Volkswagen ਨੇ ਜਾਰੀ ਕੀਤਾ ਨਵੀਂ ਪੋਲੋ ਟ੍ਰੈਕ ਦਾ ਟੀਜ਼ਰ

11/09/2021 11:53:27 AM

ਆਟੋ ਡੈਸਕ– ਫਾਕਸਵੈਗਨ ਨੇ ਨਵੀਂ ਪੋਲੋ ਟ੍ਰੈਕ ਦਾ ਟੀਜ਼ਰ ਜਾਰੀ ਕੀਤਾ ਹੈ। ਕੰਪਨੀ ਦੁਆਰਾ ਇਸ ਕਾਰ ਨੂੰ ਸਭ ਤੋਂ ਪਹਿਲਾਂ ਸਾਊਥ ਅਮਰੀਕਾ ’ਚ ਲਾਂਚ ਕੀਤਾ ਜਾਵੇਗਾ ਜੋ ਕਿ ਕੰਪਨੀ ਦੀ ਪਹਿਲੀ ਕੰਪੈਕਟ ਫੈਮਲੀ ਕਾਰ ਹੋਵੇਗੀ। ਇਸ ਦੇ ਨਾਲ ਹੀ ਫਾਕਸਵੈਗਨ ਸਾਊਥ ਅਮਰੀਕਾ ’ਚ ਕਰੀਬ €1 ਬਿਲੀਅਨ ਦਾ ਨਿਵੇਸ਼ ਵੀ ਕਰੇਗੀ। 2013 ਦੀ ਮੰਦੀ ਤੋਂ ਬਾਅਦ ਕੰਪਨੀ ਨਵੀਂ ਕਾਰ ਦੇ ਨਾਲ ਇਕ ਵਾਰ ਫਿਰ ਸਾਊਥ ਅਮਰੀਕਾ ਬਾਜ਼ਾਰ ’ਚ ਐਂਟਰੀ ਕਰ ਰਹੀ ਹੈ। 

ਇਹ ਵੀ ਪੜ੍ਹੋ– ਗੂਗਲ ਕ੍ਰੋਮ ਯੂਜ਼ਰਸ ਲਈ ਵੱਡੀ ਚਿਤਾਵਨੀ! ਤੁਰੰਤ ਡਿਲੀਟ ਕਰੋ ਆਪਣਾ ਬ੍ਰਾਊਜ਼ਰ

ਫਾਕਸਵੈਗਨ ਦੀ ਨਵੀਂ ਪੋਲੋ ਟ੍ਰੈਕ MQB ਪਲੇਟਫਾਰਮ ’ਤੇ ਬੇਸਡ ਹੋਣ ਵਾਲੀ ਹੈ। ਫਿਲਹਾਲ ਇਸ ਤੋਂ ਇਲਾਵਾ ਕੰਪਨੀ ਦੁਆਰਾ ਇਸ ਕਾਰ ਦੀ ਬਾਕੀ ਜਾਣਕਾਰੀ ਨੂੰ ਸੀਕ੍ਰੇਟ ਰੱਖਿਆ ਗਿਆ ਹੈ। ਸਾਊਥ ਅਮਰੀਕਾ ’ਚ ਲਾਂਚ ਕੀਤੀ ਜਾਣ ਵਾਲੀ ਪੋਲੋ ਟ੍ਰੈਕ ਦੇ ਪ੍ਰੋਡਕਸ਼ਨ ਦਾ ਕੰਮ ਬ੍ਰਾਜ਼ੀਲ ਦੇ ਪਲਾਂਟ ’ਚ ਕੀਤਾ ਜਾ ਰਿਹਾ ਹੈ। ਫਿਲਹਾਲ ਇਹ ਵੇਖਣਾ ਅਜੇ ਬਾਕੀ ਹੈ ਕਿ ਨਵੀਂ ਪੋਲੋ ਟ੍ਰੈਕ ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ ਜਾਂ ਨਹੀਂ। ਕੰਪੈਕਟ ਫੈਮਲੀ ਕਾਰ ਹੋਣ ਕਾਰਨ ਭਾਰਤ ’ਚ ਇਸ ਦੀ ਚੰਗੀ ਸੇਲ ਦੀ ਉਮੀਦ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ– ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ


Rakesh

Content Editor

Related News