ਪੋਰਨ ਦਾ ਚਸਕਾ ਪੈ ਸਕਦੈ ‘ਮਹਿੰਗਾ’, ਵੈੱਬਕੈਮ ਨਾਲ ਹੋ ਰਹੀ ਤੁਹਾਡੀ ਰਿਕਾਰਡਿੰਗ

01/07/2020 5:38:51 PM

ਗੈਜੇਟ ਡੈਸਕ– ਜੇਕਰ ਤੁਸੀਂ ਆਨਲਾਈਨ ਪੋਰਨ ਦੇਖਦੇ ਹੋ ਤਾਂ ਇਸ ਖਬਰ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਅਜਿਹਾ ਕਰਨਾ ਬੰਦ ਕਰ ਸਕਦੇ ਹੋ। ਆਨਲਾਈਨ ਪੋਰਨ ਦੇਖਣਾ ਤੁਹਾਨੂੰ ਵੱਡੀ ਮੁਸੀਬਤ ’ਚ ਪਾ ਸਕਦਾ ਹੈ ਕਿਉਂਕਿ ਤੁਸੀਂ ਅਣਜਾਣੇ ’ਚ ਖੁਦ ਨੂੰ ਹੈਕਰਾਂ ਦੇ ਟਾਰਗੇਟ ’ਚ ਲਿਆ ਰਹੇ ਹੋ। ਅੱਜਕਲ ਹੈਕਰ ਆਨਲਾਈਨ ਪੋਰਨ ਦੇਖਣ ਵਲੇ ਯੂਜ਼ਰਜ਼ ਦੇ ਕੰਪਿਊਟਰ ਨੂੰ ਹੈਕ ਕਰ ਕੇ ਉਸ ਨੂੰ ਮਾਨੀਟਰ ਕਰਦੇ ਹਨ ਅਤੇ ਬੜੀ ਚਲਾਕੀ ਨਾਲ ਉਸ ਦੀ ਵੀਡੀਓ ਰਿਕਾਰਡ ਕਰ ਲੈਂਦੇ ਹਨ ਅਤੇ ਤੁਹਾਨੂੰ ਇਸ ਦੀ ਭਨਕ ਵੀ ਨਹੀਂ ਲੱਗਦੀ। 

ਵੈੱਬਕੈਮ ਨਾਲ ਰਿਕਾਰਡ ਹੁੰਦੀ ਹੈ ਵੀਡੀਓ
ਯੂਜ਼ਰ ਦੀ ਆਨਲਾਈਨ ਐਕਟੀਵਿਟੀ ਨੂੰ ਰਿਕਾਰਡ ਕਰਨ ਲਈ ਹੈਕਰ ਪੀਸੀ ਜਾਂ ਲੈਪਟਾਪ ’ਚ ਇਕ ਮਾਲਵੇਅਰ ਨੂੰ ਇੰਸਟਾਲ ਕਰਦੇ ਹਨ। ਮਾਲਵੇਅਰ ਦੇ ਇੰਸਟਾਲ ਹੋਣ ਤੋਂ ਬਾਅਦ ਹੈਕਰ ਵੈੱਬਕੈਮ ਰਾਹੀਂ ਵੀਡੀਓ ਬਣਾ ਲੈਂਦੇ ਹਨ, ਜਿਸ ਵਿਚ ਯੂਜ਼ਰ ਪੋਰਨ ਦੇਖਦੇ ਨਜ਼ਰ ਆਉਂਦਾ ਹੈ। ਅਸਲੀ ਖੇਡ ਇਥੇ ਹੀ ਸ਼ੁਰੂ ਹੁੰਦੀ ਹੈ। ਇਹ ਹੈਕਰ ਯੂਜ਼ਰ ਨੂੰ ਇਕ ਈਮੇਲ ਭੇਜ ਕੇ ਪੈਸਿਆਂ ਦੀ ਮੰਗ ਕਰਦੇ ਹਨ। ਇੰਨਾ ਹੀ ਨਹੀ, ਪੈਸੇ ਨਾ ਦਿੱਤੇ ਜਾਣ ਦੀ ਹਾਲਤ ’ਚ ਯੂਜ਼ਰ ਦੀ ਵੀਡੀਓ ਨੂੰ ਸਾਰੇ ਕਾਨਟੈਕਟਸ ਕੋਲ ਭੇਜਣ ਦੀ ਧਮਕੀ ਦਿੱਤੀ ਜਾਂਦੀ ਹੈ। ਸਾਈਬਰ ਕ੍ਰਾਈਮ ਦੀ ਦੁਨੀਆ ’ਚ ਇਸ ਨੂੰ ਸੈਕਸਟਾਰਸ਼ਨ (ਵੀਡੀਓ ਬਣਾ ਕੇ ਬਲੈਕਮੇਲ ਕਰਨਾ) ਕਿਹਾ ਜਾਂਦ ਹੈ। 

