Galaxy S7, S7 Edge ਦਾ ਪਹਿਲਾ ਟੀਜ਼ਰ ਹੋਇਆ ਲੀਕ (ਵੀਡੀਓ)
Tuesday, Feb 16, 2016 - 12:25 PM (IST)
ਜਲੰਧਰ : ਸੈਮਸੰਗ ਨੇ ਆਰਿਫਸ਼ੀਅਲੀ ਆਪਣੀ ਨਵੀਂ ਫਲੈਗਸ਼ਿਪ ਦਾ ਕੋਈ ਵੀ ਫੋਟੋ ਜਾਂ ਵੀਡੀਓ ਅਜੇ ਤੱਕ ਲਾਂਚ ਨਹੀਂ ਕੀਤਾ ਹੈ ਪਰ ਸੈਮਸੰਗ ਦੇ ਆਫਿਸ਼ੀਅਲ ਯੂਟਿਊਬ ਚੈਨਲ ''ਤੇ ਇਕ ਵੀਡੀਓ ਦੇਖਣ ਨੂੰ ਮਿਲ ਰਹੀ ਹੈ ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸੈਮਸੰਗ ਦਾ ਗੈਲੈਕਸੀ ਐੱਸ 7 ਤੇ ਗੈਲੈਕਸੀ ਐੱਸ 7 ਐੱਜ ਵਾਟਰ ਪਰੂਫ ਹੋਣਗੇ। ਵੀਡੀਓ ''ਚ ਹੈਸ਼ ਟੈਗ ਦਿ ਨੈਕਸਟ ਗੈਲੈਕਸੀ (#TheNextGalaxy) ਨੂੰ ਦਰਸ਼ਾਇਆ ਗਿਆ ਹੈ। ਜਿਵੇਂ ਕਿ ਵੀਡੀਓ ''ਚ ਦਿਖ ਰਿਹਾ ਹੈ ਕਿ ਇਹ ਫੋਨ ਵਾਟਰ ਪਰੂਫ ਤਾਂ ਹੋਵੇਗਾ, ਨਾਲ ਹੀ ਨਾਲ ਇਸ ਦਾ ਬੈਕ ਪੈਨਲ ਪੂਰਾ ਫਲੈਟ ਹੋਵੇਗਾ, ਇਸ ਤੋਂ ਜ਼ਿਆਦਾ ਵੀਡੀਓ ''ਚ ਕੁਝ ਨਹੀਂ ਦਿਖਾਇਆ ਗਿਆ ਹੈ।