Volkswagen ਨੇ ਲਾਂਚ ਕੀਤੇ Polo GT ਦੇ ਸਪੋਰਟ ਮਾਡਲਸ, ਜਾਣੋ ਖੂਬੀਆਂ
Tuesday, Apr 25, 2017 - 06:32 PM (IST)

ਜਲੰਧਰ- ਫਾਕਸਵੈਗਨ ਨੇ ਪੋਲੋ ਜੀ. ਟੀ ਸਪੋਰਟ ਦਾ ਲਿਮਟਿਡ ਮਾਡਲ ਭਾਰਤ ''ਚ ਲਾਂਚ ਕਰ ਦਿੱਤਾ ਹੈ। ਇਸ ਮਾਡਲਸ ਦੇ ਨਾਮ ਹਨ TSI ਅਤੇ TDI . ਇਨ੍ਹਾਂ ਦੋਨ੍ਹਾਂ ਮਾਡਲਸ ਨੂੰ ਸਪੋਰਟੀ ਲੁੱਕ ਦਿੱਤਾ ਗਿਆ ਹੈ। ਫਾਕਸਵੇਗਨ ਨੇ ਇਸ ਕਾਰ ਨੂੰ ਮੌਜੂਦਾ ਪੋਲੋ ਜੀ. ਟੀ ਟੀ. ਐੱਸ. ਆਈ ''ਤੇ ਤਿਆਰ ਕੀਤਾ ਹੈ। ਸਟੈਂਡਰਡ ਮਾਡਲ ਤੋਂ ਨਵੀਂ ਪੋਲੋ GT ਸਪੋਰਟ ਵੱਖ ਨਜ਼ਰ ਆਉਂਦੀ ਹੈ ਹਲਾਂਕਿ ਇਸ ਦੇ ਡਿਜ਼ਾਇਨ ''ਚ ਕੋਈ ਖਾਸ ਬਦਲਾਵ ਨਹੀਂ ਕੀਤੇ ਗਏ ਹਨ ਪਰ ਜੋ ਫੀਚਰਸ ਸ਼ਾਮਿਲ ਕੀਤੇ ਗਏ ਹਨ। ਕਾਰ ''ਚ 16 ਇੰਚ ਦੇ ਅਲੌਏ ਵ੍ਹੀਲ ਦਿੱਤੇ ਗਏ ਹਨ, ਸਾਇਜ਼ ''ਚ ਇਹ ਮੌਜੂਦਾ ਪੋਲੋ ਅਤੇ ਪੋਲੋ ਜੀ. ਟੀ ਤੋਂ ਵੱਡੇ ਹਨ। ਇਸ ਤੋਂ ਕਾਰ ਦੀ ਲੁੱਕ ਜ਼ਿਆਦਾ ਸਪੋਰਟੀ ਨਜ਼ਰ ਆਉਂਦੀ ਹੈ।
ਨਵੀਂ ਪੋਲੋ GT ਸਪੋਰਟ ਦੇ ਸਾਇਡ ''ਚ GT ਸਪੋਰਟ ਦੇ ਸਟੀਕਰਸ ਲਗਾਏ ਗਏ ਹਨ, ਜਦ ਕਿ ਇਸ ਦੇ 3 ਪਿਲਰ ''ਤੇ GT ਟੀ. ਐੱਸ. ਆਈ ਬੈਜਿੰਗ ਅਤੇ ਗਰਿਲ ''ਤੇ ਪਹਿਲਾਂ ਦੀ ਤਰ੍ਹਾਂ ਜੀ. ਟੀ ਬੈਜਿੰਗ ਦਿੱਤੀ ਗਈ ਹੈ। ਇਸ ਤੋਂ ਪਤਾ ਚੱਲਦਾ ਜਾਂਦਾ ਹੈ ਇਹ ਮਾਡਲ 7“ ਸਪੋਰਟ ਹੈ ਫਾਕਸਵੈਗਨ ਨੇ ਪੋਲੋ 7“ ਦੀ ਤਰ੍ਹਾਂ 7“ ਸਪੋਰਟ ''ਚ ਵੀ ਆਲ-ਬਲੈਕ ORVM ਸ਼ਮਿਲ ਕੀਤੇ ਹਨ, ਜਦ ਕਿ ਇਸਦੀ ਰੂਫ ਨੂੰ ਕਾਂਟਰਾਸਟ ਗਲੋਸੀ ਬਲੈਕ ਕਲਰ ''ਚ ਰੱਖਿਆ ਗਿਆ ਹੈ। ਅਤੇ ਨਾਲ ਹੀ ਇਸ ''ਚ ਬਹੁਤ ਬਲੈਕ ਸਪੋਇਲਰ ਵੀ ਲਗਾ ਦਿੱਤਾ ਹੈ ਜਿਸ ਦੇ ਨਾਲ ਕਾਰ ਜ਼ਿਆਦਾ ਸਪੋਰਟੀ ਨਜ਼ਰ ਆਵੇ।
