। ਇਸਦੀ ਟੈਸਟਿੰਗ ਬੀਟਾ ਵਰਜ਼ਨ 'ਤੇ ਹੋ ਰਹੀ ਹੈ। ਬੀਟਾ ਯੂਜ਼ਰਜ਼ ਨੇ ਇਸਦਾ ਸਕਰੀਨਸ਼ਾਟ ਸ਼ੇਅਰ ਕੀਤਾ ਹੈ। 

ਇਹ ਵੀ ਪੜ੍ਹੋ- AI ਨਾਲ ਵੀਡੀਓ ਬਣਾਉਣ ਵਾਲੇ ਹੋ ਜਾਣ ਸਾਵਧਾਨ! YouTube ਚੁੱਕਣ ਜਾ ਰਿਹੈ ਵੱਡਾ ਕਦਮ

ਰਿਪੋਰਟ ਮੁਤਾਬਕ, ਵਟਸਐਪ ਦਾ ਇਹ ਨਵਾਂ ਅਪਡੇਟ ਫਿਲਹਾਲ ਅਮਰੀਕਾ 'ਚ ਬੀਟਾ ਯੂਜ਼ਰਜ਼ ਲਈ ਉਪਲੱਬਧ ਹੈ। ਨਵੇਂ ਅਪਡੇਟ ਨੂੰ ਐਂਡਰਾਇਡ ਦੇ ਬੀਟਾ ਵਰਜ਼ਨ 2.23.24.26 'ਤੇ ਦੇਖਿਆ ਜਾ ਸਕਦਾ ਹੈ। ਬੀਟਾ ਯੂਜ਼ਰਜ਼ ਨੂੰ ਇਕ ਵਾਈਟ ਬਟਨ ਦਿਸ ਰਿਹਾ ਹੈ ਜਿਸ 'ਤੇ ਮਲਟੀਕਲਰ ਦੀ ਰਿੰਗ ਵੀ ਹੈ। 

ਇਸਤੋਂ ਪਹਿਲਾਂ ਇਸੇ ਸਾਲ ਸਤੰਬਰ 'ਚ ਹੀ ਮੈਟਾ ਨੇ ਕਿਹਾ ਸੀ ਕਿ ਉਹ ਵਟਸਐਪ, ਇੰਸਟਾਗ੍ਰਾਮ ਅਤੇ ਮੈਸੰਜਰ 'ਚ ਏ.ਆਈ. ਦਾ ਸਪੋਰਟ ਦੇਣ ਵਾਲਾ ਹੈ। ਇਹ ਏ.ਆਈ. ਖੁਦ ਮੈਟਾ ਦਾ ਹੋਵੇਗਾ। ਮੈਟਾ ਦੇ ਲਾਰਜ਼ ਲੈਂਗਵੇਜ ਮਾਡਲ ਦਾ ਨਾਂ Llama 2 ਹੈ। ਇਹ ਯੂਜ਼ਰਜ਼ ਦੇ ਸਵਾਲਾਂ ਦਾ ਰੀਅਲ ਟਾਈਮ 'ਚ ਜਵਾਬ ਦੇ ਸਕਦਾ ਹੈ। ਵੈੱਬ ਸਰਚ ਲਈ ਇਸਨੂੰ ਮਾਈਕ੍ਰੋਸਾਫਟ ਬਿੰਜ ਦਾ ਸਪੋਰਟ ਪ੍ਰਾਪਤ ਹੈ। 

ਇਹ ਵੀ ਪੜ੍ਹੋ- DeepFake 'ਤੇ ਭਾਰਤ ਸਰਕਾਰ ਦਾ ਸਖ਼ਤ ਐਕਸ਼ਨ, 24 ਨਵੰਬਰ ਨੂੰ ਆ ਸਕਦੈ ਨਵਾਂ ਕਾਨੂੰਨ

Rakesh

This news is Content Editor Rakesh