ਭਾਰਤ ’ਚ ਲਾਂਚ ਹੋਈ 5TB ਦੀ ਸਭ ਤੋਂ ਪਤਲੀ ਹਾਰਡ ਡ੍ਰਾਈਵ, ਇੰਨੀ ਹੈ ਕੀਮਤ

03/06/2020 2:59:06 PM

ਗੈਜੇਟ ਡੈਸਕ– ਅਮਰੀਕੀ ਡਾਟਾ ਸਟੋਰੇਜ ਕੰਪਨੀ ਵੈਸਟਰਨ ਡਿਜੀਟਲ ਨੇ ਭਾਰਤੀ ਬਾਜ਼ਾਰ ’ਚ ਆਪਣੀ ਸਭ ਤੋਂ ਪਤਲੀ ਪੋਰਟੇਬਲ ਹਾਰਡ ਡ੍ਰਾਈਵ ਨੂੰ ਲਾਂਚ ਕਰ ਦਿੱਤਾ ਹੈ। ਇਹ ਪੋਰਟੇਬਲ 5 ਟੀ.ਬੀ. ਸਟੋਰੇਜ ਸਮਰੱਥਾ ਵਾਲੀ ਹਾਰਡ ਡ੍ਰਾਈਵ ਤੁਹਾਡੇ ਹੱਥ ’ਚ ਆਸਾਨੀ ਨਾਲ ਫਿੱਟ ਹੋ ਜਾਵੇਗੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਬਾਜ਼ਾਰ ’ਚ ਮੌਜੂਦ ਹੋਰ 5 ਟੀ.ਬੀ. ਦੀ ਹਾਰਡ ਡ੍ਰਾਈਵ ਦਾ ਸਾਈਜ਼ ਕੰਪਨੀ ਦੀ ਇਸ ਨਵੀਂ ਮਾਈ ਪਾਸਪੋਰਟ ਹਾਰਡ ਡ੍ਰਾਈਵ ਤੋਂ 30 ਫੀਸਦੀ ਜ਼ਿਆਦਾ ਹੋਵੇਗਾ। ਇਸ ਡ੍ਰਾਈਵ ’ਚ ਤੁਸੀਂ ਤਸਵੀਰਾਂ, ਵੀਡੀਓਜ਼, ਮਿਊਜ਼ਿਕ ਅਤੇ ਡਾਕਿਈਮੈਂਟ ਸਟੋਰ ਕਰ ਸਕਦੇ ਹੋ। 

ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਵੈਸਟਰਨ ਡਿਜੀਟਲ ਦੀ ਮਾਈ ਪਾਸਪੋਰਟ ਹਾਰਡ ਡ੍ਰਾਈਵ ਦੇ 1 ਟੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 4,499 ਰੁਪਏ ਅਤੇ 5 ਟੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 10,999 ਰੁਪਏ ਹੈ। 

PunjabKesari

3 ਕਲਰ ਆਪਸ਼ਨ
ਨਵੀਂ 5 ਟੀ.ਵੀ. ਸਟੋਰੇਜ ਵਾਲੀ ਮਾਈ ਪਾਸਪੋਰਟ ਹਾਰਡ ਡ੍ਰਾਈਵ 19.15 mm ਪਤਲੀ ਹੈ ਅਤੇ ਇਸ ਨੂੰ 3 ਰੰਗਾਂ- ਬਲੈਕ, ਬਲਿਊ ਅਤੇ ਰੈੱਡ ’ਚ ਖਰੀਦਿਆ ਜਾ ਸਕੇਗਾ। ਇਸ ਦੇ ਨਾਲ ਯੂ.ਐੱਸ.ਬੀ. 3.0 ਕੁਨੈਕਟਰ ਮਿਲੇਗਾ। ਇਹ ਕੁਨੈਕਟਰ ਯੂ.ਐੱਸ.ਬੀ. 2.0 ਨੂੰ ਵੀ ਸੁਪੋਰਟ ਕਰਦਾ ਹੈ। 

PunjabKesari

ਸਕਿਓਰਿਟੀ ਦਾ ਰੱਖਿਆ ਗਿਆ ਖਾਸ ਧਿਆਨ
ਕੰਪਨੀ ਨੇ ਕਿਹਾ ਹੈ ਕਿ ਸਕਿਓਰਿਟੀ ਨੂੰ ਵਧਾਉਣ ਲਈ ਇਸ ਹਾਰਡ ਡ੍ਰਾਈਵ ਨੂੰ ਹਾਈ ਐਨਕ੍ਰਿਪਸ਼ਨ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ, ਯਾਨੀ ਬਾਜ਼ਾਰ ’ਚ ਮੌਜੂਦ ਹੋਰ ਹਾਰਡ ਡ੍ਰਾਈਵਸ ਦੇ ਮੁਕਾਬਲੇ ਇਹ ਕਾਫੀ ਸੁਰੱਖਿਅਤ ਵੀ ਹੈ। 


Related News