ਵਟਸਐਪ ''ਚ ਆਇਆ ਸ਼ਾਨਦਾਰ ਫੀਚਰ, ਡਿਲੀਟ ਹੋਇਆ ਡਾਟਾ ਵੀ ਹੋਵੇਗਾ ਡਾਊਨਲੋਡ

04/16/2018 12:00:57 PM

ਜਲੰਧਰ- ਜੇਕਰ ਤੁਸੀਂ ਵੀ ਇਹ ਮਹਿਸੂਸ ਕਰਦੇ ਹੋ ਕਿ ਕਾਸ਼ ਵਟਸਐਪ ਦਾ ਡਿਲੀਟ ਹੋਇਆ ਡਾਟਾ ਦੁਬਾਰਾ ਮਿਲ ਜਾਂਦਾ ਤਾਂ ਕਿੰਨਾ ਚੰਗਾ ਹੁੰਦਾ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਸਕਦੀ ਹੈ। ਫੇਸਬੁੱਕ ਦੀ ਮਲਕੀਅਤ ਵਾਲੀ ਵਟਸਐਪ ਨੇ ਯੂਜ਼ਰਸ ਨੂੰ ਨਵਾਂ ਫੀਚਰ ਦੇ ਦਿੱਤਾ ਹੈ ਜਿਸ ਦੀ ਮਦਦ ਨਾਲ ਡਿਲੀਟ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓ ਵੀ ਡਾਊਨਲੋਡ ਕੀਤੇ ਜਾ ਸਕਣਗੇ। 
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੰਪਨੀ ਵਟਸਐਪ ਐਪ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ, GIFs, ਵੀਡੀਓ, ਡਾਕਿਊਮੈਂਟ, ਆਡੀਓ ਕਲਿੱਪ ਆਦਿ ਨੂੰ ਆਪਣੇ ਸਰਵਰ 'ਤੇ 30 ਦਿਨਾਂ ਲਈ ਸਟੋਰ ਕਰਕੇ ਰੱਖਦਾ ਸੀ ਪਰ ਕੁਝ ਦਿਨ ਪਹਿਲਾਂ ਵਟਸਐਪ ਨੇ ਅਜਿਹਾ ਕਰਨਾ ਬੰਦ ਕਰ ਦਿੱਤਾ ਸੀ, ਉਥੇ ਹੀ ਹੁਣ ਕੰਪਨੀ ਨੇ ਫਿਰ ਤੋਂ ਸਰਵਰ 'ਤੇ ਡਾਟਾ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਤੁਸੀਂ ਸਿਰਫ ਮੀਡੀਆ ਫਾਇਲਾਂ ਹੀ ਡਾਊਨਲੋਡ ਕਰ ਸਕੋਗੇ, ਟੈਕਸਟ ਮੈਸੇਜ ਨਹੀਂ। 
ਵਟਸਐਪ ਦੇ ਐਂਡਰਾਇਡ ਐਪ ਦੇ 2.18.113 ਵਰਜਨ 'ਤੇ ਇਹ ਫੀਚਰ ਆ ਗਿਆ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੀ ਐਪ ਨੂੰ ਅਪਡੇਟ ਕਰੋ। ਉਥੇ ਹੀ ਆਈ.ਓ.ਐੱਸ. ਯੂਜ਼ਰਸ ਨੂੰ ਅਜੇ ਇੰਤਜ਼ਾਰ ਕਰਨਾ ਹੋਵੇਗਾ। 

ਇੰਝ ਡਾਊਨਲੋਡ ਕਰੋ ਡਿਲੀਟ ਹੋਇਆ ਡਾਟਾ
ਜੇਕਰ ਤੁਸੀਂ ਵੀ ਡਿਲੀਟ ਹੋਈਆਂ ਤਸਵੀਰਾਂ, ਵੀਡੀਓ ਅਤੇ ਆਡੀਓ ਫਾਇਲਾਂ ਨੂੰ ਦੁਬਾਰਾ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਉਸ ਚੈਟ 'ਚ ਜਾਓ ਜਿੱਥੋਂ ਤੁਸੀਂ ਮੀਡੀਆ ਫਾਇਲ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ। ਹੁਣ ਯੂਜ਼ਰਸ ਦੇ ਨਾਂ 'ਤੇ ਟੈਪ ਕਰੋ, ਹੁਣ ਤੁਹਾਨੂੰ ਨਾਂ ਦੇ ਠੀਕ ਹੇਠਾਂ 'ਮੀਡੀਆ' (Media) ਲਿਖਿਆ ਨਜ਼ਰ ਆਏਗਾ, ਉਸ 'ਚੋਂ ਜਿਸ ਫਾਇਲ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਉਸ 'ਤੇ ਕਲਿੱਕ ਕਰੋ ਅਤੇ ਡਾਊਨਲੋਡ ਕਰ ਲਓ।