ਫਾਕਸਵੈਗਨ ਨੇ ਭਾਰਤ ’ਚ ਲਾਂਚ ਕੀਤੀ ਨਵੀਂ ਪੋਲੋ ਤੇ ਵੈਂਟੋ, ਜਾਣੋ ਕੀਮਤ

03/05/2020 2:10:35 PM

ਆਟੋ ਡੈਸਕ– ਫਾਕਸਵੈਗਨ ਨੇ ਬੀ.ਐੱਸ.-6 ਇੰਜਣ ਦੇ ਨਾਲ ਆਖਿਰਕਾਰ ਨਵੀਂ ਪੋਲੋ ਅਤੇ ਵੈਂਟੋ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਫਾਕਸਵੈਗਨ ਪੋਲੋ ਦੀ ਸ਼ੁਰੂਆਤੀ ਕੀਮਤ 5.82 ਲੱਖ ਰਪਏ ਰੱਖੀ ਗਈ ਹੈ ਉਥੇ ਹੀ ਵੈਂਟੋ ਦੀ ਕੀਮਤ 8.86 ਲੱਖ ਰੁਪਏ ਹੈ। ਦੋਵਾਂ ਹੀ ਮਾਡਲਾਂ ਨੂੰ ਇਸ ਵਾਰ ਨਵੇਂ 1.0 ਲੀਟਰ ਇੰਜਣ ਦੇ ਨਾਲ ਉਤਾਰਿਆ ਗਿਆ ਹੈ। 

Product Price (ex-showroom)    Trim
Volkswagen Polo 1.0l MPI 6 MT  INR 5.82 – 7.80 Lakh   TL, CL & HL+
Volkswagen Polo 1.0l TSI 6 MT & 6 AT INR 8.02 – 9.59 Lakh HL+ & GT
Volkswagen Vento 1.0L TSI 6 MT  INR 8.86 – 11.99 Lakh TL, CL, HL & HL+
Volkswagen Vento 1.0L TSI 6 AT INR 12.09 – 13.29 Lakh HL & HL+

PunjabKesari

ਫਾਕਸਵੈਗਨ ਪੋਲੋ ਅਤੇ ਵੈਂਟੋ ਨੂੰ (BS-6) 1.0 ਲੀਟਰ ਐੱਮ.ਵੀ.ਆਈ. ਅਤੇ ਟੀ.ਐੱਸ.ਆਈ. ਇੰਜਣ ਆਪਸ਼ਨ ਦੇ ਨਾਲ ਲਿਆਇਆ ਗਿਆਹੈ। ਯਾਨੀ ਇਨ੍ਹਾਂ ਕਾਰਾਂ ਦੇ 1.2 ਲੀਟਰ ਅਤੇ 1.6 ਲੀਟਰ ਇੰਜਣ ਨੂੰ ਬੰਦ ਕਰ ਦਿੱਤਾ ਗਿਆ ਹੈ। ਲਾਂਚ ਮੌਕੇ ਕੰਪਨੀ ਦੇ ਡਾਇਰੈਕਟਰ ਨੇ ਕਿਹਾ ਕਿ ਫਾਕਸਵੈਗਨ ਇੰਡੀਆ ਇਹ ਐਲਾਨ ਕਰਦੀ ਹੈ ਕਿ ਸਾਰੇ ਪ੍ਰੋਡਕਟ 100 ਫੀਸਦੀ ਬੀ.ਐੱਸ.-6 ’ਚ ਬਦਲੇ ਜਾ ਚੁੱਕੇ ਹਨ। ਕੰਪਨੀ ਨੇ ਦੱਸਿਆ ਹੈ ਕਿ ਪੁਰਾਣੇ ਇੰਜਣ ਦੇ ਮੁਕਾਬਲੇ ਇਹ ਨਵਾਂ ਬੀ.ਐੱਸ.-6 ਵਾਲਾ 1.0 ਲੀਟਰ ਇੰਜਣ ਹਲਕਾ ਹੈ। ਇਸ ਇੰਜਣ ਦਾ ਟੀ.ਐੱਸ.ਆਈ. ਵਰਜ਼ਨ 108 ਬੀ.ਐੱਚ.ਪੀ. ਦੀ ਪਾਵਰ ਅਤੇ 175 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। 

PunjabKesari


Related News