ਸੈਕਸਟਾਰਸ਼ਨ ਈਮੇਲਸ ਨਾਲ ਭਰ ਦਿੰਦੇ ਹਨ ਇਨਬਾਕਸ
ਇਹ ਹੈਕਰ ਯੂਜ਼ਰਜ਼ ਦੇ ਇਨਬਾਕਸ ਨੂੰ ਸੈਕਸਟਾਰਸ਼ਨ ਈਮੇਲਸ ਨਾਲ ਭਰ ਦਿੰਦੇ ਹਨ। ਹੈਕਰ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇਨ੍ਹਾਂ ਈਮੇਲਸ ਨਾਲ ਯੂਜ਼ਰ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਜਾਵੇ ਕਿ ਉਹ ਉਨ੍ਹਾਂ ਨੂੰ ਪੈਸੇ ਦੇਣ ਲਈ ਤਿਆਰ ਹੋ ਜਾਵੇ। ਹੈਕਰ ਪੈਸਿਆਂ ਦੀ ਮੰਗ ਬਿਟਕੁਆਇਨ ’ਚ ਕਰਦੇ ਹਨ। ਆਮਤੌਰ ’ਤੇ ਯੂਜ਼ਰਜ਼ ਇਨ੍ਹਾਂ ਈਮੇਲਸ ਨੂੰ ਅਣਦੇਖਿਆ ਕਰ ਦਿੰਦੇ ਹਨ ਪਰ ਇਨ੍ਹਾਂ ਹੈਕਰਾਂ ਕੋਲ ਇਸ ਦਾ ਵੀ ਤੋੜ ਹੈ। ਯੂਜ਼ਰਜ਼ ਨੂੰ ਰਿਕਾਰਡ ਕੀਤੇ ਗਏ ਪੋਰਨ ਵੀਡੀਓ ਬਾਰੇ ਯਕੀਨ ਦਿਵਾਉਣ ਲਈ ਇਹ ਹੈਕਰ ਯੂਜ਼ਰ ਦੇ ਕੁਝ ਆਨਲਾਈਨ ਡਿਟੇਲਸ ਦੀ ਜਾਣਕਾਰੀ ਦਿੰਦੇ ਹਨ। 

ਸਮਾਰਟ ਹੋ ਗਏ ਹਨ ਹੈਕਰ
ਕੁਝ ਸਾਲ ਪਹਿਲਾਂ ਤਕ ਅਜਿਹੇ ਈਮੇਲ ਇਨਬਾਕਸ ਦੀ ਬਜਾਏ ਸਪੈਮ ਫੋਲਡ ’ਚ ਜਾਂਦੇ ਸਨ। ਹਾਲਾਂਕਿ, ਟੈਕਨਾਲੋਜੀ ਦੇ ਐਡਵਾਂਸ ਹੋਣ ਨਾਲ ਹੀ ਹੈਕਰ ਵੀ ਕਾਫੀ ਸਮਾਰਟ ਹੋ ਗਏ ਹਨ। ਇਨ੍ਹਾਂ ਹੈਕਰਾਂ ਨੇ ਹੁਣ ਜੀਮੇਲ, ਯਾਹੂ, ਆਈਕਲਾਊਡ ਵਰਗੀ ਈਮੇਲ ਸਰਵਿਸ ਵਲੋਂ ਦਿੱਤੀ ਜਾਣ ਵਾਲੀ ਫਿਲਟਰ ਸਕਿਓਰਿਟੀ ਨੂੰ ਬਾਈਪਾਸ ਕਰਨ ਦਾ ਤਰੀਕਾ ਲੱਭ ਲਿਆ ਹੈ। ਫਿਲਹਾਲ, ਸੈਕਸਟਾਰਸ਼ਨ ਨਾਲ ਜੁੜੇ ਅਜਿਹੇ ਈਮੇਲ ਹੁਣ ਸਿੱਧਾ ਯੂਜ਼ਰ ਦੇ ਇਨਬਾਕਸ ’ਚ ਪਹੁੰਚਦੇ ਹਨ। 

ਵਿਦੇਸ਼ੀ ਭਾਸ਼ਾਵਾਂ ’ਚ ਭੇਜੇ ਜਾਂਦੇ ਹਨ ਈਮੇਲ
ਬਲੀਪਿੰਗ ਕੰਪਿਊਟਰ ਦੀ ਇਕ ਰਿਪੋਰਟ ਮੁਤਾਬਕ, ਸੈਕਸਟਾਰਸ਼ਨ ਸਕੈਮ ਹੁਣ ਵੱਖ-ਵੱਖ ਵਿਦੇਸ਼ੀ ਭਾਸ਼ਾਵਾਂ ’ਚ ਵੀ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਹੈਕਰ ਬਿਟਕੁਆਇਨ ਐਡਰੈੱਸ ਨੂੰ ਵੀ ਦੋ ਭਾਗਾਂ ’ਚ ਵੰਡ ਰਹੇ ਹਨ। ਇਹੀ ਕਾਰਨ ਹੈ ਕਿ ਇਹ ਈਮੇਲ ਫਿਲਟਰ ਦੀ ਪਕੜ ’ਚ ਨਹੀਂ ਆਉਂਦੇ। ਈਮੇਲ ਸਿਰਫ 'Google Translator' ਹੀ ਇਕਲੌਤਾ ਅੰਗਰੇਜੀ ਸ਼ਬਦ ਨਜ਼ਰ ਆਉਂਦਾ ਹੈ। ਹਾਲਾਂਕਿ ਇਸ ਵਿਚ ਰਾਹਤ ਦੀ ਗੱਲ ਇਹ ਹੈ ਕਿ ਗੂਗਲ, ਐਪਲ ਅਤੇ ਮਾਈਕ੍ਰੋਸਾਫਟ ਇਸ ਤਰ੍ਹਾਂ ਦੇ ਸਕੈਮ ਨੂੰ ਰੋਕਣ ਲਈ ਨਵੇਂ ਸਿਸਟਮ ਨੂੰ ਡਿਵੈੱਲਪ ਕਰ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਅਜਿਹੇ ਸੈਕਸਟਾਰਸ਼ਨ ਈਮੇਲਸ ਨੂੰ ਰੋਕਿਆ ਜਾ ਸਕੇਗਾ।