ਐਲਨ ਮਸਕ ਦੀ 'ਪੂਜਾ' ਕਰ ਰਹੇ ਲੋਕ, ਹੈਰਾਨ ਕਰਨ ਵਾਲੀ ਹੈ ਵਜ੍ਹਾ! (ਵੀਡੀਓ)

02/28/2023 6:49:37 PM

ਗੈਜੇਟ ਡੈਸਕ- ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੂੰ ਪੂਰੀ ਦੁਨੀਆ 'ਚ ਲੋਕ ਜਾਣਦੇ ਹਨ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਫਾਲੋ ਕਰਦੇ ਹਨ। ਜਦੋਂ ਤੋਂ ਮਸਕ ਨੇ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿਟਰ ਨੂੰ ਖਰੀਦਿਆ ਹੈ, ਉਨ੍ਹਾਂ ਦੀ ਪਛਾਣ ਹੋਰ ਵੱਧ ਗਈ ਹੈ। ਆਪਣੇ ਟਵੀਟ ਨਾਲ ਚਰਚਾ ਬਟੋਰਨ ਵਾਲੇ ਮਸਕ ਇਕ ਵਾਰ ਫਿਰ ਖਬਰਾਂ 'ਚ ਹਨ। ਕਿਹਾ ਜਾ ਰਿਹਾ ਹੈ ਕਿ ਬੇਂਗਲੁਰੂ 'ਚ ਪੁਰਸ਼ਾਂ ਦੇ ਇਕ ਗਰੁੱਪ ਨੇ ਐਲਨ ਮਸਕ ਲਈ ਇਕ 'ਪੂਜਾ' ਦਾ ਆਯੋਜਨ ਕੀਤਾ। ਇਸਦੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਆਖਿਰ ਕਿਉਂ ਹੋਈ ਬੇਂਗਲੁਰੂ 'ਚ ਮਸਕ ਦੀ 'ਪੂਜਾ', ਆਓ ਜਾਣਦੇ ਹਾਂ।

ਇਕ ਮੀਡੀਆ ਰਿਪੋਰਟ ਮੁਤਾਬਕ, ਵੀਡੀਓ 'ਚ ਐਲਨ ਮਸਕ ਦੀ 'ਪੂਜਾ' ਕਰਨ ਵਾਲੇ ਲੋਕ ਸੇਵ ਇੰਡੀਆ ਫੈਮਲੀ ਫੈਡਰੇਸ਼ਨ (ਐੱਸ.ਆਈ.ਐੱਫ.ਐੱਫ.) ਦੇ ਮੈਂਬਰ ਹਨ। ਉਨ੍ਹਾਂ ਨੇ ਬੇਂਗਲੁਰੂ ਦੇ ਫਰੀਡਮ ਪਾਰਕ 'ਚ ਟੈਸਲਾ ਦੇ ਸੀ.ਈ.ਓ. ਲਈ ਵਿਸ਼ੇਸ਼ ਪੂਜਾ ਆਯੋਜਿਤ ਕੀਤੀ। 

ਇਹ ਵੀ ਪੜ੍ਹੋ– ਵੱਡੀ ਖ਼ਬਰ: ਸਿਸੋਦੀਆ ਤੇ ਸਤੇਂਦਰ ਜੈਨ ਨੇ ਦਿੱਤਾ ਅਸਤੀਫਾ, CM ਕੇਜਰੀਵਾਲ ਨੇ ਕੀਤਾ ਮਨਜ਼ੂਰ

 

ਇਹ ਵੀ ਪੜ੍ਹੋ– ਪਾਸਪੋਰਟ ਬਣਾਉਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਚੁੱਕਿਆ ਵੱਡਾ ਕਦਮ

ਵੀਡੀਓ ਸਾਂਝੀ ਕਰਦੇ ਹੋਏ ਟਵਿਟਰ ਯੂਜ਼ਰਜ਼ Sriman NarSingh ਨੇ ਲਿਖਿਆ ਕਿ ਟਵਿਟਰ ਖਰੀਦਣ ਅਤੇ ਪੁਰਸ਼ਾਂ ਨੂੰ ਉਨ੍ਹਾਂ ਦੇ ਉਤਪੀੜਨ ਖਿਲਾਫ ਵਿਚਾਰ ਸਾਂਝੇ ਕਰਨ ਦੀ ਇਜਾਜ਼ਤ ਦੇਣ ਲਈ ਐੱਸ.ਆਈ.ਐੱਫ.ਐੱਫ. ਮੈਂਬਰ ਬੇਂਗਲੁਰੂ 'ਚ ਗੁਰੂ @elonmusk ਦੀ ਪੂਜਾ ਕਰ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਸ਼ਖ਼ਸ ਅਗਰਬੱਤੀ ਨਾਲ ਐਲਨ ਮਸਕ ਦੀ ਆਰਤੀ ਉਤਾਰ ਰਿਹਾ ਹੈ। ਉੱਥੇ ਕਈ ਹੋਰ ਲੋਕ ਵੀ ਬੈਠੇ ਹੋਏ ਹਨ, ਜਿਨ੍ਹਾਂ ਦੀ ਆਵਾਜ਼ ਬੈਕਗ੍ਰਾਊਂਡ 'ਚ ਸੁਣਾਈ ਦਿੰਦੀ ਹੈ। ਵੀਡੀਓ 'ਚ 'ਬਾਬਾ ਐਲਨ ਮਸਕ ਦੀ ਜੈ' ਦੇ ਨਾਅਰੇ ਵੀ ਲਗਾਏ ਜਾ ਰਹੇ ਹਨ। 

ਇਹ ਵੀ ਪੜ੍ਹੋ– 50 ਲੱਖ ਰੁਪਏ ਤੋਂ ਵੀ ਮਹਿੰਗਾ ਵਿਕਿਆ 16 ਸਾਲ ਪੁਰਾਣਾ iPhone, ਜਾਣੋ ਕੀ ਹੈ ਖ਼ਾਸੀਅਤ

 

ਰਿਪੋਰਟ ਮੁਤਾਬਕ ਇਸ ਪੂਜਾ ਦਾ ਆਯੋਜਨ ਇਸ ਲਈ ਕੀਤਾ ਗਿਆ ਹੈ ਕਿਉਂਕਿ ਐਲਨ ਮਸਕ ਨੇ ਟਵਿਟਰ ਨੂੰ ਖਰੀਦਿਆ ਅਤੇ ਪੁਰਸ਼ਾਂ ਨੂੰ ਉਨ੍ਹਾਂ ਦੇ ਉਤਪੀੜਨ ਖਿਲਾਫ ਆਪਣੇ ਵਿਚਾਰ ਸਾਂਝੇ ਕਰਨ ਦੀ ਮਨਜ਼ੂਰੀ ਦਿੱਤੀ। ਲੋਕ ਐਲਨ ਮਸਕ ਨੂੰ 'ਵੋਕਾਸ਼ੁਰਾ ਦਾ ਨਾਸ਼ ਕਰਨ ਵਾਲਾ' ਆਖ ਰਹੇ ਹਨ। ਇਸ ਟਰਮ ਨੂੰ ਉਨ੍ਹਾਂ ਲੋਕਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ, ਜੋ ਹਰ ਚੀਜ਼ 'ਤੇ ਸਵਾਲ ਕਰਦੇ ਹਨ।

ਇਹ ਵੀ ਪੜ੍ਹੋ– WhatsApp 'ਚ ਆਏ 3 ਨਵੇਂ ਫੀਚਰ, ਹੁਣ ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

Rakesh

This news is Content Editor Rakesh