VU ਨੇ ਲਾਂਚ ਕੀਤੇ 4 ਐਂਡਰਾਇਡ 4K TV, ਜਾਣੋ ਕੀਮਤ ਤੇ ਫੀਚਰਜ਼

03/14/2019 4:15:18 PM

ਗੈਜੇਟ ਡੈਸਕ– VU ਨੇ ਆਪਣੇ ਪ੍ਰੀਮੀਅਮ ਟੀਵੀ ਦੀ ਰੇਂਜ ਵਧਾਉਂਦੇ ਹੋਏ ਉਸ ਵਿਚ ਕੁਝ ਨਵੇਂ 4ਕੇ ਟੀਵੀ ਜੋੜੇ ਹਨ। ਕੰਪਨੀ ਚਾਰ ਨਵੇਂ ਐਂਡਰਾਇਡ 4ਕੇ ਟੀਵੀ ਮਾਡਲ ਲੈ ਕੇ ਆਈ ਹੈ ਜਿਨ੍ਹਾਂ ’ਚ 43-ਇੰਚ ਤੋਂ ਲੈ ਕੇ 65-ਇੰਚ ਤਕ ਦੇ LED TV ਸ਼ਾਮਲ ਹਨ। ਕੰਪਨੀ ਦੇ ਸਾਰੇ ਟੀਵੀ ਫਲਿਪਕਾਰਟ ’ਚ ਲਿਸਟਿਡ ਹਨ ਅਤੇ ਵਿਕਰੀ ਲਈ ਉਪਲੱਬਧ ਹਨ। ਇਨ੍ਹਾਂ ’ਚੋਂ 43-ਇੰਚ ਦੇ ਪ੍ਰੀਮੀਅਮ ਐਂਡਰਾਇਡ 4ਕੇ ਟੀਵੀ ਦੀ ਕੀਮਤ 30,999 ਰੁਪਏ ਹੈ। 50-ਇੰਚ ਵਾਲਾ ਪ੍ਰੀਮੀਅਮ ਐਂਡਰਾਇਡ 4ਕੇ ਟੀਵੀ 36,999 ਰੁਪਏ ਦਾ ਹੈ। ਇਸ ਤੋਂ ਇਲਾਵਾ 55-ਇੰਚ ਪ੍ਰੀਮੀਅਮ ਐਂਡਰਾਇਡ 4ਕੇ ਟੀਵੀ ਅਤੇ 65-ਇੰਚ ਪ੍ਰੀਮੀਅਮ ਐਂਡਰਾਇਡ 4ਕੇ ਟੀਵੀ ਦੀ ਕੀਮਤ 41,999 ਰੁਪਏ ਅਤੇ 64,999 ਰੁਪਏ ਹੈ। ਇਸ ਤੋਂ ਇਲਾਵਾ ਕੰਪਨੀ ਪੁਰਾਣੇ ਟੀਵੀ ਦੇ ਐਕਸਚੇਂਜ ’ਤੇ 22,000 ਰੁਪਏ ਤਕ ਦਾ ਡਿਸਕਾਊਂਟ ਵੀ ਦੇ ਰਹੀ ਹੈ। ਗਾਹਕ ਕੁਝ ਚੁਣੇ ਹੋਏ ਕ੍ਰੈਡਿਟ ਕਾਰਡ ਰਾਹੀਂ ਨੋ-ਕਾਸਟ EMI ਵੀ ਕਰਵਾ ਸਕਦੇ ਹਨ। 

ਇਹ 4ਕੇ ਟੀਵੀ ਟਾਈਟੇਨੀਅਮ ਮਟੀਰੀਅਲ ਨਾਲ ਬਣੇ ਹਨ ਅਤੇ ਕੰਪਨੀ ਦਾ ਕਹਿਣਾ ਹੈ ਕਿ ਇਹ ਸਾਰੇ ਟੀਵੀ ਨੈਕਸਟ ਜਨਰੇਸ਼ਨ ਦੇ OD22 ਸਲਿਮ ਡਿਜ਼ਾਈਨ ਦੇ ਨਾਲ ਆਉਂਦੇ ਹਨ। ਇਨ੍ਹਾਂ ’ਚ ‘Vu ActiVoice Remote’ ਵੀ ਮਿਲਦਾ ਹੈ, ਜਿਸ ਵਿਚ ਯੂਟਿਊਬ ਅਤੇ ਗੂਗਲ ਪਲੇਅ ਲਈ ਡਾਇਰੈਕਟ ਐਕਸੈਸ ਬਟਨ ਦਿੱਤੇ ਗਏ ਹਨ। ਨਾਲ ਹੀ ਇਸ ਵਿਚ ਵੀਡੀਓ-ਆਨ-ਡਿਮਾਂਡ (VOD) ਵੀ ਦਿੱਤਾ ਗਿਆ ਹੈ। ਇਹ ਸਾਰੇ ਟੀਵੀ ਗੂਗਲ ਦੇ ਐਂਡਰਾਇਡ 8.0 ਓਰੀਓ ਬੇਸਡ ਓ.ਐੱਸ. ’ਤੇ ਕੰਮ ਕਰਦੇ ਹਨ। 

ਐਂਡਰਾਇਡ ’ਤੇ ਬੇਸਡ ਆਪਰੇਟਿੰਗ ਸਿਸਟਮ ਹੋਣ ਕਾਰਨ ਟੀਵੀ ’ਚ ਪਲੇਅ ਸਟੋਰ, ਗੂਗਲ ਗੇਮਸ, ਗੂਗਲ ਮੂਵੀਜ਼ ਅਤੇ ਯੂਟਿਊਬ, ਹੋਟਸਟਾਰ, ਸੋਨੀਲਿਵ, Play Store, Google Games, Google Movies, YouTube, Hotstar, SonyLIV, Eros Now, ZEE5 ਅਤੇ Hungama ਵਰਗੀਆਂ ਕਈ ਸਰਟੀਫਾਈਡ ਐਪਸ ਸਪੋਰਟ ਕਰਦੀਆਂ ਹਨ।