ਫਾਕਸਵੈਗਨ ਟੀ-ਰਾਕ ਦੀ ਬੁਕਿੰਗ ਸ਼ੁਰੂ, ਮਈ ’ਚ ਹੋਵੇਗੀ ਡਿਲਿਵਰੀ

04/01/2021 1:49:18 PM

ਆਟੋ ਡੈਸਕ– ਜਰਮਨ ਦੀ ਕੰਪਨੀ ਫਾਕਸਵੈਗਨ ਨੇ ਟੀ-ਰਾਕ ਐੱਸ.ਯੂ.ਵੀ. ਦੇ ਸੈਕਿੰਡ ਮਾਡਲ ਦੀ ਬੁਕਿੰਗ ਭਾਰਤ ’ਚ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਦੀ ਕੀਮਤ 21.35 ਲੱਖ ਰੁਪਏ ਹੋ ਗਈ ਹੈ। ਹਾਲਾਂਕਿ, ਜਦੋਂ ਕੰਪਨੀ ਨੇ 2020 ’ਚ ਇਸ ਨੂੰ ਬਾਜ਼ਾਰ ’ਚ ਉਤਾਰਿਆ ਸੀ ਉਦੋਂ ਇਸ ਦੀ ਕੀਮਤ 19.99 ਰੁਪਏ ਐਕਸ-ਸ਼ੋਅਰੂਮ ਸੀ। ਫਾਕਸਵੈਗਨ ਟੀ-ਰਾਕ ਦੀ ਡਿਲਿਵਰੀ ਮਈ ’ਚ ਕੀਤੀ ਜਾਵੇਗੀ। 

ਫੀਚਰਜ਼
ਟੀ-ਰਾਕ ’ਚ 1.5 ਲੀਟਰ ਬੀ.ਐੱਸ.6 ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ ਕਿ 150 ਬੀ.ਐੱਚ.ਪੀ. ਦੀ ਪਾਵਰ ਅਤੇ 250 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰੇਗਾ। ਉਥੇ ਹੀ ਇਸ ਐੱਸ.ਯੂ.ਵੀ. ’ਚ ਡਿਊਲ ਕਲੱਚ ਆਟੋਮੈਟਿਕ ਗਿਅਰਬਾਕਸ ਲਗਾਇਆ ਗਿਆ ਹੈ। ਇੰਟੀਰੀਅਰ ’ਤੇ ਨਜ਼ਰ ਮਾਰੀਏ ਤਾਂ ਫਾਕਸਵੈਗਨ ਟੀ-ਰਾਕ ’ਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਟੱਚ-ਸਕਰੀਨ ਇੰਫੋਟੇਨਮੈਂਟ ਸਿਸਟਮ ਮਿਲੇਗਾ। 

ਐੱਸ.ਯੂ.ਵੀ. ਦੇ ਇੰਟੀਰੀਅਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਪੈਨਾਰੋਮਿਕ ਸਨਰੂਫ ਅਤੇ ਪ੍ਰੀਮੀਅਮ ਲੈਦਰ ਅਪਹੋਸਟਰੀ ਹੈ ਜੋ ਕਿ ਤੁਹਾਨੂੰ ਕਾਫੀ ਆਰਾਮਦਾਇਕ ਲੱਗੇਗਾ। ਇਸ ਤੋਂ ਇਲਾਵਾ ਆਟੋਮੈਟਿਕ ਕਲਾਈਮੇਟ ਕੰਟਰੋਲ ਅਤੇ ਇੰਜਣ ਸਟਾਰਟ ਤੇ ਸਟਾਪ ਦੇ ਬਟਨ ਮਿਲਣਗੇ। ਟੀ-ਰਾਕ ’ਚ 3 ਸਪੋਕ ਸਟੀਅਰਿੰਗ ਵ੍ਹੀਲ ਹਨ। ਸੁਰੱਖਿਆ ਦੀ ਗੱਲ ਕਰੀਏ ਤਾਂ ਇਸ ਐੱਸ.ਯੂ.ਵੀ. ’ਚ 6 ਏਅਰਬੈਗ, ਰਿਵਰਸ ਪਾਰਕਿੰਗ ਕੈਮਰਾ, ਏ.ਬੀ.ਐੱਸ., ਇਲੈਕਟ੍ਰੋਨਿਕ ਸਟੇਬਿਲਿਟੀ ਕੰਟਰੋਲ ਅਤੇ ਟਾਇਰ ਪ੍ਰੈਸ਼ਰ ਲਈ ਮਾਨੀਟਰਿੰਗ ਸਿਸਟਮ ਹੈ। 

Rakesh

This news is Content Editor Rakesh