ਕੰਪਨੀ ਨੇ ਕਾਰ ਨੂੰ ਬਾਹਰ ਤੋਂ ਤਾਂ ਸਪੋਰਟੀ ਬਣਾ ਦਿੱਤਾ ਹੈ ਨਾਲ ਹੀ ਇਸਦੇ ਕੈਬਿਨ ਨੂੰ ਵੀ ਸਪੋਰਟੀ ਥੀਮ ਨਾਲ ਸਜਾਇਆ ਹੈ। ਪੋਲੋ 7“ ਸਪੋਰਟ ''ਚ ਆਲ-ਬਲੈਕ ਲੈਦਰੇਟ ਅਪਹੋਲਸਟਰੀ ਦੇ ਨਾਲ ਜੀ. ਟੀ ਸਪੋਰਟ ਬੈਜਿੰਗ ਦਿੱਤੀ ਗਈ ਹੈ। ਇਹ ਤੁਹਾਨੂੰ ਦੋ ਇੰਜਣਾਂ ਆਪਸ਼ਨ 1.2 ਲਿਟਰ ਟੀ. ਐੱਸ. ਆਈ ਅਤੇ 1.5-ਲਿਟਰ ਟੀ. ਡੀ. ਆਈ ''ਚ ਮਿਲ ਜਾਵੇਗੀ। ਪੋਲੋ 7“ ਸਪੋਰਟ ਦੇ ਇੰਜਣ ''ਚ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ, ਕਾਰ ''ਚ ਮੌਜੂਦਾ ਮਾਡਲ ਵਾਲਾ 1.2 ਲਿਟਰ ਦਾ 4-ਸਿਲੰਡਰ ਟਰਬੋਚਾਰਜਡ ਇੰਜਣ ਦਿੱਤਾ ਗਿਆ ਹੈ। , ਜੋ 105 ਪੀ. ਐੱਸ ਦੀ ਪਾਵਰ ਅਤੇ 175 ਐੱਨ.ਐੱਮ ਦਾ ਟਾਰਕ ਦਿੰਦਾ ਹੈ। ਇਹ ਇੰਜਣ 7-ਸਪੀਡ ਡਿਊਲ-ਕਲਚ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹਨ।
ਕੀਮਤ ਦੀ ਗੱਲ ਕਰੀਏ ਤਾਂ ਪੋਲੋ 7“ ਸਪੋਰਟ ਦੇ 1.2 ਪਟਰੋਲ ਇੰਜਣ ਮਾਡਲ ਦੀ ਕੀਮਤ 9.11 ਲੱਖ ਰੁਪਏ ਰੱਖੀ ਹੈ ਜਦ ਕਿ 1.5 ਲਿਟਰ ਡੀਜ਼ਲ ਮਾਡਲ ਦੀ ਕੀਮਤ 9.21 ਲੱਖ ਰੁਪਏ ਹੈ। ਨਵੀਂ ਪੋਲੋ 7“ ਸਪੋਰਟ ਦਾ ਅਸਲੀ ਮੁਕਾਬਲਾ ਫੀਗੋ ਐੱਸ, ਬਲੇਨੋ RS, ਹੁੰਡਈ ਐਕਟਿਵ ਆਈ 20 ਵਰਗੀਆਂ ਕਾਰਾਂ ਨਾਲ ਹੋਵੇਗਾ।