ਆਖਰਕਾਰ ਕੀ ਹੈ Ransomware Virus, ਕਿੰਨਾ ਖਤਰਨਾਕ ਹੋ ਸਕਦੈ ਇਸ ਦਾ ਹਮਲਾ

Wednesday, May 17, 2017 - 11:56 AM (IST)

ਜਲੰਧਰ- ਕੰਪਿਊਟਰ ''ਤੇ ਇੱਕ ਨਵੇਂ ਵਾਇਰਸ ਨੇ ਦੁਨੀਆ ਭਰ ''ਚ ਤਹਿਲਕਾ ਮਚਾ ਦਿੱਤਾ ਹੈ। ਰੇਨਸਮਵੇਅਰ ਦਾ ਹਮਲਾ ਇੰਨਾ ਖਤਰਨਾਕ ਸੀ ਕਿ ਯੂਰੋਪ ਸਮੇਤ ਅਮਰੀਕਾ, ਚੀਨ ਅਤੇ ਰੂਸ ''ਚ ਕਈ ਜਗ੍ਹਾਵਾਂ ''ਤੇ ਕੰਪਿਊਟਰ ਨੇ ਕੰਮ ਕਰਨਾ ਬੰਦ ਕਰ ਦਿੱਤਾ। ਅਜਿਹਾ ਕਿਹਾ ਜਾ ਰਿਹਾ ਹੈ ਦੀ ਇਸ ਵਾਇਰਸ  ਦੇ ਕਾਰਨ 74 ਦੇਸ਼ਾਂ ''ਚ ਕਈ ਸੰਸਥਾਵਾਂ ਦੇ ਨੈੱਟਵਰਕ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਵਾਇਰਸ ਨੇ ਵੱਡੇ ਪੱਧਰ ''ਤੇ ਨੈੱਟਵਰਕ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਆਖਰਕਾਰ ਕਿ ਹੈ ਰੇਨਸਮਵੇਅਰ ਵਾਇਰਸ ਇਹ ਕਿੰਝ ਕਰ ਦਾ ਨੁਕਸਾਨ ਕਰਦਾ ਹੈ ਆਓ ਜਾਣ ਦੇ ਹਾਂ ਇਸ ਬਾਰੇ ''ਚ।

ਰੇਨਸਮਵੇਅਰ ਇਕ ਤਰ੍ਹਾਂ ਦਾ ਸਾਇਬਰ ਹਮਲਾ ਹੈ। ਇਹ ਵਾਇਰਸ ਯੂਜ਼ਰ ਦੇ ਕੰਪਿਊਟਰ ''ਤੇ ਪੂਰੀ ਤਰ੍ਹਾਂ ਨਾਲ ਕੰਟਰੋਲ ਕਰ ਪੇਮੇਂਟ ਦੀ ਡਿਮਾਂਡ ਕਰਦਾ ਹੈ। ਇਹ ਵਾਇਰਸ ਸਿਰਫ ਕੰਪਿਊਟਰ ਹੀ ਨਹੀਂ ਸਗੋਂ ਸਮਾਰਟਫੋਨ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਹ ਵਾਇਰਸ ਬਿਨਾਂ ਤੁਹਾਡੀ ਜਾਣਕਾਰੀ ਦੇ ਕੰਪਿਊਟਰ ਜਾਂ ਸਮਾਰਟਫੋਨ ਨੂੰ ਨੁਕਸਾਨ ਪਹੁੰਚਾਣ ਵਾਲਾ ਸਾਫਟਵੇਅਰ ਡਾਊਨਲੋਡ ਕਰ ਲੈਂਦਾ ਹੈ, ਇਸਦੇ ਰਾਹੀਂ ਇਹ ਯੂਜ਼ਰ ਦੀ ਜਾਣਕਾਰੀ ਨੂੰ ਐਨਕ੍ਰਿਪਟ ਕਰ ਲੈਂਦਾ ਹੈ। ਇਸ ਤਰ੍ਹਾਂ ਹੈਕਰ ਦੇ ਕੋਲ ਯੂਜ਼ਰ ਦੇ ਡਾਟਾ ''ਤੇ ਪੂਰਾ-ਪੂਰਾ ਐਕਸੇਸ ਹੋ ਜਾਂਦਾ ਹੈ। ਫਿਰ ਹੈਕਰ ਯੂਜ਼ਰ ਨੂੰ ਉਸਦਾ ਡਾਟਾ ਬਲਾਕ ਕਰਨ ਦੀ ਧਮਕੀ ਦੇ ਉਸ ਤੋਂ ਪੈਸੇ ਠੱਗਦਾ ਹੈ। ਡਾਟਾ ਦੇ ਏਵਜ ''ਚ ਯੂਜ਼ਰ ਵਲੋਂ ਬਤੌਰ ਫੀਸ 0.3 ਤੋਂ 1 ਬਿਟਕਵਾਇਨ ਤੱਕ ਦੀ ਮੰਗ ਕੀਤੀ ਜਾਂਦੀ ਹੈ, ਜਿਸ ਦੀ ਕੀਮਤ 400 ਯੂਰੋ ਤੋਂ ਲੈ ਕੇ 1375 ਯੂਰੋ ਤੱਕ ਹੁੰਦੀ ਹੈ। ਬਿਟਕਵਾਇਨ ਡਿਜੀਟਲ ਟਰਾਂਸਕਸ਼ਨ ''ਚ ਇਸਤੇਮਾਲ ਹੋਣ ਵਾਲੀ ਇਕ ਤਰ੍ਹਾਂ ਦੀ ਵਰਚੁਅਲ ਕਰੰਸੀ ਹੈ। ਅਜਿਹੇ ਸਾਇਬਰ ਅਟੈਕ ਕਿਸੇ ਇਕ ਵਿਅਕਤੀ ''ਤੇ ਨਾਂ ਕਰਕੇ ਪੂਰੇ ਨੈੱਟਵਰਕ ਉੱਤੇ ਕੀਤਾ ਜਾਂਦਾ ਹੈ।


Related News